06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਮਿੰਨੀ ਬੱਸਾਂ ਦੇ ਪਰਮਿਟ ਬਹਾਲੀ ਦੀ ਮੰਗ ਨੂੰ ਲੈ ਕੇ ਦਰ-ਦਰ ਠੋਕਰਾਂ ਖਾ ਰਹੇ ਯੂਨੀਅਨ ਦੇ ਆਗੂ <br/>

Ad Position 21
No active advertisement
ਅਜੀਤ ਡੈਸਕ 12-04-2026
ਚੋਗਾਵਾਂ, 11 ਅਪ੍ਰੈਲ (ਗੁਰਵਿੰਦਰ ਸਿੰਘ ਕਲਸੀ)-ਮਿੰਨੀ ਬੱਸ ਆਪ੍ਰੇਟਰ ਯੂਨੀਅਨ ਚੋਗਾਵਾਂ/ਲੋਪੋਕੇ ਵਲੋਂ ਪਿਛਲੇ 2 ਸਾਲਾਂ ਤੋਂ ਲੋਪੋਕੇ-ਚੋਗਾਵਾਂ ਰੋਡ ਤੋਂ ਅੰਮਿ੍ਤਸਰ ਚਲਦੀਆਂ ਮਿੰਨੀ ਬੱਸਾਂ ਦੇ ਰੱਦ ਕੀਤੇ ਪਰਮਿਟ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਦਰ ਦਰ ਠੋਕਰਾਂ ਖਾਣ ਦੇ ਬਾਵਜੂਦ ਕੋਈ ਸੁਣਵਾਈ ਨਹੀਂ ਹੋ ਰਹੀ | ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਵਿੱਤ ਅਤੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਦੇ ਨਾਂਅ 'ਤੇ ਮੰਗ ਪੱਤਰ ਭੇਜ ਕੇ ਸੈਂਕੜੇ ਪਰਿਵਾਰਾਂ ਦੇ ਦੁਖੜੇ ਸੁਣਾਏ | ਮੰਗ ਪੱਤਰ 'ਚ ਬਾਬਾ ਅਵਤਾਰ ਸਿੰਘ ਤਾਰੀ, ਡਾ. ਨਰਿੰਦਰ ਕੁਮਾਰ ਨੇ ਕਿਹਾ ਕਿ 1990/92 ਵਿਚ ਜ਼ਿਲ੍ਹੇ ਦੇ ਡੀਸੀ ਨੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਵਜੋਂ ਮਿੰਨੀ ਬੱਸਾਂ ਦੇ ਪਰਮਿਟ ਜਾਰੀ ਕੀਤੇ ਸਨ | ਪਿਛਲੇ ਲੰਮੇ ਸਮੇਂ ਤੋਂ ਉਹ ਮਿੰਨੀ ਬੱਸਾਂ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਹੇ ਸਨ | ਉਨ੍ਹਾਂ ਕਿਹਾ ਕਿ ਲੋਪੋਕੇ ਚੋਗਾਵਾਂ ਰੋਡ ਤੇ 50 ਬੱਸਾਂ 'ਚੋਂ 30 ਬੱਸਾਂ ਦੇ ਪਰਮਿਟ ਰੱਦ ਕਰ ਦਿੱਤੇ ਗਏ ਹਨ | 20 ਬੱਸਾਂ ਚੱਲ ਰਹੀਆਂ ਹਨ | ਉਨ੍ਹਾਂ ਦੀਆਂ ਬੰਦ ਕੀਤੀਆਂ 30 ਬੱਸਾਂ ਕਿਉਂ ਨਹੀਂ ਚੱਲ ਸਕਦੀਆਂ? ਇਸ ਸਬੰਧੀ ਅਸੀਂ ਹਲਕਾ ਇੰਚਾਰਜ ਮੈਡਮ ਸੋਨੀਆ ਮਾਨ, ਟਰਾਂਸਪੋਰਟ ਮੰਤਰੀ ਅਤੇ ਹੋਰਨਾ ਮੰਤਰੀਆਂ ਨੂੰ ਵੀ ਆਪਣੇ ਦੁਖੜੇ ਸੁਣਾਏ ਕਿ ਉਕਤ ਮਿਨੀ ਬੱਸਾਂ ਬੰਦ ਹੋਣ ਨਾਲ ਸੈਂਕੜੇ ਪਰਿਵਾਰਾਂ ਨੂੰ ਰੋਜੀ ਰੋਟੀ ਦੇ ਲਾਲੇ ਪੈ ਗਏ ਹਨ | ਉਨ੍ਹਾਂ ਕੋਲ ਹੋਰ ਕਮਾਈ ਦਾ ਕੋਈ ਸਾਧਨ ਨਹੀਂ ਹੈ | ਪਰ ਅਜੇ ਤੱਕ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ? ਉਨ੍ਹਾਂ ਮੰਗ ਪੱਤਰ ਵਿੱਚ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਰੱਦ ਕੀਤੇ ਪਰਮਿਟ ਬਹਾਲ ਕਰਕੇ ਉਨਾਂ ਦਾ ਰੁਜ਼ਗਾਰ ਚਾਲੂ ਕੀਤਾ ਜਾਵੇ | ਇਸ ਮੌਕੇ ਰਾਜ ਭੁਪਿੰਦਰ ਸਿੰਘ , ਦਿਲਦਾਰ ਸਿੰਘ, ਕੁਲਦੀਪ ਸਿੰਘ, ਇੰਦਰਜੀਤ ਅਰੋੜਾ, ਗੁਰਭੇਜ ਸਿੰਘ ਮੇਜਰ ਸਿੰਘ, ਸੁਰਿੰਦਰ ਸਿੰਘ ਮੋਹਲੇਕੇ, ਗੁਰਵਿੰਦਰ ਸਿੰਘ ਮੋਹਲੇਕੇ, ਸੁਖਦੇਵ ਸਿੰਘ ਟਪਿਆਲਾ, ਚੱਬਾ ਟਪਿਆਲਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਧਾਲੀਵਾਲ ਨੇ ਥੋਬਾ ਤੋਂ ਪੱਸ਼ੀਆ ਤੱਕ ਕਰੀਬ 15 ਕਿੱਲੋਮੀਟਰ ਸੜਕ ਬਣਾਉਣ ਦਾ ਨੀਂਹ ਪੱਥਰ ਰੱਖਿਆ <br/> ਅਗਲੀ ਖ਼ਬਰ ਦਸਮੇਸ਼ ਹੈਰੀਟੇਜ ਸਕੂਲ ਵਿਖੇ ਮਨਾਇਆ ਵਿਸਾਖੀ ਦਾ ਤਿਉਹਾਰ <br/>
Ad Position 24