25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਨਹਿਰ ਦਾ ਪਾਣੀ ਪ੍ਰਦੂਸ਼ਿਤ ਹੋਣ ਕਾਰਨ ਹਜ਼ਾਰਾਂ ਮੱਛੀਆਂ ਮਰੀਆਂ ਉਡਾਰੀ ਮਾਰ ਅਫ਼ਸਰ ਵੀ ਨਾਸੂਰ ਸਮੱਸਿਆ : ਸੱਚਦੇਵਾ

ਨੰਗਲ, 25 ਨਵੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਅਨੰਦਪੁਰ ਸਾਹਿਬ ਹਾਈਡਲ ਨਹਿਰ ਦਾ ਪਾਣੀ ਪ੍ਰਦੂਸ਼ਿਤ ਹੋਣ ਕਾਰਨ ਪਿੰਡ ਬੰਦਲੈਹੜੀ ਲਾਗੇ ਹਜ਼ਾਰਾਂ ਮੱਛੀਆਂ ਮਰ ਗਈਆਂ ਹਨ। ਇਲਾਕੇ ਦੇ ਉੱਘੇ ਚੌਗਿਰਦਾ ਪ੍ਰੇਮੀ ਪ੍ਰਭਾਤ ਭੱਟੀ ਨੇ ਦੱਸਿਆਂ ਕਿ ਨਹਿਰ ’ਚ ਕਚਰਾ ਅਤੇ ਕੈਮੀਕਲ ਯੁਕਤ ਵਸਤੂਆਂ ਸੁੱਟਣ ਕਾਰਨ ਇਹ ਦੁਖਾਂਤ ਵਾਪਰਿਆ ਹੈ।

Ad Position 21
No active advertisement
ਅਨੰਦਪੁਰ ਸਾਹਿਬ ਹਾਈਡਲ ਨਹਿਰ ’ਚ ਮਰੀਆਂ ਮੱਛੀਆਂ। ਤਸਵੀਰ: ਗੁਰਪ੍ਰੀਤ ਸਿੰਘ ਗਰੇਵਾਲ 26-11-2026
ਨੰਗਲ, 25 ਨਵੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਅਨੰਦਪੁਰ ਸਾਹਿਬ ਹਾਈਡਲ ਨਹਿਰ ਦਾ ਪਾਣੀ ਪ੍ਰਦੂਸ਼ਿਤ ਹੋਣ ਕਾਰਨ ਪਿੰਡ ਬੰਦਲੈਹੜੀ ਲਾਗੇ ਹਜ਼ਾਰਾਂ ਮੱਛੀਆਂ ਮਰ ਗਈਆਂ ਹਨ। ਇਲਾਕੇ ਦੇ ਉੱਘੇ ਚੌਗਿਰਦਾ ਪ੍ਰੇਮੀ ਪ੍ਰਭਾਤ ਭੱਟੀ ਨੇ ਦੱਸਿਆਂ ਕਿ ਨਹਿਰ ’ਚ ਕਚਰਾ ਅਤੇ ਕੈਮੀਕਲ ਯੁਕਤ ਵਸਤੂਆਂ ਸੁੱਟਣ ਕਾਰਨ ਇਹ ਦੁਖਾਂਤ ਵਾਪਰਿਆ ਹੈ। ਚੇਤੇ ਰਹੇ ਕਿ ਇਲਾਕੇ ਦੇ ਲੋਕ ਦਰਿਆ ਸਤਲੁਜ ਤੋਂ ਇਲਾਵਾ ਨੰਗਲ ਹਾਈਡਲ ਨਹਿਰ ਅਤੇ ਸ਼੍ਰੀ ਅਨੰਦਪੁਰ ਸਾਹਿਬ ਹਾਈਡਲ ਨਹਿਰ (ਅਧੂਰੀ ਐਸ.ਵਾਈ.ਐਲ) ਦਾ ਪਾਣੀ ਪੀਣ ਲਈ ਵੀ ਵਰਤਦੇ ਹਨ। ਭਾਖੜਾ ਬਿਆਸ ਪ੍ਰਬੰਧ ਬੋਰਡ ਦੇ ਇੱਕ ਉੱਚ ਅਧਿਕਾਰੀ ਨੇ ਆਪਣਾ ਨਾਂਅ ਨਾ ਛਾਪਣ ਦੀ ਸ਼ਰਤ ਤੇ ਦੱਸਿਆ ਕਿ ਨਿਯਮਾਂ ਅਨੁਸਾਰ ਨਹਿਰ ਦੀਆਂ ਇੰਨਸਪੈਕਸ਼ਨ ਪੱਟੜੀਆਂ ਨੂੰ ਆਮ ਲਾਂਘੇ ਵਜੋਂ ਨਹੀਂ ਵਰਤਿਆ ਜਾ ਸਕਦਾ। 