ਰੂਪਨਗਰ ਤੋਂ ਆਏ ਦੋ ਸ਼ਿਕਾਰੀ ਕਾਬੂ
ਨੰਗਲ, 13 ਨਵੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਰੂਪਨਗਰ ਤੋਂ ਆਏ ਦੋ ਸ਼ਿਕਾਰੀਆਂ ਨੂੰ ਜੰਗਲੀ ਜੀਵ ਸੁਰੱਖਿਆ ਵਿਭਾਗ ਦੀ ਟੀਮ ਨੇ ਰੰਗੇ ਹੱਥੀਂ ਕਾਬੂ ਕੀਤਾ ਹੈ। ਦੋਵੇਂ ਸ਼ਿਕਾਰੀਆਂ ਤੋਂ ਇਕ ਕੱਛੂ, ਨੁਕੀਲਾ ਹਥਿਆਰ ਤੇ ਦੋ ਬਾਈਕ ਮਿਲੇ ਹਨ।
ਨੰਗਲ, 13 ਨਵੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਰੂਪਨਗਰ ਤੋਂ ਆਏ ਦੋ ਸ਼ਿਕਾਰੀਆਂ ਨੂੰ ਜੰਗਲੀ ਜੀਵ ਸੁਰੱਖਿਆ ਵਿਭਾਗ ਦੀ ਟੀਮ ਨੇ ਰੰਗੇ ਹੱਥੀਂ ਕਾਬੂ ਕੀਤਾ ਹੈ। ਦੋਵੇਂ ਸ਼ਿਕਾਰੀਆਂ ਤੋਂ ਇਕ ਕੱਛੂ, ਨੁਕੀਲਾ ਹਥਿਆਰ ਤੇ ਦੋ ਬਾਈਕ ਮਿਲੇ ਹਨ। ਵਾਰਡ ਨੰਬਰ ਇਕ ਰੂਪਨਗਰ ਤੋਂ ਮੋਟਰਸਾਈਕਲਾਂ ’ਤੇ ਨੰਗਲ ਆਏ ਉਕਤ ਸ਼ਿਕਾਰੀ ਪਿੰਡ ਬੇਲਾ ਧਿਆਨੀ ’ਚ ਸ਼ਿਕਾਰ ਕਰ ਰਹੇ ਸਨ। ਪਤਾ ਲੱਗਾ ਹੈ ਕਿ ਇਹ ਸ਼ਿਕਾਰੀ ਸਤਲੁਜ ਦਰਿਆ ਖਿੱਤੇ ’ਚੋਂ ਜੰਗਲੀ ਜਾਨਵਰਾਂ ਦਾ ਪਹਿਲਾਂ ਵੀ ਸ਼ਿਕਾਰ ਕਰਦੇ ਰਹੇ ਹਨ। ਇਸੇ ਦੌਰਾਨ ਵਿਭਾਗੀ ਸੂਤਰਾਂ ਨੇ ਦੱਸਿਆ ਕਿ ਅਸੀਂ ਸਰਕਾਰੀ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਕਰ ਰਹੇ ਹਾਂ ਭਾਵੇਂ ਕਿ ਕਈ ਸਿਫਾਰਸ਼ਾ ਵੀ ਆਈਆਂ ਹਨ। ਜ਼ਿਲ੍ਹਾ ਇੰਚਾਰਜ ਆਮ ਆਦਮੀ ਪਾਰਟੀ ਡਾ. ਸੰਜੀਵ ਗੌਤਮ ਨੇ ਦੱਸਿਆ ਕਿ ਸਾਡਾ ਤਾਂ ਸਖਤ ਸਟੈਂਡ ਹੈ ਤੇ ਕਨੂੰਨ ਅਨੁਸਾਰ ਸਖ਼ਤ ਕਾਰਵਾਈ ਹੋਵੇਗੀ। ਜੇ ਕੋਈ ਅਫ਼ਸਰ ਢਿੱਲੀ ਕਾਰਵਾਈ ਕਰੇਗਾ ਤਾਂ ਸੀ. ਐਮ. ਕੋਲ ਲਿਖਤੀ ਸ਼ਿਕਾਇਤ ਕੀਤੀ ਜਾਵੇਗੀ। ਚੌਗਿਰਦਾ ਪ੍ਰੇਮੀ ਪ੍ਰਭਾਤ ਭੱਟੀ ਨੇ ਦੱਸਿਆ ਕਿ ਵਿਭਾਗ ਦੀ ਕੁੰਭਕਰਨੀ ਨੀਂਦ ਕਾਰਨ ਇਲਾਕੇ ’ਚ ਨਿਰੰਤਰ ਸ਼ਿਕਾਰ ਹੋ ਰਿਹਾ ਹੈ। ਨਵਾਂ ਨੰਗਲ ’ਚ ਲੰਘੇ ਦਿਨੀਂ ਅਗਿਆਤ ਸ਼ਿਕਾਰੀਆਂ ਨੇ ਬਰੂਦ ਦੋ ਗੋਲੇ ਨਾਲ ਜੰਗਲੀ ਸੂਰ ਦਾ ਮੂੰਹ ਹੀ ਉਡਾਅ ਦਿੱਤਾ। ਬਾਰੂਦ ਦੀ ਵਰਤੋਂ ਨਾਲ ਸੂਰ ਲਗਾਤਾਰ ਮਾਰੇ ਜਾ ਰਹੇ ਹਨ, ਹੋਰ ਤਾਂ ਹੋਰ ਹੁਣ ਤਾਂ ਅੰਤਰਰਾਸ਼ਟਰੀ ਨੰਗਲ ਡੈਮ ਝੀਲ ’ਚ ਆਏ ਪ੍ਰਵਾਸੀ ਪੰਛੀ ਵੀ ਸੁਰੱਖਿਅਤ ਨਹੀਂ ਹਨ। ਵਿਭਾਗ ਕੋਲ ਰਾਤ ਦੀ ਪੈਟਰੋਲਿੰਗ ਲਈ ਕੋਈ ਵਾਹਨ ਨਹੀਂ ਹੈ। ਸਟਾਫ਼ ਦੀ ਘਾਟ ਹੈ ਪਰ ਕੋਈ ਹੱਲ ਨਹੀਂ ਹੈ। ਸ੍ਰੀ ਭੱਟੀ ਨੇ ਦੱਸਿਆ ਕਿ ਜਲਗਾਹ ਖੇਤਰ ’ਚੋਂ ਰੁੱਖਾਂ ਦੀ ਨਾਜਾਇਜ਼ ਕਟਾਨ ਹੋ ਰਹੀ ਹੈ ਅਤੇ ਨਾਜਾਇਜ਼ ਕਬਜ਼ੇ ਵੀ ਹੋ ਰਹੇ ਹਨ। ਰੂਪਨਗਰ ਤੋਂ ਆਏ ਕੌਂਸਲਰ ਪਰਵੀਨ ਨੇ ਦੱਸਿਆ ਕਿ ਮੇਰਾ ਕੋਈ ਅਜਿਹਾ ਰੋਲ ਨਹੀਂ ਹੈ, ਜਿਸ ਨਾਲ ਸਰਕਾਰੀ ਕਾਰਵਾਈ ਪ੍ਰਭਾਵਿਤ ਹੁੰਦੀ ਹੋਵੇ। ਮੇਰਾ ਰੋਲ ਤਾਂ ਪਹਿਚਾਣ ਜਾਂ ਸਨਾਖਤ ਕਰਨ ਤੱਕ ਸੀਮਤ ਹੈ।