28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਬੇਲਾ ਕਾਲਜ ਨੇ ਕਰਵਾਇਆ ਸਟਾਕ ਐਕਸਚੇਂਜ ਦਾ ਦੌਰਾ

ਬੇਲਾ, 27 ਨਵੰਬਰ (ਮਨਜੀਤ ਸਿੰਘ ਸੈਣੀ)-ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਦੇ ਪੋਸਟ-ਗੈਰਜੂਏਟ ਕਾਮਰਸ ਵਿਭਾਗ ਵਲੋਂ ਆਪਣੇ ਵਿਦਿਆਰਥੀਆਂ ਲਈ ਫ਼ੀਲਡ ਐਕਸਪੋਜ਼ਰ ਤੇ ਐਕਸਪੀਰੀਏਨਸ਼ਲ ਲਰਨਿੰਗ ਤਹਿਤ ਸਟਾਕ ਐਕਸਚੇਂਜ ਚੰਡੀਗੜ੍ਹ ਦਾ ਦੌਰਾ ਕਰਵਾਇਆ। ਇਸ ਬਾਰੇ ਕਾਲਜ ਪ੍ਰਿੰਸੀਪਲ ਡਾ.

Ad Position 21
No active advertisement
ਅਜੀਤ ਡੈਸਕ 28-11-2026
ਬੇਲਾ, 27 ਨਵੰਬਰ (ਮਨਜੀਤ ਸਿੰਘ ਸੈਣੀ)-ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਦੇ ਪੋਸਟ-ਗੈਰਜੂਏਟ ਕਾਮਰਸ ਵਿਭਾਗ ਵਲੋਂ ਆਪਣੇ ਵਿਦਿਆਰਥੀਆਂ ਲਈ ਫ਼ੀਲਡ ਐਕਸਪੋਜ਼ਰ ਤੇ ਐਕਸਪੀਰੀਏਨਸ਼ਲ ਲਰਨਿੰਗ ਤਹਿਤ ਸਟਾਕ ਐਕਸਚੇਂਜ ਚੰਡੀਗੜ੍ਹ ਦਾ ਦੌਰਾ ਕਰਵਾਇਆ। ਇਸ ਬਾਰੇ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਕਾਮਰਸ ਦੇ ਵਿਦਿਆਰਥੀਆਂ ਨੂੰ ਫਾਈਨਾਂਸ ਮਾਰਕੀਟ, ਨਿਵੇਸ਼ ਸਿਸਟਮ ਤੇ ਇਸ ਵਿਚ ਸਟਾਕ ਐਕਸਚੇਂਜ ਦੇ ਕਾਰਜ ਬਾਰੇ ਰੂਬਰੂ ਕਰਵਾਉਣ ਦੇ ਸੰਦਰਭ ਵਿਚ ਇਹ ਦੌਰਾ ਕਰਵਾਇਆ। ਇਸ ਵਿਚ ਸਾਰੇ ਹੀ ਵਿਦਿਆਰਥੀਆਂ ਨੇ ਫਾਈਨਾਂਸ ਆਪੇ੍ਸ਼ਨ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਹ ਦੌਰਾ ਵਿਭਾਗ ਮੁਖੀ ਸਹਾਇਕ ਪ੍ਰੋ. ਇਸ਼ੂ ਬਾਲਾ ਦੀ ਅਗਵਾਈ ਅਧੀਨ ਕਰਵਾਇਆ, ਜਿਸ ਦਾ ਮੁੱਖ ਉਦੇਸ਼ ਮਾਰਕੀਟ ਟੇਰਡ, ਟਰੇਨਿੰਗ ਪ੍ਰਕਿਰਿਆ ਤੇ ਸਟਾਕ ਮਾਰਕੀਟ ਬਾਰੇ ਚਾਨਣਾ ਪਾ ਕੇ ਵਿੱਤੀ ਸਿੱਖਿਆ ਵਿਚ ਵਾਧਾ ਕਰਨਾ ਸੀ। ਇਸ ਦੌਰੇ ਦੌਰਾਨ ਵਿਦਿਆਰਥੀਆਂ ਨੇ ਸਟਾਕ ਐਕਸਚੇਂਜ ਦੇ ਅਧਿਕਾਰੀਆਂ ਕੋਲੋਂ ਨਿਵੇਸ਼ ਦੇ ਗੁਰ ਸਿੱਖੇ ਅਤੇ ਉਨ੍ਹਾਂ ਨਾਲ ਨਿਵੇਸ਼ ਪਲਾਨਿੰਗ ਤੇ ਸਕਿਓਰਟੀਜ਼ ਤੇ ਚਰਚਾ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਟ੍ਰੇਨਿੰਗ ਅਤੇ ਮਾਰਕੀਟ ਜੋਖ਼ਿਮਾਂ ਤੇ ਲਾਈਵ ਡੈਮੋਂਸਟੇਰਸ਼ਨ ਵੀ ਦੇਖੀਆਂ। ਇਸ਼ੂ ਬਾਲਾ ਨੇ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਇਹ ਵਿੱਦਿਅਕ ਦੌਰਾ ਵਿਦਿਆਰਥੀਆਂ ਲਈ ਬਹੁਤ ਹੀ ਲਾਹੇਵੰਦ ਸਾਬਤ ਹੋਇਆ ਹੈ। ਇਸ ਮੌਕੇ ਪ੍ਰੋ. ਗਗਨਦੀਪ ਕੌਰ, ਡਾ . ਨਿਰਪਇੰਦਰ ਕੌਰ ਤੇ ਪ੍ਰੋ. ਪਾਇਲ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਕਾਲੀ-ਭਾਜਪਾ ਗੱਠਜੋੜ ਦੀ ਖ਼ੁਸ਼ੀ ਵਿਚ ਦੋਵਾਂ ਪਾਰਟੀਆਂ ਦੇ ਆਗੂਆਂ ਨੇ ਲੱਡੂ ਵੰਡੇ ਅਗਲੀ ਖ਼ਬਰ ਸ੍ਰੀ ਚਮਕੌਰ ਸਾਹਿਬ ਦੇ ਖ਼ਾਲਸਾ ਕਾਲਜ ਵਲੋਂ ਵਿੱਤੀ ਗਿਆਨ ਤੇ ਨਿਵੇਸ਼ਕ ਜਾਗਰੂਕਤਾ ਸੰਬੰਧੀ ਕਰਵਾਇਆ ਸੈਮੀਨਾਰ
Ad Position 24