27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਭਗਵਾਨ ਦੀ ਭਗਤੀ ਮਨੁੱਖ ਨੂੰ ਹੰਕਾਰ ਤੋਂ ਦੂਰ ਕਰਕੇ ਸੇਵਾ ਤੇ ਸਿਮਰਨ ਦੇ ਮਾਰਗ ’ਤੇ ਤੋਰਦੀ-ਆਚਾਰੀਆ ਕੌਸ਼ਲ

ਨੂਰਪੁਰ ਬੇਦੀ, 27 ਨਵੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਸਥਾਨਕ ਸ਼ਿਵ ਮੰਦਰ ਵਿਖੇ ਮਹਿਲਾ ਕੀਰਤਨ ਮੰਡਲੀ ਨੂਰਪੁਰ ਬੇਦੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਹੰਤ ਸੰਮਤ ਗਿਰੀ ਤੇ ਮਹੰਤ ਬਲਵਿੰਦਰ ਗਿਰੀ ਦੀ ਅਗਵਾਈ ਹੇਠ ਕਰਵਾਈ ਜਾ ਰਹੀ ਸ੍ਰੀਮਦ ਭਾਗਵਤ ਕਥਾ ਦੌਰਾਨ ਪ੍ਰਵਚਨ ਕਰਦਿਆਂ ਪ੍ਰਸਿੱਧ ਕਥਾ ਵਾਚਕ ਆਚਾਰੀਆ ਨੀਲਕੰਠ ਕੌਸ਼ਲ ਨੇ ਕਿਹਾ ਕਿ ਮਨੁੱਖੀ ਜੀਵਨ ਦਾ ਅਸਲ ਉਦੇਸ਼ ਕੇਵਲ ਧਨ-ਦੌਲਤ ਇਕੱਠੀ ਕਰਨਾ ਨਹੀਂ, ਸਗੋਂ ਪ੍ਰਮਾਤਮਾ ਦੀ ਭਗਤੀ ਕਰਦਿਆਂ ਆਪਣੇ ਜੀਵਨ ਨੂੰ ਸੇਵਾ, ਸਿਮਰਨ ਤੇ ਸਦਾਚਾਰ ਨਾਲ ਜੋੜਨਾ ਹੈ। ਉਨ੍ਹਾਂ ਕਿਹਾ ਕਿ ਜਿਸ ਮਨੁੱਖ ਦੇ ਜੀਵਨ ਵਿਚ ਧਾਰਮਿਕ ਸੰਸਕਾਰ, ਨਿਮਰਤਾ ਤੇ ਦੂਜਿਆਂ ਪ੍ਰਤੀ ਸਤਿਕਾਰ ਦੀ ਭਾਵਨਾ ਹੁੰਦੀ ਹੈ, ਉਹ ਹਮੇਸ਼ਾ ਸਮਾਜ ਵਿਚ ਚੰਗਾ ਸਥਾਨ ਪ੍ਰਾਪਤ ਕਰਦਾ ਹੈ।

Ad Position 21
No active advertisement
ਸ਼ਿਵ ਮੰਦਰ ਨੂਰਪੁਰ ਬੇਦੀ ’ਚ ਸ੍ਰੀਮਦ ਭਾਗਵਤ ਕਥਾ ਦੌਰਾਨ ਪ੍ਰਵਚਨ ਕਰਦੇ ਅਚਾਰੀਆ। ਤਸਵੀਰ : ਰਾਜੇਸ਼ ਚੌਧਰੀ 28-11-2026
ਨੂਰਪੁਰ ਬੇਦੀ, 27 ਨਵੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਸਥਾਨਕ ਸ਼ਿਵ ਮੰਦਰ ਵਿਖੇ ਮਹਿਲਾ ਕੀਰਤਨ ਮੰਡਲੀ ਨੂਰਪੁਰ ਬੇਦੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਹੰਤ ਸੰਮਤ ਗਿਰੀ ਤੇ ਮਹੰਤ ਬਲਵਿੰਦਰ ਗਿਰੀ ਦੀ ਅਗਵਾਈ ਹੇਠ ਕਰਵਾਈ ਜਾ ਰਹੀ ਸ੍ਰੀਮਦ ਭਾਗਵਤ ਕਥਾ ਦੌਰਾਨ ਪ੍ਰਵਚਨ ਕਰਦਿਆਂ ਪ੍ਰਸਿੱਧ ਕਥਾ ਵਾਚਕ ਆਚਾਰੀਆ ਨੀਲਕੰਠ ਕੌਸ਼ਲ ਨੇ ਕਿਹਾ ਕਿ ਮਨੁੱਖੀ ਜੀਵਨ ਦਾ ਅਸਲ ਉਦੇਸ਼ ਕੇਵਲ ਧਨ-ਦੌਲਤ ਇਕੱਠੀ ਕਰਨਾ ਨਹੀਂ, ਸਗੋਂ ਪ੍ਰਮਾਤਮਾ ਦੀ ਭਗਤੀ ਕਰਦਿਆਂ ਆਪਣੇ ਜੀਵਨ ਨੂੰ ਸੇਵਾ, ਸਿਮਰਨ ਤੇ ਸਦਾਚਾਰ ਨਾਲ ਜੋੜਨਾ ਹੈ। ਉਨ੍ਹਾਂ ਕਿਹਾ ਕਿ ਜਿਸ ਮਨੁੱਖ ਦੇ ਜੀਵਨ ਵਿਚ ਧਾਰਮਿਕ ਸੰਸਕਾਰ, ਨਿਮਰਤਾ ਤੇ ਦੂਜਿਆਂ ਪ੍ਰਤੀ ਸਤਿਕਾਰ ਦੀ ਭਾਵਨਾ ਹੁੰਦੀ ਹੈ, ਉਹ ਹਮੇਸ਼ਾ ਸਮਾਜ ਵਿਚ ਚੰਗਾ ਸਥਾਨ ਪ੍ਰਾਪਤ ਕਰਦਾ ਹੈ। ਆਚਾਰੀਆ ਨੀਲਕੰਠ ਕੌਸ਼ਲ ਨੇ ਕਿਹਾ ਕਿ ਸ੍ਰੀਮਦ ਭਾਗਵਤ ਮਹਾਪੁਰਾਣ ਮਨੁੱਖ ਨੂੰ ਜੀਵਨ ਜਿਊਣ ਦੀ ਸਹੀ ਸੇਧ ਦਿੰਦਾ ਹੈ। ਭਗਵਾਨ ਦੀਆਂ ਲੀਲਾਵਾਂ ਸਾਨੂੰ ਸਿਖਾਉਂਦੀਆਂ ਹਨ ਕਿ ਜੀਵਨ ਵਿਚ ਭਾਵੇਂ ਕਿੰਨੀਆਂ ਵੀ ਮੁਸ਼ਕਿਲਾਂ ਕਿਉਂ ਨਾ ਆਉਣ, ਮਨੁੱਖ ਨੂੰ ਆਪਣਾ ਵਿਸ਼ਵਾਸ ਤੇ ਸਬਰ ਕਦੇ ਨਹੀਂ ਛੱਡਣਾ ਚਾਹੀਦਾ। ਉਨ੍ਹਾਂ ਕਿਹਾ ਕਿ ਹੰਕਾਰ, ਲੋਭ ਤੇ ਕ੍ਰੋਧ ਮਨੁੱਖ ਦੇ ਸਭ ਤੋਂ ਵੱਡੇ ਦੁਸ਼ਮਣ ਹਨ, ਜਦਕਿ ਪ੍ਰੇਮ, ਦਇਆ, ਪਰਉਪਕਾਰ ਅਤੇ ਸੱਚਾਈ ਅਜਿਹੇ ਗੁਣ ਹਨ ਜੋ ਮਨੁੱਖ ਨੂੰ ਪ੍ਰਮਾਤਮਾ ਦੇ ਨੇੜੇ ਲੈ ਕੇ ਜਾਂਦੇ ਹਨ।
Ad Position 22
No active advertisement
ਪਿਛਲੀ ਖ਼ਬਰ ਰਜਿੰਦਰ ਕੌਰ ਨਮਿਤ ਅੰਤਿਮ ਅਰਦਾਸ ਸਮਾਗਮ ਮੌਕੇ ਵੱਖ - ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ ਭੇਟ ਅਗਲੀ ਖ਼ਬਰ ਇਸਤਰੀ ਅਕਾਲੀ ਦਲ ਦੇ ਜਨਰਲ ਸਕੱਤਰ ਬੀਬੀ ਬਲਜਿੰਦਰ ਕੌਰ ਕਲਵਾਂ ਦਾ ਕੀਤਾ ਸਨਮਾਨ
Ad Position 24