ਭਗਵਾਨ ਮਹਾਂਰਿਸ਼ੀ ਵਾਲਮੀਕਿ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਧਾਰਮਿਕ ਸਮਾਗਮ ਅੱਜ
ਪੁਰਖਾਲੀ, 24 ਅਕਤੂਬਰ (ਅੰਮ੍ਰਿਤਪਾਲ ਸਿੰਘ ਬੰਟੀ)-ਭਗਵਾਨ ਮਹਾਂਰਿਸ਼ੀ ਵਾਲਮੀਕਿ ਜੀ ਦੇ ਪਾਵਨ ਪ੍ਰਗਟ ਦਿਵਸ ਦੀਆਂ ਖ਼ੁਸ਼ੀਆਂ ਵਿਚ ਰਾਮਗੜ੍ਹ ਟੱਪਰੀਆਂ ਦੇ ਹਨੂਮਾਨ ਮੰਦਰ ਵਿਖੇ ਧਾਰਮਿਕ ਸਮਾਗਮ ਕਰਵਾਇਆ ਰਿਹਾ ਹੈ। ਇਸ ਸਬੰਧੀ 24 ਅਕਤੂਬਰ ਨੂੰ ਸ਼੍ਰੀ ਰਾਮਾਇਣ ਜੀ ਦੇ ਪਾਠ ਦੀ ਸ਼ੁਰੂਆਤ ਕੀਤੀ ਗਈ ਅਤੇ 25 ਅਕਤੂਬਰ ਨੂੰ ਸਵੇਰੇ 10 ਵਜੇ ਰਾਮਾਇਣ ਦਾ ਭੋਗ ਪਾਇਆ ਜਾਵੇਗਾ।
ਪੁਰਖਾਲੀ, 24 ਅਕਤੂਬਰ (ਅੰਮ੍ਰਿਤਪਾਲ ਸਿੰਘ ਬੰਟੀ)-ਭਗਵਾਨ ਮਹਾਂਰਿਸ਼ੀ ਵਾਲਮੀਕਿ ਜੀ ਦੇ ਪਾਵਨ ਪ੍ਰਗਟ ਦਿਵਸ ਦੀਆਂ ਖ਼ੁਸ਼ੀਆਂ ਵਿਚ ਰਾਮਗੜ੍ਹ ਟੱਪਰੀਆਂ ਦੇ ਹਨੂਮਾਨ ਮੰਦਰ ਵਿਖੇ ਧਾਰਮਿਕ ਸਮਾਗਮ ਕਰਵਾਇਆ ਰਿਹਾ ਹੈ। ਇਸ ਸਬੰਧੀ 24 ਅਕਤੂਬਰ ਨੂੰ ਸ਼੍ਰੀ ਰਾਮਾਇਣ ਜੀ ਦੇ ਪਾਠ ਦੀ ਸ਼ੁਰੂਆਤ ਕੀਤੀ ਗਈ ਅਤੇ 25 ਅਕਤੂਬਰ ਨੂੰ ਸਵੇਰੇ 10 ਵਜੇ ਰਾਮਾਇਣ ਦਾ ਭੋਗ ਪਾਇਆ ਜਾਵੇਗਾ। ਇਸ ਸਬੰਧੀ ਸੇਵਾਦਾਰ ਬਲਵਿੰਦਰ ਗਿਰ ਅਤੇ ਜਗਜੀਤ ਸਿੰਘ ਟੱਪਰੀਆਂ ਨੇ ਦੱਸਿਆ ਕਿ ਇਸ ਮੌਕੇ ਰੋਡਾ ਸੁਹਾਣੇ ਵਾਲਾ (ਪੁਆਧੀ ਅਖਾੜਾ) ਵਲੋਂ ਸਵੇਰੇ 11 ਤੋਂ ਸ਼ਾਮ 5 ਵਜੇ ਤੱਕ ਧਾਰਮਿਕ ਪ੍ਰੋਗਰਾਮ ਪੇਸ਼ ਜਾਵੇਗਾ ਅਤੇ ਦੁਪਹਿਰ 12 ਵਜੇ ਪੂਰੀਆਂ ਅਤੇ ਛੋਲਿਆਂ ਦਾ ਅਤੁੱਟ ਲੰਗਰ ਵਰਤਾਇਆ ਜਾਵੇਗਾ।