ਇੱਕ ਧਰਨੇ ’ਚ ਸਰਪੰਚ ਤੇ ਪਿੰਡ ਦੇ ਇੱਕ ਵਿਅਕਤੀ ਵਲੋਂ ਲਗਾਏ ਸਨ ਚਿੱਟਾ ਵੇਚਣ ਦੇ ਦੋਸ਼, ਹਾਜ਼ਰ ਸਰਪੰਚਾਂ ਨੇ ਦੋਸ਼ ਨਕਾਰੇ
ਸ੍ਰੀ ਚਮਕੌਰ ਸਾਹਿਬ,16 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਨਜ਼ਦੀਕੀ ਪਿੰਡ ਭੂਰੜੇ ਦੇ ਸਰਪੰਚ ਪਰਮਜੀਤ ਸਿੰਘ ਪੰਮਾ ਤੇ ਇੱਕ ਧਰਨੇ ਦੌਰਾਨ ਪਿੰਡ ਦੇ ਹੀ ਇੱਕ ਵਿਅਕਤੀ ਵਲੋਂ ਚਿੱਟਾ ਵੇਚਣ ਅਤੇ ਚਿੱਟੇ ਦੀ ਵਰਤੋਂ ਕਰਨ ਦੇ ਲਗਾਏ ਦੋਸ਼ ਉਪਰੰਤ ਅੱਜ ਬਲਾਕ ਸ੍ਰੀ ਚਮਕੌਰ ਸਾਹਿਬ ਦੀਆਂ ਪੰਚਾਇਤਾਂ ਵਲੋਂ ਸਥਾਨਕ ਘੋੜੇ ਵਾਲੇ ਚੌਂਕ ਵਿਚ ਧਰਨਾ ਦਿੱਤਾ ਅਤੇ ਆਵਾਜਾਈ ਠੱਪ ਕਰ ਦਿੱਤੀ। ਧਰਨਾਕਾਰੀ ਮੰਗ ਕਰ ਰਹੇ ਸਨ ਕਿ ਉਕਤ ਸ਼ਰਾਰਤੀ ਅਨਸਰ ਨੂੰ ਕਾਬੂ ਕਰਕੇ ਉਸ ਤੇ ਮਾਮਲਾ ਦਰਜ ਕੀਤਾ ਜਾਵੇ ਅਤੇ ਉਸ ਕੋਲੋਂ ਸਰਪੰਚ ਤੇ ਲਗਾਏ ਦੋਸ਼ਾਂ ਦੇ ਸਬੂਤ ਲਏ ਜਾਣ।
ਭ
ਭੂਰੜੇ ਦੇ ਸਰਪੰਚ ਪਰਮਜੀਤ ਸਿੰਘ ਦੇ ਹੱਕ ’ਚ ਲਗਾਏ ਧਰਨੇ ’ਚ ਸਰਪੰਚ, ਪੰਚ, ਕਿਸਾਨ ਆਗੂ ਅਤੇ ਪਤਵੰਤੇ। ਤਸਵੀਰ: ਜਗਮੋਹਣ ਸਿੰਘ ਨਾਰੰਗ
17-10-2026
ਸ੍ਰੀ ਚਮਕੌਰ ਸਾਹਿਬ,16 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਨਜ਼ਦੀਕੀ ਪਿੰਡ ਭੂਰੜੇ ਦੇ ਸਰਪੰਚ ਪਰਮਜੀਤ ਸਿੰਘ ਪੰਮਾ ਤੇ ਇੱਕ ਧਰਨੇ ਦੌਰਾਨ ਪਿੰਡ ਦੇ ਹੀ ਇੱਕ ਵਿਅਕਤੀ ਵਲੋਂ ਚਿੱਟਾ ਵੇਚਣ ਅਤੇ ਚਿੱਟੇ ਦੀ ਵਰਤੋਂ ਕਰਨ ਦੇ ਲਗਾਏ ਦੋਸ਼ ਉਪਰੰਤ ਅੱਜ ਬਲਾਕ ਸ੍ਰੀ ਚਮਕੌਰ ਸਾਹਿਬ ਦੀਆਂ ਪੰਚਾਇਤਾਂ ਵਲੋਂ ਸਥਾਨਕ ਘੋੜੇ ਵਾਲੇ ਚੌਂਕ ਵਿਚ ਧਰਨਾ ਦਿੱਤਾ ਅਤੇ ਆਵਾਜਾਈ ਠੱਪ ਕਰ ਦਿੱਤੀ। ਧਰਨਾਕਾਰੀ ਮੰਗ ਕਰ ਰਹੇ ਸਨ ਕਿ ਉਕਤ ਸ਼ਰਾਰਤੀ ਅਨਸਰ ਨੂੰ ਕਾਬੂ ਕਰਕੇ ਉਸ ਤੇ ਮਾਮਲਾ ਦਰਜ ਕੀਤਾ ਜਾਵੇ ਅਤੇ ਉਸ ਕੋਲੋਂ ਸਰਪੰਚ ਤੇ ਲਗਾਏ ਦੋਸ਼ਾਂ ਦੇ ਸਬੂਤ ਲਏ ਜਾਣ। ਥਾਣਾ ਮੁਖੀ ਇੰਸਪੈਕਟਰ ਸਵਿੰਦਰ ਸਿੰਘ ਨੇ ਕਾਰਵਾਈ ਦੇ ਦਿੱਤੇ ਭਰੋਸੇ ਤੋਂ ਬਾਅਦ ਧਰਨਾ ਕਾਰੀਆਂ ਨੇ ਸੋਮਵਾਰ ਤੱਕ ਦਾ ਅਲਟੀਮੇਟਮ ਦਿੰਦਿਆਂ ਧਰਨਾ ਸਮਾਪਤ ਕੀਤਾ। ਇਸ ਮੌਕੇ ਪੰਚਾਇਤ ਯੂਨੀਅਨ ਦੇ ਪ੍ਰਧਾਨ ਹਰਿੰਦਰ ਸਿੰਘ ਕਾਕਾ ਜਟਾਣਾ, ਗੁਰਪ੍ਰੀਤ ਸਿੰਘ ਅਮਰਾਲੀ, ਉੱਘੇ ਟਰਾਂਸਪੋਰਟਰ ਬਲਦੇਵ ਸਿੰਘ ਹਾਫਿਜਾਬਾਦ, ਨਗਰ ਕੌਸ਼ਲ ਦੇ ਸਾਬਕਾ ਮੀਤ ਪ੍ਰਧਾਨ ਭੁਪਿੰਦਰ ਸਿੰਘ ਭੂਰਾ, ਨੌਜਵਾਨ ਆਗੂ ਅਰਸ਼ਦੀਪ ਸਿੰਘ ਭੂਰੜੇ, ਕਿਸਾਨ ਆਗੂ ਜੁਝਾਰ ਸਿੰਘ ਗਧਰਾਮ ਤੇ ਰਣਵੀਰ ਸਿੰਘ ਔਜਲਾ, ਜਤਿੰਦਰਪਾਲ ਸਿੰਘ ਸਰਪੰਚ ਬੇਲਾ ਆਦਿ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਬੀਤੇ ਕੱਲ੍ਹ ਇਸੇ ਥਾਂ ਪਰਵਿੰਦਰ ਸਿੰਘ ਝੋਟੇ ਦੇ ਕਤਲ ਦੇ ਵਿਰੋਧ ਵਿਚ ਲੱਗੇ ਧਰਨੇ ਦੌਰਾਨ ਨਜ਼ਦੀਕੀ ਪਿੰਡ ਭੂਰੜੇ ਦੇ ਗੁਰਪ੍ਰੀਤ ਸਿੰਘ ਵਲੋਂ ਜੋ ਦੋਸ਼ ਭੂਰੜੇ ਦੇ ਸਰਪੰਚ ਪਰਮਜੀਤ ਸਿੰਘ ਪੰਮਾ ਅਤੇ ਉਸ ਦੇ ਭਰਾ ਤੇ ਨਸ਼ੇ ਵੇਚਣ ਅਤੇ ਨਸ਼ਾ ਕਰਨ ਦੇ ਲਗਾਏ ਸਨ,ਇਨ੍ਹਾਂ ਦੋਸ਼ਾਂ ਨੂੰ ਗ਼ਲਤ ਦੱਸਦਿਆਂ ਕਿਹਾ ਕਿ ਉਕਤ ਵਿਅਕਤੀ ਨੇ ਜੋ ਦੋਸ਼ ਲਗਾਏ ਹਨ, ਉਹ ਸਾਬਤ ਕਰੇ । ਇਨ੍ਹਾਂ ਆਗੂਆਂ ਨੇ ਕਿਹਾ ਸਰਪੰਚ ਨਾ ਤਾਂ ਕੋਈ ਨਸ਼ਾ ਕਰਦਾ ਹੈ ਤੇ ਨਾ ਹੀ ਵੇਚਣ ਵਾਲਿਆਂ ਦਾ ਹਮਾਇਤੀ ਹੈ, ਇਨ੍ਹਾਂ ਆਗੂਆਂ ਨੇ ਉਕਤ ਵਿਅਕਤੀ ਤੇ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਸੋਮਵਾਰ ਤੱਕ ਉਕਤ ਵਿਅਕਤੀ ਤੇ ਕੋਈ ਕਾਰਵਾਈ ਨਾ ਹੋਈ ਤਾਂ ਮੁੜ ਸੜਕ ਜਾਮ ਕਰ ਦਿੱਤੀ ਜਾਵੇਗੀ। ਸਰਪੰਚ ਪਰਮਜੀਤ ਸਿੰਘ ਨੇ ਕਿਹਾ ਕਿ ਉਸ ਤੇ ਪਿੰਡ ਦੇ ਗੁਰਪ੍ਰੀਤ ਸਿੰਘ ਵਲੋਂ ਬਹੁਤ ਹੀ ਗੰਭੀਰ ਦੋਸ਼ ਲਗਾਏ ਹਨ,ਉਨ੍ਹਾਂ ਪੁਲਿਸ ਦੀ ਹਾਜ਼ਰੀ ਵਿਚ ਕਿਹਾ ਕਿ ਜੇਕਰ ਮੇਰੇ ਤੇ ਲੱਗੇ ਦੋਸ਼ ਸਾਬਤ ਹੁੰਦੇ ਹਨ ਤਾਂ ਉਹ ਅੱਜ ਹੀ ਸਰਪੰਚੀ ਤੋ ਅਸਤੀਫ਼ਾ ਦੇ ਦੇਣਗੇ ਅਤੇ ਜੋ ਵੀ ਕਾਨੂੰਨ ਅਨੁਸਾਰ ਕਾਰਵਾਈ ਬਣਦੀ ਹੈ ਉਹ ਮੇਰੇ ’ਤੇ ਕਰ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਝੂਠੇ ਦੋਸ਼ਾਂ ਨੇ ਉਸ ਦੀ ਕਿਰਦਾਰਕੁਸ਼ੀ ਕੀਤੀ ਹੈ। ਇਸ ਧਰਨੇ ਦੌਰਾਨ ਸਮੁੱਚੀ ਆਵਾਜਾਈ ਠੱਪ ਰਹੀ ਅਤੇ ਕਰੀਬ ਦੋ ਘੰਟੇ ਚੱਲੇ ਇਸ ਧਰਨੇ ਵਿਚ ਮਨਪ੍ਰੀਤ ਸਿੰਘ ਰੌਲੂਮਾਜਰਾ, ਰਘਵੀਰ ਸਿੰਘ ਮਾਵੀ ਸਲੇਮਪੁਰ, ਮਲਕੀਤ ਸਿੰਘ ਮੱਲ੍ਹੀ ਸੈਦਪੁਰ, ਲੱਖੀਂ ਹਾਫਿਜਾਬਾਦ, ਕੁਲਵਿੰਦਰ ਸਿੰਘ ਸਰਪੰਚ ਬਰਸਾਲਪੁਰ, ਕੁਲਵੰਤ ਸਿੰਘ ਭੂਰੜੇ, ਆੜ੍ਹਤੀ ਤਰਲੋਚਨ ਸਿੰਘ ਭੰਗੂ, ਜਗਦੇਵ ਸਿੰਘ, ਹੈਪੀ, ਗੁਰਪ੍ਰੀਤ ਸਿੰਘ ਫ਼ਰੀਦ, ਹਰਵਿੰਦਰ ਸਿੰਘ ਖਾਨਪੁਰ, ਜਸਵੰਤ ਸਿੰਘ ਮਾਵੀ ਸਲੇਮਪੁਰ, ਨਿਰਮਲ ਸਿੰਘ ਰੰਗਾ, ਬਲਵਿੰਦਰ ਸਿੰਘ ਮਕੜੋਨਾ ਖ਼ੁਰਦ, ਸੱਜਣ ਸਿੰਘ ਟੱਪਰੀਆਂ ਅਮਰ ਸਿੰਘ, ਅੰਮ੍ਰਿਤਪਾਲ ਸਿੰਘ, ਰਾਜੂ ਹਾਫਿਜਾਬਾਦ ਸਮੇਤ ਵੱਡੀ ਗਿਣਤੀ ਵਿਚ ਪਿੰਡਾਂ ਦੇ ਸਰਪੰਚ, ਪੰਚ ਹਾਜ਼ਰ ਸਨ। ਕੀ ਕਹਿਣਾ ਹੈ ਗੁਰਪ੍ਰੀਤ ਸਿੰਘ ਭੂਰੜੇ ਦਾ - ਇਸ ਸਬੰਧੀ ਜਦੋਂ ਗੁਰਪ੍ਰੀਤ ਸਿੰਘ ਭੂਰੜੇ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਉਹ ਇਸ ਗੱਲ ਦਾ ਜਵਾਬ ਜ਼ਰੂਰ ਦੇਣਗੇ ਤੇ ਮੈ ਜੋ ਵੀ ਬੋਲਿਆ ਉਹ ਤੱਥਾਂ ਦੇ ਆਧਾਰ ’ਤੇ ਬੋਲਿਆ ਹੈ।