08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਬੱਚਿਆਂ ਨੇ ਪੋਸਟਰਾਂ ਤੇ ਰੰਗੋਲੀ ਰਾਹੀਂ ਦਿੱਤਾ ‘ਗ੍ਰੀਨ ਦੀਵਾਲੀ ,ਕਲੀਨ ਦੀਵਾਲੀ’ ਮਨਾਉਣ ਦਾ ਸੰਦੇਸ਼

ਰੂਪਨਗਰ, 7 ਨਵੰਬਰ (ਯਸ਼ਵੰਤ ਬੱਸੀ)-ਦੀਵਾਲੀ ਦੇ ਪਵਿੱਤਰ ਤਿਉਹਾਰ ਨੂੰ ਪਟਾਕਿਆਂ, ਹਵਾ ਤੇ ਸ਼ੋਰ ਪ੍ਰਦੂਸ਼ਣ ਤੋਂ ਵਾਤਾਵਰਨ ਨੂੰ ਬਚਾ ਕੇ ਵੀ ਮਨਾਇਆ ਜਾ ਸਕਦਾ ਹੈ, ਅਜਿਹਾ ਸੰਦੇਸ਼ ਨਿੱਕੇ ਬੱਚਿਆਂ ਨੇ ਪੋਸਟਰ ਤੇ ਰੰਗੋਲੀ ਦੀਆਂ ਪੇਸ਼ਕਾਰੀਆਂ ਰਾਹੀਂ ਵੱਡਿਆਂ ਨੂੰ ਦਿੱਤਾ। ਸੰਨ ਇਨਕਲੇਵ ਟਾਵਰਜ਼ ਦੇ 30 ਬੱਚਿਆਂ ਨੇ ਪੋਸਟਰ ਤਿਆਰ ਕਰਕੇ ਦਰਸਾਇਆ ਕਿ ਕਿਸ ਤਰ੍ਹਾਂ ਪਟਾਕਿਆਂ ਵਿਚਲੇ ਰਸਾਇਣ ਜਲ਼ ਕੇ ਜ਼ਹਿਰੀਲੀਆਂ ਗੈਸਾਂ ਦੇ ਨਿਕਾਸ ਦੇ ਨਾਲ ਤੇਜ਼ ਰੌਸ਼ਨੀਆਂ ਪੈਦਾ ਕਰਦੇ ਹਨ।

Ad Position 21
No active advertisement
ਅਜੀਤ ਡੈਸਕ 08-11-2026
ਰੂਪਨਗਰ, 7 ਨਵੰਬਰ (ਯਸ਼ਵੰਤ ਬੱਸੀ)-ਦੀਵਾਲੀ ਦੇ ਪਵਿੱਤਰ ਤਿਉਹਾਰ ਨੂੰ ਪਟਾਕਿਆਂ, ਹਵਾ ਤੇ ਸ਼ੋਰ ਪ੍ਰਦੂਸ਼ਣ ਤੋਂ ਵਾਤਾਵਰਨ ਨੂੰ ਬਚਾ ਕੇ ਵੀ ਮਨਾਇਆ ਜਾ ਸਕਦਾ ਹੈ, ਅਜਿਹਾ ਸੰਦੇਸ਼ ਨਿੱਕੇ ਬੱਚਿਆਂ ਨੇ ਪੋਸਟਰ ਤੇ ਰੰਗੋਲੀ ਦੀਆਂ ਪੇਸ਼ਕਾਰੀਆਂ ਰਾਹੀਂ ਵੱਡਿਆਂ ਨੂੰ ਦਿੱਤਾ। ਸੰਨ ਇਨਕਲੇਵ ਟਾਵਰਜ਼ ਦੇ 30 ਬੱਚਿਆਂ ਨੇ ਪੋਸਟਰ ਤਿਆਰ ਕਰਕੇ ਦਰਸਾਇਆ ਕਿ ਕਿਸ ਤਰ੍ਹਾਂ ਪਟਾਕਿਆਂ ਵਿਚਲੇ ਰਸਾਇਣ ਜਲ਼ ਕੇ ਜ਼ਹਿਰੀਲੀਆਂ ਗੈਸਾਂ ਦੇ ਨਿਕਾਸ ਦੇ ਨਾਲ ਤੇਜ਼ ਰੌਸ਼ਨੀਆਂ ਪੈਦਾ ਕਰਦੇ ਹਨ। ਪਟਾਕਿਆਂ ਦੇ ਚੱਲਣ ਤੋਂ ਬਾਅਦ ਜ਼ਹਿਰੀਲੀਆਂ ਗੈਸਾਂ ਦਾ ਵੱਡੀ ਮਾਤਰਾ ’ਚ ਰਸਾਅ ਕਿਸ ਤਰ੍ਹਾਂ ਮਨੁੱਖਾਂ ਵਿਚ ਵੱਖ-ਵੱਖ ਬਿਮਾਰੀਆਂ ਤੇ ਸੁਣਨ ਹੱਦ ਤੋਂ ਜ਼ਿਆਦਾ ਸ਼ੋਰ ਹੋਰ ਜੀਵਾਂ ਵਿਚ ਡਰ ਤੇ ਘਬਰਾਹਟ ਪੈਦਾ ਕਰਦਾ ਹੈ। ਉਨ੍ਹਾਂ ਜੈਵਿਕ ਪਦਾਰਥਾਂ ਤੋਂ ਤਿਆਰ ਕੀਤੇ ਰੰਗਾਂ ਨਾਲ ਰੰਗੋਲੀ ਬਣਾਉਣ ਤੇ ਘਰਾਂ ਨੂੰ ਸਜਾ ਕੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦਾ ਅਹਿਦ ਵੀ ਲਿਆ। ਸੁਸਾਇਟੀ ਦੇ ਪ੍ਰਧਾਨ ਰਾਜਿੰਦਰ ਨਿਜਾਵਨ, ਸਕੱਤਰ ਜਗਜੀਤ ਸਿੰਘ ਤੇ ਸਮੂਹ ਮੈਂਬਰਾਂ ਵਲੋਂ ਇਸ ਜਾਗਰੂਕਤਾ ਸਮਾਗਮ ਵਿਚ ਸ਼ਮੂਲੀਅਤ ਕਰਨ ਵਾਲੇ ਬੱਚਿਆਂ ਨੂੰ ਤਗਮੇ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਮੋਹਨ ਸਿੰਘ, ਉਜਾਗਰ ਸਿੰਘ, ਤਰਸੇਮ ਧੀਮਾਨ, ਹਰਬੰਸ ਸਿੰਘ, ਗੁਰਦੇਵ ਸਿੰਘ, ਅਸ਼ਵਨੀ ਖੰਨਾ,ਹਿਤੇਸ਼ ਖੰਨਾ ਅਤੇ ਸ਼੍ਰੀਮਤੀ ਭਾਵਨਾ ਸਮੇਤ ਹੋਰ ਕਲੋਨੀ ਨਿਵਾਸੀ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੂਬੇਦਾਰ ਬਲਵੀਰ ਸਿੰਘ ਬੈਹਣੀਵਾਲ ਦਾ ਦਿਹਾਂਤ, ਅੰਤਿਮ ਸੰਸਕਾਰ 11 ਨੂੰ ਅਗਲੀ ਖ਼ਬਰ ਅਕਾਲੀ ਦਲ ਪੁਨਰ ਸੁਰਜੀਤ ਜ਼ਿਲ੍ਹਾ ਰੂਪਨਗਰ ਨੇ ਚੰਦੂਮਾਜਰਾ ਦੇ ਪਾਰਟੀ ਨੂੰ ਛੱਡ ਕੇ ਜਾਣ ਦੀ ਕੀਤੀ ਨਿਖੇਧੀ
Ad Position 24