06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਰਾਣੀ ਮੁਖਰਜੀ ਤੇ ਵਿਵੇਕ ਦਹੀਆ ਫਿੱਟ ਇੰਡੀਆ ਵੋਟਰ ਦਿਵਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਨਗੇ

Ad Position 21
No active advertisement
ਅਜੀਤ ਡੈਸਕ 23-01-2026
ਅਟਾਰੀ ਸਰਹੱਦ, 22 ਜਨਵਰੀ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਗਣਤੰਤਰ ਦਿਵਸ ਦੇ ਜਸ਼ਨਾਂ ਦੇ ਪੂਰਵਗਾਮੀ ਵਜੋਂ 25 ਜਨਵਰੀ ਨੂੰ ਅਟਾਰੀ ਸਰਹੱਦ 'ਤੇ ਬੀ.ਐਸ.ਐਫ. ਕਰਮਚਾਰੀਆਂ ਨਾਲ ਫਿੱਟ ਇੰਡੀਆ ਐਤਵਾਰ ਸਾਈਕਲ 'ਤੇ ਇੱਕ ਵਿਸ਼ੇਸ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ | ਇਸ ਸਮਾਗਮ ਵਿਚ ਪਹਿਲੀ ਵਾਰ ਵੋਟਰਾਂ ਨਾਲ ਵੋਟਰ ਦਿਵਸ ਵੀ ਮਨਾਇਆ ਜਾਵੇਗਾ | ਭਾਰਤ ਦੀ ਅਟਾਰੀ ਸਰਹੱਦ 'ਤੇ ਇਸ ਪ੍ਰੋਗਰਾਮ ਵਿਚ ਯੁਵਾ ਮਾਮਲਿਆਂ ਅਤੇ ਖੇਡ ਰਾਜ ਮੰਤਰੀ ਸ਼੍ਰੀਮਤੀ ਰਕਸ਼ਾ ਨਿਖਿਲ ਕਡਸੇ, ਵਿਸ਼ਵ ਚੈਂਪੀਅਨ ਮੁੱਕੇਬਾਜ਼ ਨਿਖਤ ਜ਼ਰੀਨ, ਅਦਾਕਾਰਾ ਰਾਣੀ ਮੁਖਰਜੀ ਅਤੇ ਬੀਐਸਐਫ ਦੀਆਂ ਮਹਿਲਾ ਕਰਮਚਾਰੀ ਮਹਿਲਾ ਸ਼ਕਤੀ ਨੂੰ ਉਤਸ਼ਾਹਿਤ ਕਰਨ ਲਈ ਸਾਈਕਲ ਚਲਾਉਣਗੀਆਂ | ਇਸ ਪ੍ਰੋਗਰਾਮ ਵਿਚ ਫਿਲਮ ਅਦਾਕਾਰ ਵਿਵੇਕ ਦਹੀਆ ਅਤੇ ਰਾਗਿਨੀ ਦਿਵੇਦੀ ਵੀ ਮੌਜੂਦ ਰਹਿਣਗੇ, ਜੋ ਬੀਐਸਐਫ ਜਵਾਨਾਂ ਨਾਲ ਸਾਈਕਲ ਚਲਾਉਣਗੀਆਂ ਤੇ ਅਟਾਰੀ ਸਰਹੱਦ 'ਤੇ ਦੇਸ਼ ਦੇ ਕੋਨੇ ਕੋਨੇ ਤੋਂ ਪਹੁੰਚਣ ਵਾਲੇ ਹਜ਼ਾਰਾਂ ਦਰਸ਼ਕਾਂ ਦਾ ਭਾਰਤੀ ਫਿਲਮੀ ਸਿਤਾਰੇ ਭਰਪੂਰ ਮਨੋਰੰਜਨ ਕਰਨਗੇ, ਜਿਸ ਦਾ ਭਾਰਤ ਦੇ ਸੈਲਾਨੀਆਂ ਨੂੰ ਬੀਐਸਐਫ ਵਲੋਂ ਖੁੱਲਾ ਸੱਦਾ ਦਿੱਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਗੁਰਮਤਿ ਸਮਾਗਮ ਤੇ ਅਲੌਕਿਕ ਨਗਰ ਕੀਰਤਨ ਅੱਜ ਤੋਂ ਅਗਲੀ ਖ਼ਬਰ ਨਾਟਕ ਮੇਲੇ 'ਚੋਂ ਬਾਬਾ ਗੋਬਿੰਦ ਸਕੂਲ ਸਠਿਆਲਾ ਨੇ ਜਿੱਤੀ ਓਵਰਆਲ ਟਰਾਫੀ
Ad Position 24