ਸਹਿਕਾਰੀ ਖੰਡ ਮਿੱਲ ਮੋਰਿੰਡਾ ਦਾ 14 ਵਾਂ ਆਮ ਇਜਲਾਸ ਕਰਵਾਇਆ
ਮੋਰਿੰਡਾ, 30 ਸਤੰਬਰ (ਪ੍ਰਿਤਪਾਲ ਸਿੰਘ)-ਦੀ ਮੋਰਿੰਡਾ ਸਹਿਕਾਰੀ ਖੰਡ ਮਿੱਲਜ਼ ਲਿਮਟਿਡ, ਮੋਰਿੰਡਾ ਦਾ 14ਵਾਂ ਆਮ ਇਜਲਾਸ ਖੰਡ ਮਿੱਲ ਦੇ ਚੇਅਰਮੈਨ ਸੁਖਜਿੰਦਰ ਸਿੰਘ ਸੋਹੀ ਦੀ ਪ੍ਰਧਾਨਗੀ ਹੇਠ ਰੰਗੀ ਪੈਲੇਸ ਮੋਰਿੰਡਾ ਵਿਖੇ ਕਰਵਾਇਆ ਗਿਆ। ਇਸ ਮੌਕੇ ਹਲਕਾ ਵਿਧਾਇਕ ਅਤੇ ਹਲਕਾ ਸ੍ਰੀ ਚਮਕੌਰ ਸਾਹਿਬ ਤੋ ਆਮ ਆਦਮੀ ਪਾਰਟੀ ਦੇ ਇੰਚਾਰਜ ਜਸਵੀਰ ਸਿੰਘ ਗੜ੍ਹੀ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ।
ਸ਼
ਸ਼ੂਗਰ ਮਿੱਲ ਮੋਰਿੰਡਾ ਦੇ ਆਮ ਇਜਲਾਸ ਦੌਰਾਨ ਹਾਜ਼ਰ ਗੰਨਾ ਕਾਸ਼ਤਕਾਰ ਤੇ ਹਿਸੇਦਾਰ।
01-10-2026
ਮੋਰਿੰਡਾ, 30 ਸਤੰਬਰ (ਪ੍ਰਿਤਪਾਲ ਸਿੰਘ)-ਦੀ ਮੋਰਿੰਡਾ ਸਹਿਕਾਰੀ ਖੰਡ ਮਿੱਲਜ਼ ਲਿਮਟਿਡ, ਮੋਰਿੰਡਾ ਦਾ 14ਵਾਂ ਆਮ ਇਜਲਾਸ ਖੰਡ ਮਿੱਲ ਦੇ ਚੇਅਰਮੈਨ ਸੁਖਜਿੰਦਰ ਸਿੰਘ ਸੋਹੀ ਦੀ ਪ੍ਰਧਾਨਗੀ ਹੇਠ ਰੰਗੀ ਪੈਲੇਸ ਮੋਰਿੰਡਾ ਵਿਖੇ ਕਰਵਾਇਆ ਗਿਆ। ਇਸ ਮੌਕੇ ਹਲਕਾ ਵਿਧਾਇਕ ਅਤੇ ਹਲਕਾ ਸ੍ਰੀ ਚਮਕੌਰ ਸਾਹਿਬ ਤੋ ਆਮ ਆਦਮੀ ਪਾਰਟੀ ਦੇ ਇੰਚਾਰਜ ਜਸਵੀਰ ਸਿੰਘ ਗੜ੍ਹੀ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਗੰਨਾ ਕਾਸ਼ਤਕਾਰਾਂ ਦੇ ਭਰਮੇ ਇਕੱਠ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਸਮੇਂ ਗੰਨੇ ਦੀਆਂ ਪੇਮੈਂਟਾਂ ਲਈ ਕਿਸਾਨਾਂ ਨੂੰ ਧਰਨੇ ਲਗਾਉਣੇ ਪੈਂਦੇ ਸਨ ਪਰੰਤੂ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਕਿਸਾਨਾਂ ਨੂੰ ਗੰਨੇ ਦੀ ਪੇਮੈਂਟ ਨਾਲ ਦੀ ਨਾਲ ਦਿੱਤੀ ਗਈ ਜਿਸ ਕਾਰਨ ਕਿਸਾਨਾਂ ਨੂੰ ਆਪਣੇ ਹੱਕਾਂ ਲਈ ਧਰਨੇ ਨਹੀਂ ਲਗਾਉਣੇ ਪਏ। ਉਹਨਾਂ ਕਿਹਾ ਕਿ ਪਿਛਲੇ ਚਾਰ ਸਾਲਾਂ ਦੀ ਕਾਰਗੁਜ਼ਾਰੀ ਵਿਚ ਸ਼ੂਗਰ ਮਿੱਲ ਮੋਰਿੰਡਾ ਵਲੋਂ ਵਧੀਆ ਕਾਰਗੁਜ਼ਾਰੀ ਦਿਖਾਈ ਗਈ ਹੈ ਅਤੇ ਪਿਛਲੇ ਸੀਜ਼ਨ ਵਿਚ ਤਿੰਨ ਕਰੋੜ ਰੁਪਏ ਦਾ ਮੁਨਾਫਾ ਮਿਲ ਵਲੋਂ ਕਮਾਇਆ ਗਿਆ। ਉਹਨਾਂ ਕਿਹਾ ਕਿ ਪੂਰੇ ਦੇਸ਼ ਵਿਚ ਪੰਜਾਬ ਸਰਕਾਰ ਵਲੋਂ ਗੰਨੇ ਦਾ ਰੇਟ ਸਭ ਤੋਂ ਵੱਧ ਦਿੱਤਾ ਜਾ ਰਿਹਾ ਹੈ। ਇਸ ਦੇ ਚਲਦਿਆ ਗੰਨੇ ਹੇਠਲਾ ਰਕਬਾ ਵਧਿਆ ਹੈ ਤੇ ਅਗਲੇ ਸਾਲਾਂ ਵਿਚ ਹੋਰ ਵੀ ਵਧਣ ਦੀ ਸੰਭਾਵਨਾ ਹੈ। ਇਸ ਮੌਕੇ ਚੇਅਰਮੈਨ ਸੁਖਜਿੰਦਰ ਸਿੰਘ ਸੋਹੀ ਨੇ ਗੰਨਾ ਕਾਸ਼ਤਕਾਰਾਂ ਅਤੇ ਹਿੱਸੇਦਾਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਮਿੱਲ ਗੰਨਾ ਕਾਸ਼ਤਕਾਰਾਂ ਦੀ ਆਪਣੀ ਸੰਸਥਾ ਹੈ ਅਤੇ ਇਸ ਦੀ ਤਰੱਕੀ ਲਈ ਮਿੱਲ ਪ੍ਰਬੰਧਨ, ਬੋਰਡ ਅਤੇ ਕਾਸ਼ਤਕਾਰਾਂ ਦਾ ਆਪਸੀ ਸਹਿਯੋਗ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਪਿੜਾਈ ਸੀਜ਼ਨ 2026-27 ਵਿਚ ਕਾਸ਼ਤਕਾਰਾਂ ਦੀ ਸਹੂਲਤ ਲਈ ਗੰਨਾ ਯਾਰਡ ਵਿਚ ਕਿਸਾਨ ਆਰਾਮ ਘਰ ਅਤੇ ਬੈਠਣ ਲਈ ਬੈਂਚਾਂ ਸਮੇਤ ਲੋੜੀਂਦੀਆਂ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਗੰਨਾ ਖਰੀਦ ਪ੍ਰਣਾਲੀ ਵਿਚ ਪਾਰਦਰਸ਼ਤਾ ਵਧਾਉਣ ਲਈ ਮੋਬਾਇਲ ਐਪ ਅਤੇ ਆਟੋਮੈਟਿਕ ਸਿਸਟਮ ਦੀ ਵਿਵਸਥਾ ਕੀਤੀ ਜਾ ਰਹੀ ਹੈ। ਇਸ ਰਾਹੀਂ ਕਾਸ਼ਤਕਾਰ ਆਪਣੀ ਗੰਨਾ ਸਪਲਾਈ, ਖਰੀਦ ਅਤੇ ਪੇਮੈਂਟ ਦਾ ਰਿਕਾਰਡ ਦੇਖ ਸਕਣਗੇ ਅਤੇ ਟੋਕਨ, ਤੁਲਾਈ ਤੇ ਪੇਮੈਂਟ ਸਬੰਧੀ ਜਾਣਕਾਰੀ ਐਸ.ਐਮ.