30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਸੁਖਪਾਲ ਸਿੰਘ ਖਹਿਰਾ ਨੇ ਹਮੇਸ਼ਾ ਪਾਰਟੀ ਤੋਂ ਉੱਪਰ ਉੱਠ ਕੇ ਪੰਜਾਬ ਦੀ ਗੱਲ ਕੀਤੀ- ਭਾਕਿਯੂ ਰਾਜੇਵਾਲ

ਮੋਰਿੰਡਾ, 30 ਸਤੰਬਰ (ਤਰਲੋਚਨ ਸਿੰਘ ਕੰਗ)-ਜਦੋਂ ਵੀ ਕਦੇ ਪੰਜਾਬ ਦੇ ਮੁੱਦਿਆਂ ਦੀ ਗੱਲ ਆਉਂਦੀ ਹੈ ਤਾਂ ਸਾਬਕਾ ਵਿਰੋਧੀ ਧਿਰ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਹਮੇਸ਼ਾ ਹੀ ਪਾਰਟੀ ਤੋਂ ਉੱਪਰ ਉੱਠ ਕੇ ਪੰਜਾਬ ਦੇ ਮੁੱਦੇ ਉਭਾਰੇ ਹਨ। ਸਾਨੂੰ ਅਜਿਹੇ ਨੇਤਾਵਾਂ ਨਾਲ ਖੜਨ ਦੀ ਜ਼ਰੂਰਤ ਹੈ।

Ad Position 21
No active advertisement
ਅਜੀਤ ਡੈਸਕ 01-10-2026
ਮੋਰਿੰਡਾ, 30 ਸਤੰਬਰ (ਤਰਲੋਚਨ ਸਿੰਘ ਕੰਗ)-ਜਦੋਂ ਵੀ ਕਦੇ ਪੰਜਾਬ ਦੇ ਮੁੱਦਿਆਂ ਦੀ ਗੱਲ ਆਉਂਦੀ ਹੈ ਤਾਂ ਸਾਬਕਾ ਵਿਰੋਧੀ ਧਿਰ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਹਮੇਸ਼ਾ ਹੀ ਪਾਰਟੀ ਤੋਂ ਉੱਪਰ ਉੱਠ ਕੇ ਪੰਜਾਬ ਦੇ ਮੁੱਦੇ ਉਭਾਰੇ ਹਨ। ਸਾਨੂੰ ਅਜਿਹੇ ਨੇਤਾਵਾਂ ਨਾਲ ਖੜਨ ਦੀ ਜ਼ਰੂਰਤ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਚਲਾਕੀ, ਬਹਾਦਰ ਸਿੰਘ ਢੰਗਰਾਲੀ, ਹਰਬੰਸ ਸਿੰਘ ਦਤਾਰਪੁਰ, ਰਣਧੀਰ ਸਿੰਘ ਚੱਕਲ, ਬਲਦੀਪ ਸਿੰਘ ਸੰਗਤਪੁਰਾ, ਸੁਖਦੀਪ ਸਿੰਘ ਭੰਗੂ ਨੇ ਕੀਤਾ। ਇਸ ਮੌਕੇ ਤੇ ਯੂਨੀਅਨ ਦੇ ਨੇਤਾਵਾਂ ਨੇ ਕਿਹਾ ਕਿ ਜਦੋਂ ਸੁਖਪਾਲ ਸਿੰਘ ਖਹਿਰਾ ਨੇ ਵਿਰੋਧੀ ਧਿਰ ਦੇ ਨੇਤਾ ਹੁੰਦਿਆਂ ਪੰਜਾਬ ਦੇ ਮਸਲੇ ਬੜੇ ਨਿਡਰਤਾ ਨਾਲ ਉਠਾਏ ਤਾਂ ਉਸ ਸਮੇਂ ਉਨ੍ਹਾਂ ਨੇ ਆਪਣੀ ਪਾਰਟੀ ਦੇ ਵੱਡੇ ਲੀਡਰਾਂ ਦੀ ਵੀ ਗੱਲ ਸੁਣਨ ਤੋਂ ਪਹਿਲਾਂ ਆਪਣੇ ਅਹੁਦੇ ਦੀ ਪ੍ਰਵਾਹ ਨਾ ਕਰਦਿਆਂ ਪੰਜਾਬ ਦੇ ਮੁੱਦਿਆਂ ਦੀ ਗੱਲ ਕੀਤੀ। ਹੁਣ ਵੀ ਸ੍ਰੀ ਖਹਿਰਾ ਨੇ ਭਾਵੇਂ ਸੜਕ ਸੁਰੱਖਿਆ ਵਾਲੀਆਂ ਗੱਡੀਆਂ ਵਿਚ ਹੋਏ ਕਥਿਤ ਘਪਲਿਆਂ ਦੀ ਗੱਲ ਹੋਵੇ, ਪੰਜਾਬ ਤੋਂ ਬਾਹਰ ਦੇ ਬਾਸ਼ਿੰਦਿਆਂ ਨੂੰ ਪੰਜਾਬ ਵਿਚ ਨੌਕਰੀਆਂ ਦੇਣ ਦੀ ਗੱਲ ਹੋਵੇ, ਚੰਡੀਗੜ੍ਹ ਵਿਖੇ 10 ਮੰਤਰੀਆਂ ਦੀਆਂ ਕੋਠੀਆਂ ਵਿਚ ਰਹਿ ਰਹੇ ਦਿੱਲੀ ਵਾਲੇ ਲੋਕਾਂ ਦੀ ਗੱਲ ਹੋਵੇ ਜਾਂ ਫਿਰ ਪੰਜਾਬ ਵਿਕਾਸ ਬੋਰਡ ਤੇ ਦਿੱਲੀ ਦਾ ਕਬਜ਼ਾ ਹੋਣ ਕਾਰਨ ਪੰਜਾਬ ਦਾ ਖ਼ਜ਼ਾਨਾ ਲੁੱਟੇ ਜਾਣ ਦੀ ਗੱਲ ਹੋਵੇ, ਇਹ ਸਭ ਕੁੱਝ ਉਨ੍ਹਾਂ ਨੇ ਬੜੀ ਬੇਬਾਕੀ ਨਾਲ ਪੰਜਾਬ ਦੇ ਲੋਕਾਂ ਨੂੰ ਜਾਣੂੰ ਕਰਵਾਇਆ ਹੈ। ਇਸ ਮੌਕੇ ਸ੍ਰੀ ਚਲਾਕੀ ਨੇ ਕਿਹਾ ਕਿ ਜਦੋਂ ਵੀ ਸੁਖਪਾਲ ਸਿੰਘ ਖਹਿਰਾ ਪੰਜਾਬ ਦੇ ਹਿਤਾਂ ਦੀ ਕੋਈ ਸੱਚੀ ਗੱਲ ਕਰਦੇ ਹਨ ਤਾਂ ਕੁੱਝ ਲੋਕੀਂ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਬਵਾਲ ਖੜ੍ਹਾ ਕਰ ਦਿੰਦੇ ਹਨ। ਪ੍ਰੰਤੂ ਪੰਜਾਬ ਦੇ ਹਿਤਾਂ ਦੀ ਗੱਲ ਕਰਨ ਵਾਲੇ ਅਜਿਹੇ ਨੇਤਾਵਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਨਾ ਚਾਹੀਦਾ ਹੈ ਤਾਂ ਕਿ ਪੰਜਾਬ ਦੇ ਲੋਕਾਂ ਨਾਲ ਹੋ ਰਹੀ ਧੱਕੇਸ਼ਾਹੀ ਨੂੰ ਠੱਲ੍ਹ ਪਾਈ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ਸਹਿਕਾਰੀ ਖੰਡ ਮਿੱਲ ਮੋਰਿੰਡਾ ਦਾ 14 ਵਾਂ ਆਮ ਇਜਲਾਸ ਕਰਵਾਇਆ ਅਗਲੀ ਖ਼ਬਰ ਝੋਨੇ ਦੀ ਸਰਕਾਰੀ ਖਰੀਦ ਨਾ ਹੋਣ ਕਾਰਨ ਸੂੰਢ ਮਕਸੂਦਪੁਰ ਤੇ ਕਟਾਰੀਆਂ ਮੰਡੀ ’ਚ ਝੋਨੇ ਦੇ ਢੇਰਾਂ ਦੇ ਅੰਬਾਰ ਲੱਗਣੇ ਸ਼ੁਰੂ
Ad Position 24