ਸੂਰੇਵਾਲ ਦੇ ਜੰਗਲਾਂ ਵਿਚ ਖੈਰ ਚੋਰੀ ਦੀਆਂ ਵਾਰਦਾਤਾਂ ਵਿਚ ਲਗਾਤਾਰ ਹੋ ਰਿਹਾ ਹੈ ਵਾਧਾ
ਢੇਰ, 31 ਅਕਤੂਬਰ (ਸ਼ਿਵ ਕੁਮਾਰ ਕਾਲੀਆ)-ਇਲਾਕੇ ਦੇ ਨਾਲ ਪੈਂਦੇ ਜੰਗਲੀ ਖੇਤਰ ਪਿੰਡ ਸੂਰੇਵਾਲ ਦੇ ਜੰਗਲ ਦੇ ਵਿਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਚੋਰਾਂ ਵਲੋਂ ਖੈਰ ਚੋਰੀ ਕੀਤੀ ਜਾ ਰਹੀ ਹੈ। ਅੱਜ ਚੋਰਾਂ ਵਲੋਂ ਫਿਰ ਜੰਗਲ ਦੇ ਵਿਚ ਖੈਰ ਚੋਰੀ ਕੀਤੀ ਗਈ, ਜਿਸ ਦੇ ਵਿਚ ਕੁਝ ਖੈਰ ਦੇ ਬੂਟੇ ਉਹ ਨਾਲ ਲੈ ਗਏ ਅਤੇ ਬਾਕੀ ਖੈਰ ਦੇ ਬੂਟੇ ਜੰਗਲ ਵਿਚ ਹੀ ਛੱਡ ਦਿੱਤੇ ਗਏ।
ਜ
ਜੰਗਲ ਵਿੱਚੋਂ ਕੱਟੇ ਗਏ ਖੈਰ ਦੇ ਬੂਟੇ ਵਿਖਾਉਂਦੇ ਹੋਏ ਪਿੰਡ ਵਾਸੀ। ਤਸਵੀਰ: ਸ਼ਿਵ ਕੁਮਾਰ ਕਾਲੀਆ
01-11-2026
ਢੇਰ, 31 ਅਕਤੂਬਰ (ਸ਼ਿਵ ਕੁਮਾਰ ਕਾਲੀਆ)-ਇਲਾਕੇ ਦੇ ਨਾਲ ਪੈਂਦੇ ਜੰਗਲੀ ਖੇਤਰ ਪਿੰਡ ਸੂਰੇਵਾਲ ਦੇ ਜੰਗਲ ਦੇ ਵਿਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਚੋਰਾਂ ਵਲੋਂ ਖੈਰ ਚੋਰੀ ਕੀਤੀ ਜਾ ਰਹੀ ਹੈ। ਅੱਜ ਚੋਰਾਂ ਵਲੋਂ ਫਿਰ ਜੰਗਲ ਦੇ ਵਿਚ ਖੈਰ ਚੋਰੀ ਕੀਤੀ ਗਈ, ਜਿਸ ਦੇ ਵਿਚ ਕੁਝ ਖੈਰ ਦੇ ਬੂਟੇ ਉਹ ਨਾਲ ਲੈ ਗਏ ਅਤੇ ਬਾਕੀ ਖੈਰ ਦੇ ਬੂਟੇ ਜੰਗਲ ਵਿਚ ਹੀ ਛੱਡ ਦਿੱਤੇ ਗਏ। ਇਸ ਮੌਕੇ ’ ਤੇ ਪਿੰਡ ਦੇ ਸਰਪੰਚ ਬਾਬਾ ਜਗਤਾਰ ਸਿੰਘ, ਸਮਾਜ ਸੇਵੀ ਸ੍ਰੀ ਸ਼ਾਮ ਸੁੰਦਰ, ਸਤਿਨਾਮ ਸਿੰਘ, ਰਜੇਸ਼ ਕੁਮਾਰ ਆਦੀ ਨੇ ਦੱਸਿਆ ਕਿ ਜੰਗਲ ਵਿੱਚੋਂ ਖੈਰ ਚੋਰੀ ਕਰਨ ਦੀ ਇਹ ਪਹਿਲੀ ਵਾਰਦਾਤ ਨਹੀਂ ਹੈ, ਇਸ ਤੋਂ ਪਹਿਲਾਂ ਵੀ ਲਗਾਤਾਰ ਚੋਰਾਂ ਵਲੋਂ ਖੈਰ ਚੋਰੀ ਕੀਤੀ ਜਾ ਰਹੀ ਹੈ। ਜਿਸ ਸਬੰਧ ਵਿਚ ਵਣ ਵਿਭਾਗ ਦੇ ਅਧਿਕਾਰੀਆਂ ਨੂੰ ਕਈ ਵਾਰ ਜਾਣਕਾਰੀ ਦਿੱਤੀ ਗਈ, ਪ੍ਰੰਤੂ ਉਹਨਾਂ ਵਲੋਂ ਕੋਈ ਵੀ ਕਾਰਵਾਈ ਨਾ ਕਰਨ ਕਾਰਨ ਚੋਰਾਂ ਦੇ ਹੌਸਲੇ ਦਿਨ ਪ੍ਰਤੀ ਦਿਨ ਵੱਧ ਰਹੇ ਹਨ ਅਤੇ ਉਹ ਬੇਖੌਫ ਖੈਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਉਹਨਾਂ ਕਿਹਾ ਕਿ ਪਿੰਡ ਵਾਲਿਆਂ ਵਲੋਂ ਲਗਾਤਾਰ ਇਸ ਗੱਲ ਤੇ ਪਹਿਰਾ ਰੱਖਿਆ ਜਾ ਰਿਹਾ ਹੈ, ਜਦੋਂ ਅੱਜ ਸਵੇਰੇ ਕੁੱਝ ਇਨਸਾਨਾਂ ਨੇ ਖੈਰ ਦੇ ਬੂਟੇ ਕੱਟੇ ਹੋਏ ਵੇਖੇ ਤਾਂ ਪਿੰਡ ਵਾਸੀ ਤੁਰੰਤ ਜੰਗਲ ਦੇ ਵਿਚ ਪਹੁੰਚੇ ਜਿਨਾਂ ਵਲੋਂ ਸੰਬੰਧਿਤ ਵਿਭਾਗ ਨੂੰ ਜਾਣਕਾਰੀ ਦਿੱਤੀ ਗਈ। ਪਿੰਡ ਅਤੇ ਇਲਾਕੇ ਦੇ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ, ਵਣ ਵਿਭਾਗ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਪਿੰਡ ਵਿਚ ਲਗਾਤਾਰ ਖੈਰ ਦੀ ਚੋਰੀ ਦੀਆਂ ਜੋ ਵਾਰਦਾਤਾਂ ਹੋ ਰਹੀਆਂ ਹਨ, ਉਹ ਤੁਰੰਤ ਰੁਕਵਾਕੇ ਚੋਰਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।