ਐਸ. ਰਾਹੀਂ ਪ੍ਰਾਪਤ ਹੋਵੇਗੀ। ਇਸ ਮੌਕੇ ਜਨਰਲ ਮੈਨੇਜਰ ਤਰਨਵੀਰ ਸਿੰਘ ਨੇ ਸਲਾਨਾ ਰਿਪੋਰਟ ਪੇਸ਼ ਕਰਦਿਆਂ ਦੱਸਿਆ ਕਿ ਮਿੱਲ ਵੱਲੋਂ ਗੰਨਾ ਕਾਸ਼ਤਕਾਰਾਂ ਨੂੰ ਉੱਨਤ ਬੀਜ, ਖੇਤੀਬਾੜੀ ਦਵਾਈਆਂ ਅਤੇ ਟਿਸ਼ੂ ਕਲਚਰ ਦੇ ਬੂਟੇ ਸਬਸਿਡੀ ’ਤੇ ਮੁਹੱਈਆ ਕਰਵਾਏ ਜਾ ਰਹੇ ਹਨ। ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦੇਣ ਲਈ ਪਿੰਡ ਪੱਧਰ ’ਤੇ ਸੈਮੀਨਾਰ ਅਤੇ ਖੇਤਾਂ ਦੇ ਦੌਰੇ ਕੀਤੇ ਜਾਂਦੇ ਹਨ। ਮਿੱਲ ਫਾਰਮ ਅਤੇ ਕਿਸਾਨਾਂ ਦੇ ਖੇਤਾਂ ਵਿਚ ਉੱਨਤ ਕਿਸਮਾਂ ਦੇ ਪ੍ਰਦਰਸ਼ਨੀ ਪਲਾਟ ਵੀ ਲਗਾਏ ਗਏ ਹਨ। ਇਜਲਾਸ ਦੌਰਾਨ ਹਾਜ਼ਰ ਹਿੱਸੇਦਾਰਾਂ ਵਲੋਂ ਮਿੱਲ ਦੇ 13ਵੇਂ ਆਮ ਇਜਲਾਸ ਦੀ ਕਾਰਵਾਈ ’ਤੇ ਕੀਤੇ ਗਏ ਅਮਲ ਦੀ ਰਿਪੋਰਟ ਅਤੇ ਸਾਲ 2025-26 ਦੀ ਪੜਤਾਲ ਸ਼ੁਦਾ ਬੈਲੇਂਸ ਸ਼ੀਟ ਅਤੇ ਨਫਾ-ਨੁਕਸਾਨ ਖਾਤੇ ਨੂੰ ਪ੍ਰਵਾਨਗੀ ਦਿੱਤੀ ਗਈ। ਇਸ ਮੌਕੇ ਕਿਸਾਨ ਆਗੂਆਂ ਵਲੋਂ ਵੀ ਗੰਨਾ ਕਾਸ਼ਤਕਾਰਾਂ ਅਤੇ ਮਿੱਲ ਨਾਲ ਸਬੰਧਤ ਵੱਖ-ਵੱਖ ਮਾਮਲਿਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਗਏ। ਇਸ ਮੌਕੇ ਵਾਇਸ ਚੇਅਰਮੈਨ ਸੁਰਿੰਦਰ ਸਿੰਘ, ਡਾਇਰੈਕਟਰ ਸਤਨਾਮ ਸਿੰਘ, ਕੁਲਵਿੰਦਰ ਸਿੰਘ, ਗੁਰਿੰਦਰ ਸਿੰਘ, ਰਣਧੀਰ ਸਿੰਘ, ਮਨਜੀਤ ਕੌਰ ਅਤੇ ਸਰਬਜੀਤ ਕੌਰ ਤੋਂ ਇਲਾਵਾ ਸ਼ੂਗਰਫੈਡ ਪੰਜਾਬ ਦੇ ਨੁਮਾਇੰਦੇ ਸੁਖਵਿੰਦਰ ਸਿੰਘ ਤੂਰ, ਜਨਰਲ ਮੈਨੇਜਰ, ਸਹਿਕਾਰੀ ਖੰਡ ਮਿੱਲ ਨਵਾਂ ਸ਼ਹਿਰ, ਕਿਸਾਨ ਆਗੂ ਦਲਜੀਤ ਸਿੰਘ ਚਲਾਕੀ, ਚਰਨ ਸਿੰਘ ਮੁੰਡੀਆਂ, ਭੁਪਿੰਦਰ ਸਿੰਘ ਮੁੰਡੀਆਂ, ਜਸਵਿੰਦਰ ਸਿੰਘ ਕਾਈਨੌਰ, ਹਰਚੰਦ ਸਿੰਘ ਰਤਨਗੜ੍ਹ, ਸੰਤੋਖ ਸਿੰਘ ਕਲਹੇੜੀ ਆਦਿ ਪਤਵੰਤੇ ਹਾਜ਼ਰ ਸਨ।