13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਚੰਨੀ ਦੀ ਸਾਈਕਲ ਯਾਤਰਾ ਦੌਰਾਨ ਕਈ ਵਿਅਕਤੀ ਸ੍ਰੀ ਚਮਕੌਰ ਸਾਹਿਬ ਨਿਕਲਦਿਆਂ ਹੀ ਸਾਈਕਲ ਲੈ ਕੇ ਖਿਸਕੇ

ਸ੍ਰੀ ਚਮਕੌਰ ਸਾਹਿਬ, 13 ਨਵੰਬਰ (ਜਗਮੋਹਣ ਸਿੰਘ ਨਾਰੰਗ)-ਸਾਬਕਾ ਮੁੱਖ ਮੰਤਰੀ ਤੇ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਦਾ 12 ਨਵੰਬਰ ਦਾ ਪ੍ਰੋਗਰਾਮ ਭਾਵੇਂ ਪੂਰੀ ਤਰ੍ਹਾਂ ਸਫਲ ਰਿਹਾ ਤੇ ਇਸ ਦੌਰਾਨ ਯਾਤਰਾ ਲਈ ਤੋਰੇ 2 ਹਜ਼ਾਰ ਦੇ ਕਰੀਬ ਸਾਈਕਲ ਸਵਾਰਾਂ ਨੂੰ ਤੋਰਿਆ ਪਰ ਮੰਡੀ ਤੱਕ ਪਹੁੰਚਦਿਆਂ ਕਈ ਸਾਈਕਲ ਸਵਾਰ ਮੰਡੀ ਵਿਚੋਂ ਹੁੰਦਿਆਂ ਉੱਥੋਂ ਖਿਸਕ ਗਏ। ਜਿਸ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ’ਤੇ ਲੋਕਾਂ ਵਲੋਂ ਪਾਈਆਂ ਜਾ ਰਹੀਆਂ ਹਨ।

Ad Position 21
No active advertisement
ਅਜੀਤ ਡੈਸਕ 14-11-2026
ਸ੍ਰੀ ਚਮਕੌਰ ਸਾਹਿਬ, 13 ਨਵੰਬਰ (ਜਗਮੋਹਣ ਸਿੰਘ ਨਾਰੰਗ)-ਸਾਬਕਾ ਮੁੱਖ ਮੰਤਰੀ ਤੇ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਦਾ 12 ਨਵੰਬਰ ਦਾ ਪ੍ਰੋਗਰਾਮ ਭਾਵੇਂ ਪੂਰੀ ਤਰ੍ਹਾਂ ਸਫਲ ਰਿਹਾ ਤੇ ਇਸ ਦੌਰਾਨ ਯਾਤਰਾ ਲਈ ਤੋਰੇ 2 ਹਜ਼ਾਰ ਦੇ ਕਰੀਬ ਸਾਈਕਲ ਸਵਾਰਾਂ ਨੂੰ ਤੋਰਿਆ ਪਰ ਮੰਡੀ ਤੱਕ ਪਹੁੰਚਦਿਆਂ ਕਈ ਸਾਈਕਲ ਸਵਾਰ ਮੰਡੀ ਵਿਚੋਂ ਹੁੰਦਿਆਂ ਉੱਥੋਂ ਖਿਸਕ ਗਏ। ਜਿਸ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ’ਤੇ ਲੋਕਾਂ ਵਲੋਂ ਪਾਈਆਂ ਜਾ ਰਹੀਆਂ ਹਨ। ਭਾਵੇਂ ਇਸ ਸੰਬੰਧੀ ਕੀਤੇ ਸਮਾਗਮ ਦੌਰਾਨ ਪੰਜਾਬ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਵੱਡੀ ਗਿਣਤੀ ਵਿਚ ਪੁੱਜੀ ਹੋਣ ਕਾਰਨ, ਸ੍ਰੀ ਚੰਨੀ ਪਾਰਟੀ ਹਾਈਕਮਾਨ ’ਤੇ ਇਕ ਵੱਡੀ ਛਾਪ ਛੱਡ ਰਹੇ ਹਨ । ਇਹ ਸਾਈਕਲ ਯਾਤਰਾ ਜਿਥੋਂ ਵੀ ਲੰਘ ਰਹੀ ਹੈ ਚਰਨਜੀਤ ਸਿੰਘ ਚੰਨੀ ਨੂੰ ਦੇਖਣ ਤੇ ਮਿਲਣ ਵਾਲਿਆਂ ਦੀ ਭੀੜ ਜਮਾ ਹੋ ਰਹੀ ਹੈ ਪਰ ਯਾਤਰਾ ਦੌਰਾਨ ਖਿਸਕੇ ਦਰਜਨਾਂ ਸਾਈਕਲ ਸਵਾਰਾਂ ਦੀ ਚਰਚਾ ਇਲਾਕੇ ਭਰ ਵਿਚ ਹੋ ਰਹੀ ਹੈ। ਸਟੇਡੀਅਮ ਵਿਚ ਰੈਲੀ ਦੌਰਾਨ ਸਾਬਕਾ ਸੰਮਤੀ ਮੈਂਬਰ ਨੰਬਰਦਾਰ ਜਸਵੀਰ ਸਿੰਘ ਜਟਾਣਾ ਸਮੇਤ ਕਈਆਂ ਦੀਆਂ ਜੇਬ ਕਤਰਿਆਂ ਵਲੋਂ ਜੇਬਾਂ ਵੀ ਸਾਫ਼ ਹੋਈਆਂ ਹਨ।
Ad Position 22
No active advertisement
ਪਿਛਲੀ ਖ਼ਬਰ ਰੂਪਨਗਰ ਤੋਂ ਆਏ ਦੋ ਸ਼ਿਕਾਰੀ ਕਾਬੂ ਅਗਲੀ ਖ਼ਬਰ ਚੇਅਰਮੈਨ ਕੇਸਰ ਸਿੰਘ ਸਮਾਣਾ ਦਾ ਪਿੰਡ ਪਹੁੰਚਣ ’ਤੇ ਸਨਮਾਨ
Ad Position 24