1999 ’ਚ ਖ਼ਾਲਸਾ ਦੇ ਤ੍ਰੈ ਸ਼ਤਾਬਦੀ ਜਸ਼ਨਾਂ ਮੌਕੇ ਨਹਿਰ ਦੀਆਂ ਪਟੜਿਆਂ ਨੂੰ ਸੰਗਤ ਦੀ ਸਹੂਲਤ ਲਈ ਆਰਜ਼ੀ ਤੌਰ ’ਤੇ ਖੋਲ੍ਹਿਆ ਗਿਆ ਸੀ, ਪਰ ਮਗਰੋਂ ਸਭ ਥਾਈਂ ਆਮ ਆਵਾਜਾਈ ਹੀ ਸ਼ੁਰੂ ਹੋ ਗਈ ਤੇ ਲੋਕੀ ਨਹਿਰਾਂ ’ਚ ਕਚਰਾ ਵੀ ਸੁੱਟਣ ਲੱਗੇ। ਚੌਗਿਰਦਾ ਪ੍ਰੇਮੀ ਪ੍ਰਭਾਤ ਭੱਟੀ ਨੇ ਦੱਸਿਆ ਕਿ ਨਹਿਰਾਂ ਦੀਆਂ ਇੰਸਪੈਕਸ਼ਨ ਪੱਟੜੀਆ ਨੂੰ ਆਮ ਆਵਾਜਾਈ ਲਈ ਤੁਰੰਤ ਬੰਦ ਕਰਕੇ ਪਹਿਲਾ ਵਾਂਗ ਗੇਟ ਲਗਾਏ ਜਾਣੇ ਚਾਹੀਦੇ ਹਨ। ਨਹਿਰਾਂ ’ਚ ਕਈ ਵਾਹਨ ਵੀ ਡਿਗ ਚੁੱਕੇ ਹਨ। ਆਰ.ਟੀ.ਆਈ ਕਾਰਕੁੰਨ ਯੋਗੇਸ਼ ਸੱਚਦੇਵਾ ਨੇ ਦੱਸਿਆ ਕਿ ਇਲਾਕੇ ’ਚ ਕੰਮ ਕਰਕੇ ਵੱਖ ਵੱਖ ਵਿਭਾਗਾਂ ਦੇ ਅਫ਼ਸਰ ਨੰਗਲ ਟਿਕਦੇ ਹੀ ਨਹੀਂ ਸਗੋਂ ਉਡਾਰੀ ਮਾਰ ਕੇ ਮੁਹਾਲੀ ਰੂਪਨਗਰ, ਚੰਡੀਗੜ੍ਹ, ਜਲੰਧਰ, ਫ਼ਤਿਹਾਬਾਦ ਚਲੇ ਜਾਂਦੇ ਹਨ। ਸ਼ਨਿਚਰਵਾਰ-ਐਤਵਾਰ ਦੀ ਛੁੱਟੀ ਹੁੰਦੀ ਹੈ, ਅਫ਼ਸਰ ਸ਼ੁੱਕਰਵਾਰ ਬਾਦ ਦੁਪਹਿਰ ਹੀ ਖਿਸਕ ਜਾਂਦੇ ਹਨ। ਬੀ.ਬੀ.ਐਮ.ਬੀ ਦੇ ਤਕਰੀਬਨ ਪੰਜ ਉੱਚ ਅਫ਼ਸਰ ਕਦੇ ਵੀ ਸਟੇਸ਼ਨ ਤੇ ਨਹੀਂ ਹੁੰਦੇ ਜਿਸ ਕਾਰਨ ਜਲ ਪ੍ਰਦੂਸ਼ਿਤ ਹੋਣ, ਨਜਾਇਜ਼ ਕਬਜ਼ਿਆਂ ਦੇ ਮਾਮਲੇ ਵਧੇ ਹਨ।
Ad Position 22
No active advertisement
ਪਿਛਲੀ ਖ਼ਬਰ ਖਟਾਣਾ ਸਕੂਲ ਵਿਖੇ ਸਕੂਲ ਦੀ ਸੁੰਦਰਤਾ ਅਤੇ ਹਰਿਆ ਭਰਿਆ ਰੱਖਣ ਲਈ ਗ੍ਰਾਮ ਪੰਚਾਇਤ ਨੇ ਬੂਟੇ ਲਗਾਏ ਅਗਲੀ ਖ਼ਬਰ ਬਲਾਕ ਪੱਧਰੀ ਵਿੱਦਿਅਕ ਮੁਕਾਬਲਿਆਂ ਵਿਚ ਸਿੰਬਲ ਝੱਲੀਆਂ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ
Ad Position 24