17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਐੱਸ.ਡੀ.ਓ. ਪਦਉੱਨਤੀ ਹੋਏ ਅਜਮੇਰ ਸਿੰਘ ਨੂੰ ਸਾਥੀਆਂ ਨੇ ਦਿੱਤੀ ਨਿੱਘੀ ਵਿਦਾਇਗੀ

ਘਨੌਲੀ, 16 ਅਕਤੂਬਰ (ਜਸਵੀਰ ਸਿੰਘ ਸੈਣੀ)-ਸਥਾਨਕ ਸੰਚਾਲਨ ਉਪ ਮੰਡਲ ਘਨੌਲੀ ਵਿਖੇ ਤੈਨਾਤ ਵਧੀਕ ਐੱਸ. ਡੀ.

Ad Position 21
No active advertisement
ਅਜੀਤ ਡੈਸਕ 17-10-2026
ਘਨੌਲੀ, 16 ਅਕਤੂਬਰ (ਜਸਵੀਰ ਸਿੰਘ ਸੈਣੀ)-ਸਥਾਨਕ ਸੰਚਾਲਨ ਉਪ ਮੰਡਲ ਘਨੌਲੀ ਵਿਖੇ ਤੈਨਾਤ ਵਧੀਕ ਐੱਸ.ਡੀ.ਓ. ਅਜਮੇਰ ਸਿੰਘ ਦੀ ਐੱਸ.ਡੀ.ਓ. ਵਜੋਂ ਪਦ ਉੱਨਤੀ ਹੋਣ ਤੋਂ ਬਾਅਦ ਉਨ੍ਹਾਂ ਦਾ ਤਬਾਦਲਾ ਸਿਟੀ ਗੜ੍ਹਸ਼ੰਕਰ ਦਾ ਹੋ ਗਿਆ ਹੈ। ਉਨ੍ਹਾਂ ਨੂੰ ਅੱਜ ਸੰਚਾਲਨ ਉਪ ਮੰਡਲ ਘਨੌਲੀ ਦੇ ਐੱਸ.ਡੀ.ਓ. ਹਰਜੀਤ ਸਿੰਘ ਅਤੇ ਏਟਕ ਆਗੂ ਗੁਰਵਿੰਦਰ ਸਿੰਘ ਜੇ.ਈ. ਦੀ ਅਗਵਾਈ ਵਿਚ ਦਫ਼ਤਰ ਦੇ ਸਮੂਹ ਕਰਮਚਾਰੀਆਂ ਤੇ ਅਧਿਕਾਰੀਆਂ ਵਲੋਂ ਨਿੱਘੀ ਵਿਦਾਇਗੀ ਦਿੱਤੀ ਗਈ ਤੇ ਫੁੱਲਾਂ ਦੇ ਹਾਰ ਪਾ ਕੇ ਪਦ-ਉੱਨਤੀ ਦੀਆਂ ਮੁਬਾਰਕ ਵਾਦ ਦਿੱਤੀਆਂ ਗਈਆਂ। ਇਸ ਮੌਕੇ ਸਹਾਇਕ ਮਾਲ ਲੇਖਾਕਾਰ ਦਰਸ਼ਨ ਸਿੰਘ, ਜੇ.ਈ. ਗੁਰਵਿੰਦਰ ਸਿੰਘ, ਜੇ.ਈ. ਰਵਿੰਦਰ ਦਾਸ, ਜੇ.ਈ. ਜਤਿੰਦਰ ਸਿੰਘ, ਮੈਡਮ ਕੀਰਤੀ ਸ਼ਰਮਾ, ਪਰਮਿੰਦਰ ਸਿੰਘ, ਗੁਰਪ੍ਰੀਤ ਸਿੰਘ ਆਦਿ ਸਟਾਫ਼ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਅੰਤਰ ਸਕੂਲ ਯੁਵਕ ਮੇਲਾ ਕਰਵਾਇਆ ਅਗਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਵਿਖੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਯੁਵਕ ਮੇਲੇ ਦਾ ਹੋਇਆ ਆਗਾਜ਼
Ad Position 24