ਅੱਜ ਟਿੱਬਾ ਟੱਪਰੀਆਂ ਫੀਡਰ ਦੀ ਬਿਜਲੀ ਸਪਲਾਈ ਬੰਦ ਰਹੇਗੀ
ਨੂਰਪੁਰ ਬੇਦੀ, 11 ਨਵੰਬਰ (ਵਿੰਦਰਪਾਲ ਝਾਂਡੀਆਂ)-66 ਕੇ ਵੀ ਸਬ ਸਟੇਸ਼ਨ ਬਜਰੂੜ੍ਹ ਅਧੀਨ ਪੈਂਦੇ ਟਿੱਬਾ ਟੱਪਰੀਆਂ ਫੀਡਰ ਦੀ ਬਿਜਲੀ ਸਪਲਾਈ ਜ਼ਰੂਰੀ ਮੁਰੰਮਤ ਕਰਨ ਲਈ ਮਿਤੀ 12 ਨਵੰਬਰ ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 3 ਵਜੇ ਤੱਕ ਬੰਦ ਰਹੇਗੀ। ਵਧੀਕ ਸਹਾਇਕ ਇੰਜੀਨੀਅਰ ਉਪ ਦਫ਼ਤਰ ਤਖਤਗੜ੍ਹ ਇੰਜੀ ਨਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਪਲਾਈ ਚਾਲੂ ਕਰਨ ਦਾ ਸਮਾਂ ਘੱਟ ਵੱਧ ਵੀ ਹੋ ਸਕਦਾ ਹੈ।
ਨੂਰਪੁਰ ਬੇਦੀ, 11 ਨਵੰਬਰ (ਵਿੰਦਰਪਾਲ ਝਾਂਡੀਆਂ)-66 ਕੇ ਵੀ ਸਬ ਸਟੇਸ਼ਨ ਬਜਰੂੜ੍ਹ ਅਧੀਨ ਪੈਂਦੇ ਟਿੱਬਾ ਟੱਪਰੀਆਂ ਫੀਡਰ ਦੀ ਬਿਜਲੀ ਸਪਲਾਈ ਜ਼ਰੂਰੀ ਮੁਰੰਮਤ ਕਰਨ ਲਈ ਮਿਤੀ 12 ਨਵੰਬਰ ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 3 ਵਜੇ ਤੱਕ ਬੰਦ ਰਹੇਗੀ। ਵਧੀਕ ਸਹਾਇਕ ਇੰਜੀਨੀਅਰ ਉਪ ਦਫ਼ਤਰ ਤਖਤਗੜ੍ਹ ਇੰਜੀ ਨਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਪਲਾਈ ਚਾਲੂ ਕਰਨ ਦਾ ਸਮਾਂ ਘੱਟ ਵੱਧ ਵੀ ਹੋ ਸਕਦਾ ਹੈ। ਪਰਮਿਟ ਅਧੀਨ ਟਿੱਬਾ ਟੱਪਰੀਆਂ ਫੀਡਰ ਦੇ ਪਿੰਡ ਅਬਿਆਣਾ, ਨੰਗਲ, ਮਾਧੋਪੁਰ, ਦਹੀਰਪੁਰ, ਬਟਾਰਲਾ, ਹਰੀਪੁਰ ਫੂਲੜੇ, ਟਿੱਬਾ ਟੱਪਰੀਆਂ ਖੀਣ ਮਾਜਰਾ, ਖੱਡ ਰਾਜਗੀਰੀ, ਖੱਡ ਬਠਲੌਰ ਆਦਿ ਪਿੰਡਾਂ ਦੀ ਮੋਟਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ।