ਪਿੰਡ ਧਮਾਣਾਂ ’ਦੀ ਦੁੱਧ ਉਤਪਾਦਕ ਸਹਿਕਾਰੀ ਸਭਾ ਨੇ ਮੁਨਾਫ਼ਾ ਵੰਡ ਸਮਾਗਮ ਕਰਵਾਇਆ
ਨੂਰਪੁਰ ਬੇਦੀ, 11 ਨਵੰਬਰ (ਵਿੰਦਰ ਪਾਲ ਝਾਂਡੀਆਂ)-’ਦੀ ਦੁੱਧ ਉਤਪਾਦਕ ਸਹਿਕਾਰੀ ਸਭਾ ਪਿੰਡ ਧਮਾਣਾਂ ਵਲੋਂ ਸਭਾ ਦੇ ਪ੍ਰਧਾਨ ਰਾਣਾ ਜਸਵੰਤ ਸਿੰਘ ਬੱਬੀ ਅਤੇ ਸਕੱਤਰ ਧਰਮਜੀਤ ਬੱਲੀ ਭਾਟੀਆ ਦੀ ਅਗਵਾਈ ’ਚ ਆਪਣੇ ਦੁੱਧ ਉਤਪਾਦਕਾਂ ਨੂੰ ਮੁਨਾਫ਼ਾ ਵੰਡਣ ਲਈ ਇੱਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ’ਤੇ ਡਿਪਟੀ ਮੈਨੇਜਰ ਨਰਿੰਦਰ ਸਿੰਘ ਨੇ ਸਭਾ ਦੇ ਅਹੁਦੇਦਾਰ ਅਤੇ ਮੈਂਬਰਾਂ ਨੂੰ ਨਾਲ ਲੈਕੇ ਸਭਾ ਦਾ ਕੁੱਲ 11 ਲੱਖ 57 ਹਜ਼ਾਰ ਰੁਪਏ ਦੀ ਰਾਸ਼ੀ ਦਾ ਸ਼ੁੱਧ ਮੁਨਾਫ਼ਾ ਅਤੇ ਬੋਨਸ ਦੁੱਧ ਉਤਪਾਦਕਾਂ ਨੂੰ ਵੰਡਿਆ ।
ਪ
ਪਿੰਡ ਧਮਾਣਾਂ ਵਿਖੇ ਸਭਾ ਦਾ ਮੁਨਾਫ਼ਾ ਵੰਡਣ ਸਮੇਂ ਡਿਪਟੀ ਮੈਨੇਜਰ ਨਰਿੰਦਰ ਸਿੰਘ ਨਾਲ ਸਕੱਤਰ ਧਰਮਜੀਤ ਬੱਲੀ ਭਾਟੀਆ ਤੇ ਹੋਰ। ਤਸਵੀਰ: ਵਿੰਦਰਪਾਲ ਝਾਂਡੀਆਂ।
12-11-2026
ਨੂਰਪੁਰ ਬੇਦੀ, 11 ਨਵੰਬਰ (ਵਿੰਦਰ ਪਾਲ ਝਾਂਡੀਆਂ)-’ਦੀ ਦੁੱਧ ਉਤਪਾਦਕ ਸਹਿਕਾਰੀ ਸਭਾ ਪਿੰਡ ਧਮਾਣਾਂ ਵਲੋਂ ਸਭਾ ਦੇ ਪ੍ਰਧਾਨ ਰਾਣਾ ਜਸਵੰਤ ਸਿੰਘ ਬੱਬੀ ਅਤੇ ਸਕੱਤਰ ਧਰਮਜੀਤ ਬੱਲੀ ਭਾਟੀਆ ਦੀ ਅਗਵਾਈ ’ਚ ਆਪਣੇ ਦੁੱਧ ਉਤਪਾਦਕਾਂ ਨੂੰ ਮੁਨਾਫ਼ਾ ਵੰਡਣ ਲਈ ਇੱਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ’ਤੇ ਡਿਪਟੀ ਮੈਨੇਜਰ ਨਰਿੰਦਰ ਸਿੰਘ ਨੇ ਸਭਾ ਦੇ ਅਹੁਦੇਦਾਰ ਅਤੇ ਮੈਂਬਰਾਂ ਨੂੰ ਨਾਲ ਲੈਕੇ ਸਭਾ ਦਾ ਕੁੱਲ 11 ਲੱਖ 57 ਹਜ਼ਾਰ ਰੁਪਏ ਦੀ ਰਾਸ਼ੀ ਦਾ ਸ਼ੁੱਧ ਮੁਨਾਫ਼ਾ ਅਤੇ ਬੋਨਸ ਦੁੱਧ ਉਤਪਾਦਕਾਂ ਨੂੰ ਵੰਡਿਆ । ਇਸ ਮੌਕੇ ਤੇ ਡਿਪਟੀ ਮੈਨੇਜਰ ਨਰਿੰਦਰ ਸਿੰਘ ਨੇ ਵੇਰਕਾ ਮਿਲਕ ਪਲਾਟ ਵਲੋਂ ਪਸ਼ੂ ਪਾਲਕਾਂ ਲਈ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ, ਅਤੇ ਵੱਧ ਤੋਂ ਵੱਧ ਇਨ੍ਹਾਂ ਦਾ ਲਾਭ ਲੈਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਵੇਰਕਾ ਮਿਲਕ ਪਲਾਟ ਵਲੋਂ ਡੇਅਰੀ ਫਾਰਮਿੰਗ ਕਿੱਤੇ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਸਮੇਂ ਸਮੇਂ ਸਿਰ ਪਸ਼ੂ ਪਾਲਕਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ । ਉਨ੍ਹਾਂ ਨੇ ਕਿਹਾ ਕਿ ਪਸ਼ੂ ਦੀ ਸਾਫ਼ ਸਫ਼ਾਈ ਚਾਰੇ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤਾਂ ਜੋ ਦੁੱਧ ਉਤਪਾਦਕਾਂ ਨੂੰ ਦੁੱਧ ਦਾ ਵਧੀਆ ਭਾਅ ਮਿਲ ਸਕੇ, ਤੇ ਜਿਸ ਨਾਲ ਆਰਥਿਕਤਾ ਮਜ਼ਬੂਤ ਹੋਵੇਗੀ । ਐਮ.ਪੀ.ਐੱਸ. ਗੁਰਵੀਰ ਸਿੰਘ, ਐਮ.ਪੀ.ਏ. ਮਹਿਕ ਪ੍ਰੀਤ ਸਿੰਘ ਬੈਂਸ ਨੇ ਵੀ ਭਲਾਈ ਸਕੀਮਾਂ ਸਬੰਧੀ ਦੱਸਿਆ। ਸਕੱਤਰ ਧਰਮਜੀਤ ਬੱਲੀ ਭਾਟੀਆ ਨੇ ਦੱਸਿਆ ਕਿ ਸਭ ਤੋਂ ਵੱਧ ਮੁਨਾਫ਼ਾ ਪ੍ਰਾਪਤ ਕਰਨ ’ਚ ਪਹਿਲਾਂ ਸਥਾਨ ਮਨਪ੍ਰੀਤ ਸਿੰਘ, ਦੂਸਰਾ ਜਗਤਾਰ ਸਿੰਘ, ਜਦਕਿ ਪ੍ਰਧਾਨ ਰਾਣਾ ਜਸਵੰਤ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ ਹੈ। ਜਿਨ੍ਹਾਂ ਨੂੰ ਡਿਪਟੀ ਮੈਨੇਜਰ ਨਰਿੰਦਰ ਸਿੰਘ ਨੇ ਮੁਨਾਫ਼ਾ ਰਾਸ਼ੀ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੱਤਰ ਧਰਮਜੀਤ ਬੱਲੀ ਭਾਟੀਆ, ਪ੍ਰਧਾਨ ਰਾਣਾ ਜਸਵੰਤ ਸਿੰਘ ਬੱਬੀ, ਮੀਤ ਪ੍ਰਧਾਨ ਜੋਤੀ ਰਾਮ, ਹਰਕੇਸ ਰਾਮ, ਜਗਤ ਰਾਮ, ਪਰਮਜੀਤ ਕਾਲਾ, ਸ਼ੰਕਰ ਦਾਸ, ਖ਼ੁਸ਼ੀ ਰਾਮ, ਪੂਰਨ ਚੰਦ ਭੋਲਾ, ਮਦਨ ਲਾਲ ਸ਼ਾਮ ਲਾਲ ਸਮੇਤ ਵੱਡੀ ਗਿਣਤੀ ਦੁੱਧ ਉਤਪਾਦਕ ਹਾਜ਼ਰ ਸਨ।