ਨੂਰਪੁਰ ਬੇਦੀ ਵਿਖੇ ਅਕਾਲੀ-ਭਾਜਪਾ ਗੱਠਜੋੜ ਦੀ ਖ਼ੁਸ਼ੀ ਵਿਚ ਵਰਕਰਾਂ ਨੇ ਵੰਡੇ ਲੱਡੂ
ਨੂਰਪੁਰ ਬੇਦੀ, 25 ਨਵੰਬਰ (ਹਰਦੀਪ ਸਿੰਘ ਢੀਂਡਸਾ)-ਪੰਜਾਬ ਵਿਚ ਅਕਾਲੀ-ਭਾਜਪਾ ਗੱਠਜੋੜ ਦੀ ਖ਼ੁਸ਼ੀ ਵਿਚ ਅਕਾਲੀ ਦਲ ਅਤੇ ਭਾਜਪਾ ਦੇ ਵਰਕਰਾਂ ਵਲੋਂ ਖ਼ੁਸ਼ੀ ਮਨਾਈ ਗਈ ਅਤੇ ਲੱਡੂ ਵੰਡ ਕੇ ਇੱਕ-ਦੂਜੇ ਦਾ ਮੂੰਹ ਮਿੱਠਾ ਕਰਵਾਇਆ ਗਿਆ। ਇਸ ਮੌਕੇ ਵਰਕਰਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।
ਨੂਰਪੁਰ ਬੇਦੀ, 25 ਨਵੰਬਰ (ਹਰਦੀਪ ਸਿੰਘ ਢੀਂਡਸਾ)-ਪੰਜਾਬ ਵਿਚ ਅਕਾਲੀ-ਭਾਜਪਾ ਗੱਠਜੋੜ ਦੀ ਖ਼ੁਸ਼ੀ ਵਿਚ ਅਕਾਲੀ ਦਲ ਅਤੇ ਭਾਜਪਾ ਦੇ ਵਰਕਰਾਂ ਵਲੋਂ ਖ਼ੁਸ਼ੀ ਮਨਾਈ ਗਈ ਅਤੇ ਲੱਡੂ ਵੰਡ ਕੇ ਇੱਕ-ਦੂਜੇ ਦਾ ਮੂੰਹ ਮਿੱਠਾ ਕਰਵਾਇਆ ਗਿਆ। ਇਸ ਮੌਕੇ ਵਰਕਰਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਵਰਕਰਾਂ ਨੇ ਗੱਠਜੋੜ ਨੂੰ ਪੰਜਾਬ ਦੀ ਰਾਜਨੀਤੀ ਲਈ ਇੱਕ ਨਵੀਂ ਦਿਸ਼ਾ ਦੱਸਦਿਆਂ ਆਸ ਪ੍ਰਗਟਾਈ ਕਿ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਬਣੇਗੀ।ਵਰਕਰਾਂ ਨੇ ਕਿਹਾ ਕਿ ਗੱਠਜੋੜ ਦੇ ਇਕੱਠੇ ਹੋਣ ਨਾਲ ਦੋਵਾਂ ਪਾਰਟੀਆਂ ਦੇ ਸਮਰਥਕਾਂ ਵਿਚ ਨਵਾਂ ਜੋਸ਼ ਪੈਦਾ ਹੋਇਆ ਹੈ ਅਤੇ ਆਉਣ ਵਾਲੇ ਸਮੇਂ ਵਿਚ ਇਸ ਦਾ ਸਿਆਸੀ ਲਾਹਾ ਮਿਲੇਗਾ। ਇਸ ਖ਼ੁਸ਼ੀ ਦੇ ਮੌਕੇ ਵਰਕਰਾਂ ਨੇ ਗੱਠਜੋੜ ਦੀ ਸਫਲਤਾ ਅਤੇ 2027 ਵਿਚ ਸਰਕਾਰ ਬਣਨ ਦੀ ਕਾਮਨਾ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਦਰਬਾਰਾ ਸਿੰਘ ਬਾਲਾ, ਜਥੇਦਾਰ ਮੋਹਣ ਸਿੰਘ ਡੂਮੇਵਾਲ, ਵਰਿੰਦਰ ਕੁਮਾਰ ਬੁਲੀ ਭਾਜਪਾ ਆਗੂ, ਛਿੰਦਪਾਲ ਭਾਜਪਾ ਆਗੂ, ਕੁਲਵੀਰ ਸਿੰਘ ਅਸਮਾਨਪੁਰ ਸਰਕਲ ਪ੍ਰਧਾਨ, ਸ੍ਰ ਹਰਜਿੰਦਰ ਸਿੰਘ ਭਾਓਵਾਲ ਜਰਨਲ ਕੌਂਸਲ ਮੈਂਬਰ ਸ਼ਰੋਮਣੀ ਅਕਾਲੀ ਦਲ, ਸਤਨਾਮ ਸਿੰਘ ਝੱਜ, ਨਵੀਨ ਕੁਮਾਰ ਮੰਡਲ ਪ੍ਰਧਾਨ ਭਾਜਪਾ, ਹਰਕੇਤ ਸਿੰਘ ਕੌਲਾਪੁਰ, ਭਾਰਤ ਭੂਸ਼ਨ ਹੈਫੀ ਆਜਮਪੁਰ, ਹੁਸਨ ਮਠਾਨ, ਸੁਖਵਿੰਦਰ ਸਿੰਘ ਬੌਬੀ, ਰਣਜੀਤ ਸਿੰਘ ਢੀਂਡਸਾ, ਨਿਰਮਲ ਸਿੰਘ ਨਿੰਮ੍ਹਾ, ਕੇਸਰ ਸਿੰਘ ਮੂਸਾਪੁਰ, ਰਜੇਸ਼ ਰਾਣਾ ਬਰਾਰੀ, ਕਰਨੈਲ ਸਿੰਘ ਆਜਮਪੁਰ, ਅਮਰਜੀਤ ਸਿੰਘ ਸਮੀਰੋਵਾਲ, ਸੁਰਿੰਦਰ ਸਿੰਘ ਰੁੜੇਵਾਲ, ਨੰਬਰਦਾਰ ਸੋਹਣ ਲਾਲ, ਬਾਲ ਕਿਸ਼ਨ, ਗੋਪਾਲ ਕਿਸ਼ਨ, ਦੀਪਕ ਬਾਵਾ, ਪਰਮਜੀਤ ਰਾਜੂ ਸਮੇਤ ਹੋਰ ਆਗੂ ਵੀ ਹਾਜ਼ਰ ਸਨ ।