08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਅੱਜ ਨੰਗਲ ਦੇ ਕਈ ਇਲਾਕਿਆਂ ਦੀ ਬਿਜਲੀ ਬੰਦ ਰਹੇਗੀ

ਨੰਗਲ, 7 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪਾਵਰਕਾਮ) ਵਲੋਂ ਜਾਰੀ ਸੂਚਨਾ ਅਨੁਸਾਰ 8 ਅਕਤੂਬਰ, ਵੀਰਵਾਰ ਨੂੰ ਜਨਰਲ ਮੈਂਟੀਨੈਂਸ ਦਾ ਕੰਮ ਕਰਨ ਲਈ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ 11 ਕੇ. ਵੀ.

Ad Position 21
No active advertisement
ਅਜੀਤ ਡੈਸਕ 08-10-2026
ਨੰਗਲ, 7 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪਾਵਰਕਾਮ) ਵਲੋਂ ਜਾਰੀ ਸੂਚਨਾ ਅਨੁਸਾਰ 8 ਅਕਤੂਬਰ, ਵੀਰਵਾਰ ਨੂੰ ਜਨਰਲ ਮੈਂਟੀਨੈਂਸ ਦਾ ਕੰਮ ਕਰਨ ਲਈ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ 11 ਕੇ.ਵੀ. ਜਵਾਹਰ ਮਾਰਕੀਟ ਫੀਡਰ ਦੀ ਬਿਜਲੀ ਸਪਲਾਈ ਬੰਦ ਰਹੇਗੀ। ਪਾਵਰਕਾਮ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ, ਸੰਚਾਲਨ ਉਪ-ਮੰਡਲ, ਨੰਗਲ ਵਲੋਂ ਜਾਰੀ ਪੱਤਰ ਅਨੁਸਾਰ ਇਸ ਬਿਜਲੀ ਬੰਦ ਦਾ ਪ੍ਰਭਾਵ ਜਵਾਹਰ ਮਾਰਕੀਟ ਫੀਡਰ ਅਧੀਨ ਆਉਂਦੇ ਜਵਾਹਰ ਮਾਰਕੀਟ, ਐਮ.ਪੀ. ਦੀ ਕੋਠੀ, ਮੇਦਾ ਮਾਜਰਾ, ਮਾਣਕਪੁਰ, ਮੇਘਪੁਰ, ਡੁਕਲੀ, ਪੱਟੀ ਉੱਪਰਲੀ, ਰਾਮਪੁਰ, ਬੰਦਲੇਹੜੀ , ਬ੍ਰਹਮਪੁਰ ਉੱਪਰਲਾ, ਅਜੋਲੀ, ਦਬਕੇਹੜਾ ਉੱਪਰਲਾ, ਜਾਂਦਲਾ ਅਤੇ ਭਾਲੋਵਾਲ ਆਦਿ ਇਲਾਕਿਆਂ ’ਤੇ ਪਵੇਗਾ। ਵਿਭਾਗ ਵਲੋਂ ਸਪਸ਼ਟ ਕੀਤਾ ਗਿਆ ਹੈ ਕਿ ਮੌਸਮ ਜਾਂ ਹੋਰ ਕਿਸੇ ਕਾਰਨ ਕਰਕੇ ਜੇਕਰ ਮੈਂਟੀਨੈਂਸ ਦਾ ਕੰਮ ਨਿਰਧਾਰਿਤ ਸਮੇਂ ਤੋਂ ਪਹਿਲਾਂ ਜਾਂ ਬਾਅਦ ਵਿਚ ਮੁਕੰਮਲ ਹੁੰਦਾ ਹੈ ਤਾਂ ਬਿਜਲੀ ਸਪਲਾਈ ਬੰਦ ਰਹਿਣ ਦਾ ਸਮਾਂ ਘੱਟ ਜਾਂ ਵਧ ਸਕਦਾ ਹੈ। ਪਾਵਰਕਾਮ ਨੇ ਇਨ੍ਹਾਂ ਇਲਾਕਿਆਂ ਦੇ ਵਸਨੀਕਾਂ ਨੂੰ ਬਿਜਲੀ ਬੰਦ ਰਹਿਣ ਦੇ ਸਮੇਂ ਨੂੰ ਧਿਆਨ ਵਿਚ ਰੱਖਦਿਆਂ ਆਪਣੇ ਜ਼ਰੂਰੀ ਕੰਮ ਪਹਿਲਾਂ ਹੀ ਨਿਪਟਾਉਣ ਦੀ ਅਪੀਲ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਨਹੀਂ ਰਹੇ ਪਿੰਡ ਮੋਹੀਵਾਲ ਦੇ ਗੁਰਦਾਸ ਰਾਮ ਪੀ . ਟੀ . ਅਗਲੀ ਖ਼ਬਰ ਵਿਧਾਨ ਸਭਾ ਚੋਣਾਂ -2027 ਦੇ ਮੱਦੇਨਜ਼ਰ ਸਵੀਪ ਗਤੀਵਿਧੀਆਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਮੀਟਿੰਗ ਘੱਟ ਵੋਟਿੰਗ ਵਾਲੇ ਪ...
Ad Position 24