ਨੂਰਪੁਰ ਬੇਦੀ ਵਿਖੇ 9 ਨਵੰਬਰ ਨੂੰ ਮਨਾਇਆ ਜਾਵੇਗਾ ਬਾਬਾ ਵਿਸ਼ਵਕਰਮਾ ਜੀ ਦਾ 57ਵਾਂ ਸਾਲਾਨਾ ਮਹਾਂ ਉਤਸਵ
ਨੂਰਪੁਰ ਬੇਦੀ, 31 ਅਕਤੂਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਜਗਤ ਗੁਰੂ ਬਾਬਾ ਵਿਸ਼ਵਕਰਮਾ ਜੀ ਦੀ ਪਵਿੱਤਰ ਯਾਦ ਨੂੰ ਸਮਰਪਿਤ 57ਵਾਂ ਸਾਲਾਨਾ ਮਹਾਂ ਉਤਸਵ 9 ਨਵੰਬਰ ਨੂੰ ਨੂਰਪੁਰ ਬੇਦੀ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਵਿਸ਼ਵਕਰਮਾ ਸਭਾ ਵਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਨੂਰਪੁਰ ਬੇਦੀ, 31 ਅਕਤੂਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਜਗਤ ਗੁਰੂ ਬਾਬਾ ਵਿਸ਼ਵਕਰਮਾ ਜੀ ਦੀ ਪਵਿੱਤਰ ਯਾਦ ਨੂੰ ਸਮਰਪਿਤ 57ਵਾਂ ਸਾਲਾਨਾ ਮਹਾਂ ਉਤਸਵ 9 ਨਵੰਬਰ ਨੂੰ ਨੂਰਪੁਰ ਬੇਦੀ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਵਿਸ਼ਵਕਰਮਾ ਸਭਾ ਵਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਸਭਾ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਸਮਾਗਮ ਵਿਚ ਮਹੰਤ ਉਮੇਦ ਗਿਰੀ ਜੀ ਬਿੱਲਪੁਰ ਵਾਲੇ, ਸਵਾਮੀ ਅਨਮੋਲਕਾ ਨੰਦ ਜੀ ਅਤੇ ਮਹੰਤ ਧੀਰਜ ਗਿਰੀ ਜੀ ਆਪਣੇ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਮੌਕੇ ਸੂਫ਼ੀ ਕਲਾਕਾਰ ਕਾਸ਼ੀ ਨਾਥ ਵਲੋਂ ਆਪਣੀ ਕਲਾ ਰਾਹੀਂ ਬਾਬਾ ਜੀ ਦਾ ਗੁਣਗਾਣ ਕੀਤਾ ਜਾਵੇਗਾ। ਜਗਦੀਸ਼ ਐਂਡ ਪਾਰਟੀ ਸਸਕੌਰ ਵਾਲੇ ਸਵੇਰੇ 10 ਤੋਂ 12 ਵਜੇ ਤੱਕ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ, ਜਦਕਿ ਦੁਪਹਿਰ 12 ਵਜੇ ਤੋਂ ਕਾਸ਼ੀਨਾਥ ਐਂਡ ਪਾਰਟੀ ਵਲੋਂ ਖੁੱਲ੍ਹਾ ਅਖਾੜਾ ਲਾਇਆ ਜਾਵੇਗਾ। ਪ੍ਰੋਗਰਾਮ ਦੀ ਸ਼ੁਰੂਆਤ 8 ਨਵੰਬਰ ਨੂੰ ਰਾਤ 8 ਵਜੇ ਦੀਪਮਾਲਾ ਅਤੇ ਆਤਿਸ਼ਬਾਜ਼ੀ ਨਾਲ ਹੋਵੇਗੀ। ਜਦਕਿ 9 ਨਵੰਬਰ ਨੂੰ ਸਵੇਰੇ 9.30 ਵਜੇ ਹਵਨ ਅਤੇ 10 ਵਜੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਜਾਵੇਗੀ। ਇਹ ਰਸਮ ਸੁਰਿੰਦਰ ਕੁਮਾਰ ਪੁੱਤਰ ਸਵ. ਰਾਮ ਕਿਸ਼ਨ, ਪਿੰਡ ਹਿਆਤਪੁਰ (ਹਾਲ ਵਾਸੀ ਲੁਧਿਆਣਾ) ਦੇ ਪਰਿਵਾਰ ਵਲੋਂ ਨਿਭਾਈ ਜਾਵੇਗੀ ਅਤੇ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਕੀਰਤਨ ਹੋਵੇਗਾ। ਸੰਗਤਾਂ ਲਈ ਚਾਹ-ਪਕੌੜਿਆਂ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ।