05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਮਾਤਾ ਛਿੰਨੋ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ

ਬਹਿਰਾਮ, 4 ਅਕਤੂਬਰ (ਸਰਬਜੀਤ ਸਿੰਘ ਰਾਣਾ)-ਪੰਚ ਹਰਬੰਸ ਲਾਲ ਦੇ ਮਾਤਾ ਬੀਬੀ ਛਿੰਨੋ, ਜੋ ਪਿਛਲੇ ਦਿਨ ਅਚਾਨਕ ਸਵਰਗ ਸਿਧਾਰ ਗਏ ਸਨ, ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਗੁਰੂ ਰਵਿਦਾਸ ਜੀ ਚੱਕ ਰਾਮੂੰ ਵਿਖੇ ਕਰਵਾਇਆ। ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਭਾਈ ਪਰਮਜੀਤ ਸਿੰਘ ਦੇ ਕੀਰਤਨੀ ਜਥੇ ਵਲੋਂ ਵੈਰਾਗਮਈ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ।

Ad Position 21
No active advertisement
ਅਜੀਤ ਡੈਸਕ 05-10-2026
ਬਹਿਰਾਮ, 4 ਅਕਤੂਬਰ (ਸਰਬਜੀਤ ਸਿੰਘ ਰਾਣਾ)-ਪੰਚ ਹਰਬੰਸ ਲਾਲ ਦੇ ਮਾਤਾ ਬੀਬੀ ਛਿੰਨੋ, ਜੋ ਪਿਛਲੇ ਦਿਨ ਅਚਾਨਕ ਸਵਰਗ ਸਿਧਾਰ ਗਏ ਸਨ, ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਗੁਰੂ ਰਵਿਦਾਸ ਜੀ ਚੱਕ ਰਾਮੂੰ ਵਿਖੇ ਕਰਵਾਇਆ। ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਭਾਈ ਪਰਮਜੀਤ ਸਿੰਘ ਦੇ ਕੀਰਤਨੀ ਜਥੇ ਵਲੋਂ ਵੈਰਾਗਮਈ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਇਸ ਮੌਕੇ ਸੰਤ ਸ਼ਾਮ ਦਾਸ ਮਾਹਿਲ ਗਹਿਲਾਂ ਵਿਸ਼ੇਸ਼ ਤੌਰ ’ਤੇ ਪਹੁੰਚੇ। ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਕਮਲਜੀਤ ਬੰਗਾ ਪ੍ਰਧਾਨ ਕਿਸਾਨ ਵਿੰਗ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਕਿਹਾ ਕਿ ਮਾਂ ਦਾ ਦੇਣਾ ਕੋਈ ਵੀ ਨਹੀਂ ਦੇ ਸਕਦਾ। ਉਨ੍ਹਾਂ ਕਿਹਾ ਕਿ ਮਾਂ ਬੱਚੇ ਦਾ ਮੁੱਢਲਾ ਗੁਰੂ ਹੁੰਦਾ ਹੈ ਜੋ ਆਪਣੀ ਸਿੱਖਿਆ ਨਾਲ ਬੱਚੇ ਦੇ ਚੰਗੇ ਭਵਿੱਖ ਲਈ ਨੀਂਹ ਦੀ ਤਰ੍ਹਾਂ ਮੁੰਢ ਬੰਨਦਾ ਹੈ, ਜਿਸ ਉਪਰ ਚੱਲ ਕੇ ਉਹ ਬੁਲੰਦੀ ਦੀਆਂ ਮੰਜ਼ਿਲਾਂ ਨੂੰ ਸਰ ਕਰਦਾ। ਉਨ੍ਹਾਂ ਕਿਹਾ ਕਿ ਸਾਨੂੰ ਮਾਤਾ-ਪਿਤਾ ਵਲੋਂ ਦਿੱਤੇ ਸੰਸਕਾਰਾਂ ਨੂੰ ਗ੍ਰਹਿਣ ਕਰਨਾ ਚਾਹੀਦਾ ਹੈ। ਇਸ ਮੌਕੇ ਹੋਰ ਵੱਖ-ਵੱਖ ਸ਼ਖ਼ਸੀਅਤ ਵਲੋਂ ਮਾਤਾ ਛਿੰਨੋ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਕਮਲਜੀਤ ਬੰਗਾ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ, ਪ੍ਰਿੰ.ਹਰਭਜ ਰਾਮ ਭਰੋਮਜਾਰਾ, ਸੇਵਾ ਸਿੰਘ ਸਾਬਕਾ ਸਰਪੰਚ, ਜਗਤਾਰ ਸਿੰਘ ਚਾਹਲ, ਰਾਣਾ ਸਿੰਘ ਬੱਲ, ਪਰਮਜੀਤ ਸਿੰਘ ਢੇਸੀ, ਹਰਬੰਸ ਲਾਲ ਪੰਚ, ਜਗਤਾਰ ਰਾਮ ਐਸ.ਆਈ, ਦੇਵਰਾਜ ਐਸ. ਆਈ., ਪਰਮਜੀਤ ਸਿੰਘ ਰਾਣਾ, ਮਾਸਟਰ ਸੁਰਿੰਦਰ ਪਾਲ, ਮੈਡਮ ਅਨੁਰਾਧਾ, ਡਾ ਨਿਰਮਲ ਰਾਮ, ਸੰਤੋਖ ਲਾਲ ਗੋਗੀ, ਨਿਰਮਲ ਰਾਮ, ਗੁਰਦਿਆਲ ਰਾਮ, ਰਿਸ਼ਤੇਦਾਰ, ਸਨੇਹੀ ਤੇ ਨਗਰ ਨਿਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਕੋਹਪੁਰ ’ਚ ਸੀ. ਆਰ. ਐੱਮ. ਸਕੀਮ ਅਧੀਨ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਅਗਲੀ ਖ਼ਬਰ ਸੁਖਪ੍ਰੀਤ ਮੱਲ੍ਹੀ ਦੇ ਯੂਥ ਵਿੰਗ ਬਲਾਚੌਰ ਦਾ ਪ੍ਰਧਾਨ ਬਣਨ ’ਤੇ ਭਾਰੀ ਇਕੱਠ ਵਿਚ ਸਨਮਾਨ
Ad Position 24