11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਚੰਨੀ ਦੀ ਰਿਹਾਇਸ਼ ’ ਤੇ ਕੈਂਪ ਦੇ ਪਹਿਲੇ ਦਿਨ 450 ਮਰੀਜ਼ਾਂ ਦਾ ਚੈੱਕਅਪ , 100 ਮਰੀਜ਼ ਆਪ੍ਰੇਸ਼ਨ ਲਈ ਚੁਣੇ

ਮੋਰਿੰਡਾ, 11 ਅਕਤੂਬਰ (ਪ੍ਰਿਤਪਾਲ ਸਿੰਘ)-ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਆਪਣੇ ਗ੍ਰਹਿ ਵਿਖੇ ਲਗਾਏ 3 ਰੋਜ਼ਾ ਅੱਖਾਂ ਦਾ ਮੁਫ਼ਤ ਚੈੱਕਅੱਪ ਅੱਜ ਸ਼ੁਰੂ ਹੋ ਗਿਆ। ਇਸ ਕੈਂਪ ਦੀ ਸ਼ੁਰੂਆਤ ਗਿਆਨੀ ਹਰਿੰਦਰ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਕੀਤੀ ਗਈ।

Ad Position 21
No active advertisement
ਚੰਨੀ ਦੀ ਰਿਹਾਇਸ਼ ’ ਤੇ ਕੈਂਪ ਦੇ ਪਹਿਲੇ ਦਿਨ 450 ਮਰੀਜ਼ਾਂ ਦਾ ਚੈੱਕਅਪ , 100 ਮਰੀਜ਼ ਆਪ੍ਰੇਸ਼ਨ ਲਈ ਚੁਣੇ 12-10-2026
ਮੋਰਿੰਡਾ, 11 ਅਕਤੂਬਰ (ਪ੍ਰਿਤਪਾਲ ਸਿੰਘ)-ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਆਪਣੇ ਗ੍ਰਹਿ ਵਿਖੇ ਲਗਾਏ 3 ਰੋਜ਼ਾ ਅੱਖਾਂ ਦਾ ਮੁਫ਼ਤ ਚੈੱਕਅੱਪ ਅੱਜ ਸ਼ੁਰੂ ਹੋ ਗਿਆ। ਇਸ ਕੈਂਪ ਦੀ ਸ਼ੁਰੂਆਤ ਗਿਆਨੀ ਹਰਿੰਦਰ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਕੀਤੀ ਗਈ। ਇਸ ਮੌਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਅੱਖਾਂ ਦਾ ਚੈੱਕਅੱਪ ਕਰਵਾਉਣ ਆਏ ਲੋਕਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਮਾਹਿਰ ਡਾਕਟਰਾਂ ਦੀ ਟੀਮਾਂ ਵਲੋਂ ਕਰੀਬ ਸਾਢੇ 450 ਮਰੀਜ਼ਾਂ ਦਾ ਚੈੱਕ ਕੀਤਾ ਗਿਆ ਜਿਨ੍ਹਾਂ ਵਿਚੋਂ 100 ਦੇ ਕਰੀਬ ਮਰੀਜ਼ਾਂ ਨੂੰ ਅਪਰੇਸ਼ਨ ਲਈ ਚੁਣਿਆ ਗਿਆ। ਇਸ ਮੌਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਸ ਤਿੰਨ ਰੋਜ਼ਾ ਕੈਂਪ ਦਾ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਹਰ ਇੱਕ ਵਿਅਕਤੀ ਨੂੰ ਇਸ ਦਾ ਲਾਭ ਉਠਾਉਣਾ ਚਾਹੀਦਾ ਹੈ ਉਨ੍ਹਾਂ ਕਿਹਾ ਮੇਰਾ ਮਕਸਦ ਇਹ ਕੈਂਪ ਨੂੰ ਲੈ ਕੇ ਰਾਜਨੀਤੀ ਕਰਨਾ ਨਹੀਂ ਸਗੋਂ ਲੋਕ ਭਲਾਈ ਹੈ ਕਿਉਂਕਿ ਇਹ ਕੈਂਪ ਮੇਰੇ ਵੱਲੋਂ ਹਰ ਸਾਲ ਜ਼ਰੂਰਤਮੰਦਾਂ ਲਈ ਲਗਾਏ ਜਾਂਦੇ ਹਨ। ਇਸ ਮੌਕੇ ਹਲਕਾ ਖਰੜ ਤੋਂ ਇੰਚਾਰਜ ਵਿਜੇ ਸ਼ਰਮਾ ਟਿੰਕੂ, ਸਾਬਕਾ ਚੇਅਰਮੈਨ ਸਿੰਘ ਕਲਾਰਾਂ, ਕੌਂਸਲਰ ਮਨਦੀਪ ਸਿੰਘ ਬਾਜਵਾ, ਗੁਰਵਿੰਦਰ ਸਿੰਘ ਕਕਰਾਲੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸੀਨੀਅਰ ਆਗੂ ਦਰਸ਼ਨ ਸਿੰਘ ਸੰਧੂ, ਬਲਾਕ ਪ੍ਰਧਾਨ ਜਗਜੀਤ ਸਿੰਘ ਲਠੇੜੀ, ਸ਼ਹਿਰੀ ਪ੍ਰਧਾਨ ਰਾਹੁਲ ਸ਼ਰਮਾ, ਚੇਅਰਮੈਨ ਖ਼ੁਸ਼ਹਾਲ ਸਿੰਘ ਦਤਾਰਪੁਰ, ਮਿਲਕ ਪਲਾਟ ਮੋਹਾਲੀ ਦੇ ਡਾਇਰੈਕਟਰ ਬਲਜਿੰਦਰ ਸਿੰਘ ਸਹੇੜੀ, ਨੌਜਵਾਨ ਆਗੂ ਹਰਜੋਤ ਸਿੰਘ ਢੰਗਰਾਲੀ, ਅਮਰਜੀਤ ਸਿੰਘ ਲੱਲਾ ਰੌਣੀ, ਬੋਬਾ ਕਾਈਨੌਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਰੂਪਨਗਰ ਵਿਚ ਗ਼ੈਰ - ਕਾਨੂੰਨੀ ਮਾਈਨਿੰਗ ਵਿਰੁੱਧ ਰਾਤ ਨੂੰ ਛਾਪੇਮਾਰੀ , ਪੰਜ ਵਿਅਕਤੀ ਗ੍ਰਿਫ਼ਤਾਰ ਤਿੰਨ ਜੇ.ਸੀ.ਬੀ. ਮਸ਼ੀਨਾਂ... ਅਗਲੀ ਖ਼ਬਰ ਸਿਵਲ ਸਰਜਨ ਡਾ . ਵਿਵੇਕ ਕਟਾਰੀਆ ਵਲੋਂ ਐਮਰਜੈਂਸੀ ਸਿਹਤ ਸੇਵਾਵਾਂ ਦਾ ਨਿਰੀਖਣ ਮਰੀਜ਼ਾਂ ਨੂੰ ਸਮੇਂ ਸਿਰ ਅਤੇ ਮਿਆਰੀ ਇਲਾਜ...
Ad Position 24