11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਇੰਦਰਾ ਨਗਰ ਕਮਿਊਨਿਟੀ ਸੈਂਟਰ ਨੇੜੇ ਸੜਕ ਕਿਨਾਰੇ ਕੂੜਾ ਸਾੜਨ ਕਾਰਨ ਉੱਠਦਾ ਧੂੰਆਂ। ਧੂੰਏਂ ’ਚ ਉੱਡੇ ਨੰਗਲ ਦੀ ਸਫ਼ਾਈ ਮੁਹਿੰਮ ਦੇ ਦਾਅਵੇ

ਨੰਗਲ, 11 ਨਵੰਬਰ (ਪ੍ਰੀਤਮ ਸਿੰਘ ਬਰਾਰੀ)-ਕਰੋੜਾਂ ਰੁਪਏ ਦਾ ਸਾਲਾਨਾ ਬਜਟ ਰੱਖਣ ਵਾਲੀ ਨਗਰ ਕੌਂਸਲ ਨੰਗਲ ਦੇ ਸਫ਼ਾਈ ਪ੍ਰਬੰਧਾਂ ਦੀ ਹਕੀਕਤ ਇੰਦਰਾ ਨਗਰ ਵਿਚ ਸਾਹਮਣੇ ਆਈ, ਜਿੱਥੇ ਕੂੜੇ ਦੇ ਢੇਰ ਨੂੰ ਚਿੱਟੇ ਦਿਨ ਅੱਗ ਲਗਾ ਕੇ ਸਾੜਿਆ ਜਾ ਰਿਹਾ ਸੀ। ਇਸ ਕਾਰਨ ਸੜਕ ’ਤੇ ਧੂੰਆਂ ਫੈਲ ਗਿਆ ਅਤੇ ਰਾਹਗੀਰਾਂ ਨੂੰ ਲੰਘਣ ਵਿਚ ਮੁਸ਼ਕਲ ਪੇਸ਼ ਆਈ।

Ad Position 21
No active advertisement
ਅਜੀਤ ਡੈਸਕ 12-11-2026
ਨੰਗਲ, 11 ਨਵੰਬਰ (ਪ੍ਰੀਤਮ ਸਿੰਘ ਬਰਾਰੀ)-ਕਰੋੜਾਂ ਰੁਪਏ ਦਾ ਸਾਲਾਨਾ ਬਜਟ ਰੱਖਣ ਵਾਲੀ ਨਗਰ ਕੌਂਸਲ ਨੰਗਲ ਦੇ ਸਫ਼ਾਈ ਪ੍ਰਬੰਧਾਂ ਦੀ ਹਕੀਕਤ ਇੰਦਰਾ ਨਗਰ ਵਿਚ ਸਾਹਮਣੇ ਆਈ, ਜਿੱਥੇ ਕੂੜੇ ਦੇ ਢੇਰ ਨੂੰ ਚਿੱਟੇ ਦਿਨ ਅੱਗ ਲਗਾ ਕੇ ਸਾੜਿਆ ਜਾ ਰਿਹਾ ਸੀ। ਇਸ ਕਾਰਨ ਸੜਕ ’ਤੇ ਧੂੰਆਂ ਫੈਲ ਗਿਆ ਅਤੇ ਰਾਹਗੀਰਾਂ ਨੂੰ ਲੰਘਣ ਵਿਚ ਮੁਸ਼ਕਲ ਪੇਸ਼ ਆਈ। ਇਹ ਥਾਂ ਕਮਿਊਨਿਟੀ ਸੈਂਟਰ ਦੇ ਬਾਹਰ ਅਤੇ ਖ਼ਵਾਜਾ ਪੀਰ ਮੰਦਰ ਤੋਂ ਐਮ.ਪੀ. ਦੀ ਕੋਠੀ ਵੱਲ ਜਾਂਦੀ ਸੜਕ ਦੇ ਨਾਲ ਹੈ। ਹੈਰਾਨੀ ਦੀ ਗੱਲ ਹੈ ਕਿ ਸ਼ਹਿਰ ਨੂੰ ਸਾਫ਼-ਸੁਥਰਾ ਬਣਾਉਣ ਲਈ ਪਿਛਲੇ ਮਹੀਨੇ ਕੈਬਨਿਟ ਮੰਤਰੀ ਤੇ ਵਿਧਾਇਕ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਵੱਖ-ਵੱਖ ਵਾਰਡਾਂ ਵਿਚ ਸਫ਼ਾਈ ਮੁਹਿੰਮ ਚਲਾਈ ਗਈ ਸੀ। ਮੰਤਰੀ ਖ਼ੁਦ ਇਸ ਦੀ ਨਿਗਰਾਨੀ ਕਰਦੇ ਰਹੇ। ਪਰ ਮੁਹਿੰਮ ਦੇ ਦਾਅਵਿਆਂ ਦੇ ਬਾਵਜੂਦ ਸੜਕ ਕਿਨਾਰੇ ਕੂੜੇ ਦੇ ਢੇਰ ਅਤੇ ਉਸ ਨੂੰ ਸਾੜਨ ਦੀ ਘਟਨਾ ਪ੍ਰਬੰਧਾਂ ’ਤੇ ਗੰਭੀਰ ਅਤੇ ਵੱਡੇ ਸਵਾਲ ਵੀ ਖੜ੍ਹੇ ਕਰ ਰਹੀ ਹੈ। ਇਲਾਕਾ ਵਾਸੀਆਂ ਅਨੁਸਾਰ ਦੀਵਾਲੀ ਮਗਰੋਂ ਪਟਾਕਿਆਂ ਦੀ ਰਹਿੰਦ-ਖੂੰਹਦ ਅਤੇ ਘਰਾਂ ਦਾ ਕੂੜਾ ਇੱਥੇ ਰੱਖੇ ਡਸਟਬਿਨ ਵਿਚ ਸੁੱਟਿਆ ਗਿਆ ਸੀ। ਕੂੜਾ ਬਿਨ ਤੋਂ ਬਾਹਰ ਫੈਲਣ ਕਾਰਨ ਇਸ ਨੂੰ ਚੁੱਕਣ ਦੀ ਥਾਂ ਅੱਗ ਲਗਾ ਦਿੱਤੀ ਗਈ। ਇਸ ਸੜਕ ਤੋਂ ਇੰਦਰਾ ਨਗਰ ਦੇ ਵਸਨੀਕ ਰੋਜ਼ਾਨਾ ਸੈਰ ਕਰਦੇ ਹਨ। ਬੁੱਧਵਾਰ ਅਤੇ ਐਤਵਾਰ ਨੂੰ ਰਾਧਾ ਸੁਆਮੀ ਸਤਿਸੰਗ ਘਰ ਜਾਣ ਵਾਲੀ ਸੰਗਤ ਦੀ ਵੀ ਇੱਥੋਂ ਆਵਾਜਾਈ ਰਹਿੰਦੀ ਹੈ। ਲੋਕਾਂ ਨੇ ਮੰਗ ਕੀਤੀ ਕਿ ਡਸਟਬਿਨਾਂ ਦੇ ਆਲੇ-ਦੁਆਲੇ ਰੋਜ਼ਾਨਾ ਸਫ਼ਾਈ ਹੋਵੇ, ਕੂੜਾ ਸਾੜਨ ’ਤੇ ਰੋਕ ਲੱਗੇ ਅਤੇ ਅਜਿਹੀਆਂ ਥਾਵਾਂ ਦੀ ਨਗਰ ਕੌਂਸਲ ਅਧਿਕਾਰੀ ਨਿਯਮਤ ਨਿਗਰਾਨੀ ਕਰਨ। ਸਵਾਲ ਹੈ ਕਿ ਸਫ਼ਾਈ ਮੁਹਿੰਮ ਦੇ ਦਾਅਵਿਆਂ ਨੂੰ ਮੈਦਾਨੀ ਪੱਧਰ ’ਤੇ ਕੌਣ ਅਮਲ ਵਿਚ ਲਿਆਵੇਗਾ?
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਦਿਨੇਸ਼ ਚੱਢਾ ਦੇ ਕੋਟੇ ’ਚੋਂ ਪਿੰਡ ਗੱਦੀਵਾਲ ਨੂੰ 3 ਲੱਖ ਰੁਪਏ ਦੀ ਗਰਾਂਟ ਦਾ ਚੈੱਕ ਭੇਟ ਅਗਲੀ ਖ਼ਬਰ 15 ਸਾਲ ਸੱਤਾ ’ਚ ਰਹਿਣ ਦੇ ਬਾਵਜੂਦ ਚੰਨੀ ਨਸ਼ਿਆਂ ਦੀ ਸਮੱਸਿਆ ਦਾ ਹੱਲ ਕਿਉਂ ਨਹੀਂ ਕਰ ਸਕੇ, ਸਾਈਕਲ ਯਾਤਰਾ ਚੋਣਾਂ ਤੋਂ ਪਹ...
Ad Position 24