ਨੰਗਲ ’ ਚ 5 ਘੰਟੇ ਰਹੇਗੀ ਬਿਜਲੀ ਬੰਦ
ਨੰਗਲ, 13 ਨਵੰਬਰ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ, ਸੰਚਾਲਨ ਉਪ ਮੰਡਲ ਨੰਗਲ ਵਲੋਂ ਜਾਣਕਾਰੀ ਦਿੱਤੀ ਗਈ ਹੈ ਕਿ 14 ਨਵੰਬਰ ਨੂੰ ਜਨਰਲ ਮੇਨਟੇਨੈਂਸ ਕਾਰਨ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਬਿਜਲੀ ਦੀ ਸਪਲਾਈ ਬੰਦ ਰਹੇਗੀ। ਸਹਾਇਕ ਕਾਰਜਕਾਰੀ ਇੰਜੀਨੀਅਰ, ਸੰਚਾਲਨ ਉਪ ਮੰਡਲ, ਪੀ.
ਨੰਗਲ, 13 ਨਵੰਬਰ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ, ਸੰਚਾਲਨ ਉਪ ਮੰਡਲ ਨੰਗਲ ਵਲੋਂ ਜਾਣਕਾਰੀ ਦਿੱਤੀ ਗਈ ਹੈ ਕਿ 14 ਨਵੰਬਰ ਨੂੰ ਜਨਰਲ ਮੇਨਟੇਨੈਂਸ ਕਾਰਨ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਬਿਜਲੀ ਦੀ ਸਪਲਾਈ ਬੰਦ ਰਹੇਗੀ। ਸਹਾਇਕ ਕਾਰਜਕਾਰੀ ਇੰਜੀਨੀਅਰ, ਸੰਚਾਲਨ ਉਪ ਮੰਡਲ, ਪੀ. ਐਸ. ਪੀ. ਸੀ. ਐਲ. ਨੰਗਲ ਅਨੁਸਾਰ ਇਸ ਦੌਰਾਨ 11 ਕੇ. ਵੀ. ਗਿਆਨੀ ਮਾਰਕੀਟ ਫੀਡਰ ਦੀ ਬਿਜਲੀ ਸਪਲਾਈ ਬੰਦ ਰਹੇਗੀ। ਇਸ ਨਾਲ ਗਿਆਨੀ ਮਾਰਕੀਟ ਫੀਡਰ ਅਧੀਨ ਆਉਂਦੇ ਖੇਤਰ ਰੇਲਵੇ ਰੋਡ ਦੀ ਬਿਜਲੀ ਸਪਲਾਈ ਵੀ ਬੰਦ ਰਹੇਗੀ। ਵਿਭਾਗ ਅਨੁਸਾਰ ਇਸ ਸ਼ਟਡਾਊਨ ਦਾ ਸਮਾਂ ਵਧਾਇਆ ਵੀ ਜਾ ਸਕਦਾ ਹੈ ਅਤੇ ਮੌਸਮ ਖ਼ਰਾਬ ਹੋਣ ਦੀ ਸਥਿਤੀ ਵਿਚ ਇਹ ਸ਼ਟਡਾਊਨ ਰੱਦ ਵੀ ਕੀਤਾ ਜਾ ਸਕਦਾ ਹੈ।