ਵਿਦਿਆਰਥੀਆਂ ਨੂੰ ਮਿਲਾਵਟੀ ਪਦਾਰਥਾਂ ਬਾਰੇ ਕੀਤਾ ਸੁਚੇਤ
ਨੰਗਲ, 31 ਅਕਤੂਬਰ (ਗੁਰਪ੍ਰੀਤ ਸਿੰਘ ਗਰੇਵਾਲ)-ਪ੍ਰਵਾਸੀ ਪੰਜਾਬੀ ਫਰੈਂਡਜ਼ ਕਲੱਬ ਵਲੋਂ ਸਰਕਾਰੀ ਹਾਈ ਸਕੂਲ ਪਿੰਡ ਦਬੇਟਾ ’ਚ ਮਿਲਾਵਟੀ ਖ਼ੁਰਾਕ ਬਾਰੇ ਇੱਕ ਜਾਗਰੂਕਤਾ ਸਮਾਗਮ ਕਰਵਾਇਆ ਗਿਆ । ਡਾਕਟਰ ਗੁਲਜੀਤ ਸਿੰਘ ਚੱਠਾ ਨੇ ਵਿਦਿਆਰਥੀਆਂ ਨੂੰ ਤਿਉਹਾਰਾਂ ਦੀ ਰੁੱਤ ’ਚ ਸਿਹਤ ਸੰਭਾਲ ਬਾਰੇ ਜਾਗਰੂਕ ਕੀਤਾ।
ਨੰਗਲ, 31 ਅਕਤੂਬਰ (ਗੁਰਪ੍ਰੀਤ ਸਿੰਘ ਗਰੇਵਾਲ)-ਪ੍ਰਵਾਸੀ ਪੰਜਾਬੀ ਫਰੈਂਡਜ਼ ਕਲੱਬ ਵਲੋਂ ਸਰਕਾਰੀ ਹਾਈ ਸਕੂਲ ਪਿੰਡ ਦਬੇਟਾ ’ਚ ਮਿਲਾਵਟੀ ਖ਼ੁਰਾਕ ਬਾਰੇ ਇੱਕ ਜਾਗਰੂਕਤਾ ਸਮਾਗਮ ਕਰਵਾਇਆ ਗਿਆ । ਡਾਕਟਰ ਗੁਲਜੀਤ ਸਿੰਘ ਚੱਠਾ ਨੇ ਵਿਦਿਆਰਥੀਆਂ ਨੂੰ ਤਿਉਹਾਰਾਂ ਦੀ ਰੁੱਤ ’ਚ ਸਿਹਤ ਸੰਭਾਲ ਬਾਰੇ ਜਾਗਰੂਕ ਕੀਤਾ। ਉਨ੍ਹਾਂ ਮਿਲਾਵਟੀ ਖ਼ੁਰਾਕ ਅਤੇ ਖ਼ਾਸ ਤੌਰ ’ਤੇ ਫਾਸਟ ਫੂਡ ਦੇ ਮਾੜੇ ਪ੍ਰਭਾਵਾਂ ਚਰਚਾ ਕੀਤੀ। ਇਸ ਮੌਕੇ ’ਤੇ ਲੁਧਿਆਣਾ ਦੀ ਸਮਾਜ ਸੇਵੀ ਸੰਸਥਾ ਫ਼੍ਰੀ ਮੈਸਨਜ਼ ਸਰਾਭਾ ਨਗਰ ਵਲੋਂ ਭੇਜੇ ਚਾਲੀ ਗਰਮ ਸ਼ਾਲ ਵਿਦਿਆਰਥਣਾਂ ਨੂੰ ਭੇਟ ਕੀਤੇ ਗਏ। ਇਸ ਮੌਕੇ ਕਰਤੇ ਕਰਮਯੋਗੀ ਹੈੱਡਮਾਸਟਰ ਰਾਕੇਸ਼ ਸ਼ਰਮਾ, ਮੈਡਮ ਰੂਪਮ ਵਰਮਾ, ਮੈਡਮ ਕਮਲੇਸ਼ , ਮੈਡਮ ਅੰਜਨਾ, ਹਿਤੇਸ਼ ਬੱਧਨ, ਮੈਡਮ ਭਾਰਤੀ ਭੱਲਾ, ਵਿਨੋਦ ਰਾਣਾ, ਭੁਪਿੰਦਰ ਕੁਮਾਰ, ਅਰੁਨ ਕੁਮਾਰ ਆਦਿ ਹਾਜ਼ਰ ਸਨ ।