01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਵਿਲੱਖਣ ਸਟਾਲ ਮਨੋਰੰਜਕ ਖੇਡ ਮੁਕਾਬਲੇ ਹੋਣਗੇ, ਪਬਲਿਕ ਲਈ ਇਨਾਮੀ ਰਾਸ਼ੀ ਦਾ ਡਰਾਅ ਵੀ ਕੱਢਿਆ ਜਾਵੇਗਾ

ਨੂਰਪੁਰ ਬੇਦੀ, 31 ਅਕਤੂਬਰ (ਵਿੰਦਰ ਪਾਲ ਝਾਂਡੀਆਂ)-ਪੀ ਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੇ) ਨੂਰਪੁਰ ਬੇਦੀ ਵਿਖੇ 4 ਨਵੰਬਰ ਨੂੰ ‘ਦੀਵਾਲੀ ਫੈਸਟ’ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਸਕੂਲ ਦੇ ਸਮੂਹ ਸਟਾਫ਼ ਵਲੋਂ ਪ੍ਰਿੰਸੀਪਲ ਅਨਿਲ ਕੁਮਾਰ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਇਸ ਸਮਾਗਮ ਨੂੰ ਲੈ ਕੇ ਸਕੂਲ ਵਿਚ ਜ਼ੋਰ ਸ਼ੋਰ ਨਾਲ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।

Ad Position 21
No active advertisement
ਨੂਰਪੁਰ ਬੇਦੀ ਸਕੂਲ ਵਿਚ ਮੀਟਿੰਗ ਦੌਰਾਨ ਹਾਜ਼ਰ ਪ੍ਰਿੰਸੀਪਲ ਅਤੇ ਸਮੂਹ ਸਟਾਫ਼। ਤਸਵੀਰ: ਵਿੰਦਰਪਾਲ ਝਾਂਡੀਆਂ 01-11-2026
ਨੂਰਪੁਰ ਬੇਦੀ, 31 ਅਕਤੂਬਰ (ਵਿੰਦਰ ਪਾਲ ਝਾਂਡੀਆਂ)-ਪੀ ਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੇ) ਨੂਰਪੁਰ ਬੇਦੀ ਵਿਖੇ 4 ਨਵੰਬਰ ਨੂੰ ‘ਦੀਵਾਲੀ ਫੈਸਟ’ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਸਕੂਲ ਦੇ ਸਮੂਹ ਸਟਾਫ਼ ਵਲੋਂ ਪ੍ਰਿੰਸੀਪਲ ਅਨਿਲ ਕੁਮਾਰ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਇਸ ਸਮਾਗਮ ਨੂੰ ਲੈ ਕੇ ਸਕੂਲ ਵਿਚ ਜ਼ੋਰ ਸ਼ੋਰ ਨਾਲ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਫੈਸਟ ਦੌਰਾਨ ਜਿੱਥੇ ਵੱਖ-ਵੱਖ ਤਰ੍ਹਾਂ ਦੇ ਖਾਣ-ਪੀਣ ਦੇ ਸਟਾਲ ਲਗਾਏ ਜਾਣਗੇ, ਉੱਥੇ ਹੀ ਲੋਕਾਂ ਦੇ ਮਨੋਰੰਜਨ ਲਈ ਕਈ ਵਿਲੱਖਣ ਪ੍ਰਦਰਸ਼ਨੀਆਂ ਅਤੇ ਗਤੀਵਿਧੀਆਂ ਵੀ ਖਿੱਚ ਦਾ ਕੇਂਦਰ ਬਣਨਗੀਆਂ। ਸਕੂਲ ਦੇ ਪ੍ਰਿੰਸੀਪਲ ਅਨਿਲ ਕੁਮਾਰ ਨੇ ਦੱਸਿਆ ਕਿ ਦੀਵਾਲੀ ਫੈਸਟ ਵਿਚ ਆਮ ਲੋਕਾਂ ਦੀ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਫੈਸਟ ਦੌਰਾਨ ਡਰਾਅ ਲਈ ਰਾਸ਼ੀ ਜਮਾਂ ਕਰਵਾਉਣ ਵਾਲੇ ਭਾਗੀਦਾਰਾਂ ਵਿਚੋਂ ਜੇਤੂਆਂ ਦੀ ਚੋਣ ਕੀਤੀ ਜਾਵੇਗੀ, ਜਿਸ ਤਹਿਤ ਪਹਿਲੇ ਇਨਾਮ ਵਜੋਂ 11,100 ਰੁਪਏ ਦੂਜੇ ਇਨਾਮ ਵਜੋਂ 5,100 ਅਤੇ ਤੀਸਰੇ ਇਨਾਮ ਵਜੋਂ 3,100 ਰੁਪਏ ਦੀ ਨਕਦ ਰਾਸ਼ੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਕੂਲ ਵਿਖੇ ਲੱਗਣ ਵਾਲੇ ਵੱਖ-ਵੱਖ ਸਟਾਲਾਂ ਵਿਚ ਖਾਣ-ਪੀਣ ਦੀਆਂ ਵਸਤਾਂ ਦੇ ਨਾਲ-ਨਾਲ ਹੋਰ ਦਿਲਚਸਪ ਅਤੇ ਨਵੇਂ ਤਜਰਬੇ ਪੇਸ਼ ਕਰਨ ਵਾਲੇ ਸਟਾਲ ਵੀ ਸ਼ਾਮਿਲ ਹੋਣਗੇ। ਇਸ ਮੌਕੇ ਬੱਚਿਆਂ ਲਈ ਖੇਡ ਗਤੀਵਿਧੀਆਂ ਦਾ ਪ੍ਰਬੰਧ ਕੀਤਾ ਜਾਵੇਗਾ, ਜਿਨ੍ਹਾਂ ਵਿਚ ਰੱਸਾਕਸ਼ੀ ਦਾ ਵਿਸ਼ੇਸ਼ ਮੁਕਾਬਲਾ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਰਹੇਗਾ। ਉਨ੍ਹਾਂ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ 4 ਨਵੰਬਰ ਨੂੰ ਸਕੂਲ ਵਿਖੇ ਪਹੁੰਚ ਕੇ ਦੀਵਾਲੀ ਫੈਸਟ ਦੀਆਂ ਰੌਣਕਾਂ ਦਾ ਆਨੰਦ ਮਾਨਣ ਅਤੇ ਵੱਖ-ਵੱਖ ਸਟਾਲਾਂ ਤੇ ਪ੍ਰਦਰਸ਼ਨੀਆਂ ਦਾ ਦੌਰਾ ਕਰਕੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕਰਨ। ਸਮਾਗਮ ਸਬੰਧੀ ਪ੍ਰਿੰਸੀਪਲ ਦੀ ਅਗਵਾਈ ਹੇਠ ਸਮੂਹ ਸਟਾਫ਼ ਦੀ ਵਿਸ਼ੇਸ਼ ਮੀਟਿੰਗ ਵੀ ਕੀਤੀ ਗਈ, ਜਿਸ ਵਿਚ ਸਮਾਗਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਵੱਖ-ਵੱਖ ਅਧਿਆਪਕਾਂ ਅਤੇ ਸਟਾਫ਼ ਮੈਂਬਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਇਸ ਮੌਕੇ ਰਾਜੀਵ ਕੁਮਾਰ, ਮੈਡਮ ਸੋਨੀਆ, ਕੁਲਵਿੰਦਰ ਕੌਰ, , ਅਸ਼ਵਨੀ ਕੁਮਾਰ, ਜਸਵੰਤ ਕੌਰ, ਗੁਰਪਾਲ ਕੌਰ, ਵਰਿੰਦਰ ਕੁਮਾਰ, ਰੋਹਿਤ ਕੁਮਾਰ, ਪਰਮਿੰਦਰ ਕੁਮਾਰ, ਰਮਨਦੀਪ ਕੌਰ, ਗੁਰਿੰਦਰ ਕੌਰ, ਰਜਨੀ ਬਾਲਾ, ਨੀਰਜ ਬਾਲਾ, ਨਿਤਿਆ, ਰਜਨੀ ਧੀਮਾਨ, ਜਸਕਰਨ ਸਿੰਘ, ਕੋਮਲਪ੍ਰੀਤ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਬੱਡੀ ਵਿਚ ਫ਼ਰੀਦਕੋਟ ਅਤੇ ਮੋਗਾ ਦੀਆਂ ਟੀਮਾਂ ਨੇ ਮਾਰੀ ਬਾਜ਼ੀ ਅਗਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਪਿੰਡ ਸੁਆੜਾ ਤੋਂ ਵਿਧਾਇਕ ਦਿਨੇਸ਼ ਚੱਢਾ ਨੇ ਬੱਸ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵ...
Ad Position 24