24 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਦੋ ਨੌਜਵਾਨ ਕਾਬੂ , ਮਾਮਲਾ ਦਰਜ
ਪੁਰਖਾਲੀ, 16 ਅਕਤੂਬਰ (ਅੰਮ੍ਰਿਤਪਾਲ ਸਿੰਘ ਬੰਟੀ)-ਪੁਲਿਸ ਚੌਂਕੀ ਪੁਰਖਾਲੀ ਦੀ ਪੁਲਿਸ ਟੀਮ ਵਲੋਂ ਦੋ ਨੌਜਵਾਨਾਂ ਨੂੰ 24 ਗ੍ਰਾਮ ਨਸ਼ੀਲੇ ਪਾਊਡਰ (ਚਿੱਟੇ) ਸਮੇਤ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਗਈ ਹੈ। ਇਸ ਸਬੰਧੀ ਚੌਕੀ ਇੰਚਾਰਜ ਏ.
ਪੁਰਖਾਲੀ, 16 ਅਕਤੂਬਰ (ਅੰਮ੍ਰਿਤਪਾਲ ਸਿੰਘ ਬੰਟੀ)-ਪੁਲਿਸ ਚੌਂਕੀ ਪੁਰਖਾਲੀ ਦੀ ਪੁਲਿਸ ਟੀਮ ਵਲੋਂ ਦੋ ਨੌਜਵਾਨਾਂ ਨੂੰ 24 ਗ੍ਰਾਮ ਨਸ਼ੀਲੇ ਪਾਊਡਰ (ਚਿੱਟੇ) ਸਮੇਤ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਗਈ ਹੈ। ਇਸ ਸਬੰਧੀ ਚੌਕੀ ਇੰਚਾਰਜ ਏ.ਐੱਸ.ਆਈ. ਗੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਇਲਾਕੇ ਵਿੱਚ ਗਸ਼ਤ ਅਤੇ ਚੈਕਿੰਗ ਕਰ ਰਹੀ ਸੀ। ਤਾਂ ਪਿੰਡ ਮਾਜਰੀ ਵਲੋਂ ਦੋ ਨੌਜਵਾਨ ਚਿੱਟੇ ਰੰਗ ਦੀ ਸਕੂਟਰੀ ’ਤੇ ਪਿੰਡ ਹਰੀਪੁਰ ਵੱਲ ਆ ਰਹੇ ਹਨ ਜਿਨ੍ਹਾਂ ਨੇ ਨਸ਼ਾ ਕੀਤਾ ਹੋਇਆ ਹੈ ਅਤੇ ਉਨ੍ਹਾਂ ਕੋਲ ਨਸ਼ੀਲਾ ਪਦਾਰਥ ਮੌਜੂਦ ਹੈ। ਇਸ ਸੂਚਨਾ ਦੇ ਆਧਾਰ ’ਤੇ ਪੁਲਿਸ ਪਾਰਟੀ ਨੇ ਇਨ੍ਹਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਚਾਲਕ ਨੇ ਘਬਰਾ ਕੇ ਗੱਡੀ ਪਿੱਛੇ ਮੋੜ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਪਰ ਪੁਲਿਸ ਪਾਰਟੀ ਨੇ ਦੋਵਾਂ ਨੂੰ ਮੌਕੇ ’ਤੇ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਸਕੂਟਰੀ ਚਾਲਕ ਨੇ ਆਪਣਾ ਨਾਂ ਰਵੀ ਕੁਮਾਰ ਪੁੱਤਰ ਸਰਬਣ ਕੁਮਾਰ ਵਾਸੀ ਪਿੰਡ ਪਨਾਮ, ਥਾਣਾ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ (ਹਾਲ ਵਾਸੀ ਪਿੰਡ ਜਗਤੇਵਾਲ, ਥਾਣਾ ਕਾਠਗੜ੍ਹ, ਜ਼ਿਲ੍ਹਾ ਐੱਸ.ਬੀ.ਐੱਸ. ਨਗਰ) ਅਤੇ ਪਿੱਛੇ ਬੈਠੇ ਨੌਜਵਾਨ ਨੇ ਆਪਣਾ ਨਾਂ ਸੰਦੀਪ ਉਰਫ਼ ਸ਼ੀਪਾ ਪੁੱਤਰ ਸਤਪਾਲ ਵਾਸੀ ਪਿੰਡ ਜਗਤੇਵਾਲ, ਥਾਣਾ ਕਾਠਗੜ੍ਹ, ਜ਼ਿਲ੍ਹਾ ਐੱਸ.ਬੀ.ਐੱਸ. ਨਗਰ ਦੱਸਿਆ। ਸੜਕ ’ਤੇ ਸੁੱਟੀ ਗਈ ਲਿਫ਼ਾਫ਼ੀ ਦੀ ਜਾਂਚ ਦੌਰਾਨ ਉਸ ਵਿੱਚੋਂ ਇਹ ਨਸ਼ੀਲਾ ਪਾਊਡਰ (ਚਿੱਟਾ) ਕੁੱਲ 24 ਗ੍ਰਾਮ ਨਿਕਲਿਆ। ਉਨਾ ਦੱਸਿਆ ਕਿ ਪੁਲਿਸ ਵਲੋਂ ਦੋਵੇਂ ਨੌਜਵਾਨਾਂ ਖਿਲਾਫ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾ ਦੱਸਿਆ ਕਿ ਜਿਨ੍ਹਾਂ ਦਾ 2 ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਸੀ, ਉਨ੍ਹਾਂ ਪੁਲਿਸ ਰਿਮਾਂਡ ਵਿਚ ਮੋਟਰਾਂ ਦੀਆਂ ਤਾਰਾਂ ਜੋ ਚੋਰੀ ਕੀਤੀਆਂ ਗਈਆਂ ਸੀ, ਉਹ ਬਰਾਮਦ ਕਰ ਲਈਆਂ ਗਈਆਂ ਹਨ। ਇਸ ਸਬੰਧੀ ਪੁਲਿਸ ਵਲੋਂ ਅੱਗੇ ਦੀ ਕਾਰਵਾਈ ਜਾਰੀ ਹੈ।