ਜਗਰਾਉਂ ਵਿਖੇ ਮਹਾਰਾਜਾ ਅਗਰਸੈਨ ਦੀ ਜੈਅੰਤੀ ਮੌਕੇ ਰਾਜ ਪੱਧਰੀ ਸਮਾਗਮ ਅਤੇ ਵਿਸ਼ਾਲ ਭੰਡਾਰਾ
ਜਗਰਾਉਂ, 16 ਅਕਤੂਬਰ (ਹਰਵਿੰਦਰ ਸਿੰਘ ਖ਼ਾਲਸਾ)-ਸ਼੍ਰੀ ਅਗਰਸੈਨ ਕਮੇਟੀ (ਰਜਿ.) ਜਗਰਾਉਂ ਅਤੇ ਅਗਰਵਾਲ ਸਮਾਜ ਵੱਲੋਂ ਮਹਾਰਾਜਾ ਅਗਰਸੈਨ ਜੀ ਦੀ ਜਯੰਤੀ ਮੌਕੇ ਰਾਜ ਪੱਧਰੀ ਸਮਾਗਮ ਅਤੇ ਵਿਸ਼ਾਲ ਭੰਡਾਰੇ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ।
ਜਗਰਾਉਂ, 16 ਅਕਤੂਬਰ (ਹਰਵਿੰਦਰ ਸਿੰਘ ਖ਼ਾਲਸਾ)-ਸ਼੍ਰੀ ਅਗਰਸੈਨ ਕਮੇਟੀ (ਰਜਿ.) ਜਗਰਾਉਂ ਅਤੇ ਅਗਰਵਾਲ ਸਮਾਜ ਵੱਲੋਂ ਮਹਾਰਾਜਾ ਅਗਰਸੈਨ ਜੀ ਦੀ ਜਯੰਤੀ ਮੌਕੇ ਰਾਜ ਪੱਧਰੀ ਸਮਾਗਮ ਅਤੇ ਵਿਸ਼ਾਲ ਭੰਡਾਰੇ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਸ ਮੌਕੇ ਸੈਂਕੜੇ ਸਨਾਤਨ ਪ੍ਰੇਮੀਆਂ ਨੇ ਖਾਟੂ ਸ਼ਿਆਮ ਧਾਮ, ਰਾਜਸਥਾਨ ਤੋਂ ਲਿਆਂਦੀ ਗਈ ਪਵਿੱਤਰ ਜੋਤ ਦੇ ਦਰਸ਼ਨ ਕਰਕੇ ਆਸ਼ੀਰਵਾਦ ਪ੍ਰਾਪਤ ਕੀਤਾ। ਪਵਿੱਤਰ ਜੋਤ ਦਾ ਪੂਜਨ ਅਗਰਵਾਲ ਲੈਂਡ ਪ੍ਰਮੋਟਰ ਵੱਲੋਂ ਅਤੇ ਵਿਸ਼ਾਲ ਭੰਡਾਰੇ ਦਾ ਉਦਘਾਟਨ ਵਿਸ਼ਾਲ ਜੈਨ ਡਾਇਰੈਕਟਰ ਮਹਾਪ੍ਰਗਿਆ ਸਕੂਲ ਵੱਲੋਂ ਕੀਤਾ ਗਿਆ। ਸਮਾਗਮ ਵਿੱਚ ਮੁੱਖ ਮਹਿਮਾਨਾਂ ਵਜੋਂ ਪੰਜਾਬ ਮੁੱਖ ਮੰਤਰੀ ਦੇ ਸਾਬਕਾ ਓ.ਐੱਸ.ਡੀ. ਅੰਕਿਤ ਬਾਂਸਲ, ਪੰਜਾਬ ਅੱਗਰਵਾਲ ਵੈਲਫੇਅਰ ਬੋਰਡ ਦੇ ਚੇਅਰਮੈਨ ਅਸ਼ਵਨੀ ਅਗਰਵਾਲ, ਸਟੇਟ ਮੈਂਬਰ ਅਵਿਨਾਸ਼ ਅਗਰਵਾਲ, ਕੌਂਸਲਰ ਨਿਧੀ ਗੁਪਤਾ, ਸਮਾਜ ਸੇਵੀ ਕਨ੍ਹੱਈਆ ਗੁਪਤਾ ਬਾਂਕਾ, ਸੁਨੀਲ ਜੈਨ ਮਿੱਤਲ, ਗਊ ਸੇਵਕ ਨਵੀਨ ਗੋਇਲ ਅਤੇ ਮਾਸਟਰ ਸੁਖਨੰਦਨ ਗੁਪਤਾ ਸਮੇਤ ਕਈ ਪਤਵੰਤੇ ਸੱਜਣ ਹਾਜ਼ਰ ਰਹੇ। ਵ੍ਰਿੰਦਾਵਨ ਧਾਮ ਦੇ ਮਹਾਮੰਡਲੇਸ਼ਵਰ ਮਹਾਰਾਜ ਕੁੰਜ ਬਿਹਾਰੀ ਦਾਸ ਜੀ ਨੇ ਆਪਣੇ ਮਧੁਰ ਭਜਨਾਂ ਅਤੇ ‘ਰਾਧੇ-ਰਾਧੇ’ ਦੇ ਸੰਕੀਰਤਨ ਨਾਲ ਪੂਰੇ ਮਾਹੌਲ ਨੂੰ ਭਗਤੀਮਈ ਬਣਾ ਦਿੱਤਾ। ਸ਼ਰਧਾਲੂ ਭਜਨਾਂ ’ਤੇ ਝੂਮਦੇ ਨਜ਼ਰ ਆਏ। ਇਸ ਸਮਾਗਮ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਸੁਖਵਿੰਦਰ ਸਿੰਘ, ਸਾਬਕਾ ਵਿਧਾਇਕ ਸ਼ਿਵਰਾਮ ਕਲੇਰ, ਕਾਂਗਰਸ ਦੇ ਯੂਥ ਆਗੂ ਸੁਖਵਿੰਦਰ ਸਿੰਘ ਸਿੱਧੂ, ਸਾਬਕਾ ਇੰਸਪੈਕਟਰ ਪ੍ਰੇਮ ਸਿੰਘ ਭੰਗੂ, ਨਗਰ ਕੌਂਸਲ ਪ੍ਰਧਾਨ ਕੰਵਰਪਾਲ ਸਿੰਘ, ਵਾਈਸ ਪ੍ਰਧਾਨ ਸਤੀਸ਼ ਪੱਪੂ, ਸਾਜਨ ਮਲਹੋਤਰਾ, ਹਿਮਾਂਸ਼ੂ ਮਲਿਕ, ਟੋਨੀ ਵਰਮਾ, ਕੌਂਸਲਰ ਕਰਮਜੀਤ ਸਿੰਘ ਕੈਂਥ , ਕਿਸ਼ਨ ਕੁਮਾਰ ਅਤੇ ਸ਼ੈੱਲਰ ਸੰਗਠਨ ਦੇ ਪ੍ਰਧਾਨ ਅੰਕੁਰ ਗੁਪਤਾ ਸਮੇਤ ਸੈਂਕੜੇ ਸ਼ਰਧਾਲੂਆਂ ਨੇ ਹਾਜ਼ਰੀ ਲਗਵਾਈ।