30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਤੀਜੇ ਦਿਨ ਵੀ ਜਾਰੀ 17 ਸਾਲਾ ਲੜਕੀਆਂ ਦੇ ਫੁੱਟਬਾਲ ਮੈਚ ਵਿਚ ਰੂਪਨਗਰ ਨੇ ਚਮਕੌਰ ਸਾਹਿਬ ਨੂੰ ਹਰਾਇਆ

ਰੂਪਨਗਰ, 30 ਸਤੰਬਰ (ਸਤਨਾਮ ਸਿੰਘ ਸੱਤੀ)-‘ਖੇਡਾਂ ਵਤਨ ਪੰਜਾਬ ਦੀਆਂ–2026’ ਸੀਜ਼ਨ-4 ਤਹਿਤ ਮੁਕਾਬਲਿਆਂ ਵਿਚ ਵੱਖ-ਵੱਖ ਉਮਰ ਵਰਗਾਂ ਦੇ ਖਿਡਾਰੀਆਂ ਨੇ ਭਾਗ ਲਿਆ। ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਤੀਜੇ ਦਿਨ ਵੀ ਪੂਰੇ ਉਤਸ਼ਾਹ ਨਾਲ ਜਾਰੀ ਰਹੇ।

Ad Position 21
No active advertisement
ਅਜੀਤ ਡੈਸਕ 01-10-2026
ਰੂਪਨਗਰ, 30 ਸਤੰਬਰ (ਸਤਨਾਮ ਸਿੰਘ ਸੱਤੀ)-‘ਖੇਡਾਂ ਵਤਨ ਪੰਜਾਬ ਦੀਆਂ–2026’ ਸੀਜ਼ਨ-4 ਤਹਿਤ ਮੁਕਾਬਲਿਆਂ ਵਿਚ ਵੱਖ-ਵੱਖ ਉਮਰ ਵਰਗਾਂ ਦੇ ਖਿਡਾਰੀਆਂ ਨੇ ਭਾਗ ਲਿਆ। ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਤੀਜੇ ਦਿਨ ਵੀ ਪੂਰੇ ਉਤਸ਼ਾਹ ਨਾਲ ਜਾਰੀ ਰਹੇ। 21 ਸਾਲਾਂ ਲੜਕਿਆਂ ਦੇ ਫੁੱਟਬਾਲ ਮੁਕਾਬਲੇ ਵਿਚ ਅਨੰਦਪੁਰ ਸਾਹਿਬ ਨੇ ਪੈਨਲਟੀ ਸ਼ੂਟਆਊਟ ਰਾਹੀਂ ਰੂਪਨਗਰ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। 17 ਸਾਲਾਂ ਲੜਕੀਆਂ ਦੇ ਫੁੱਟਬਾਲ ਮੁਕਾਬਲੇ ਵਿਚ ਰੂਪਨਗਰ ਨੇ ਚਮਕੌਰ ਸਾਹਿਬ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। 17 ਸਾਲਾਂ ਲੜਕਿਆਂ ਵਿਚ ਅਨੰਦਪੁਰ ਸਾਹਿਬ ‘ਏ’ ਨੇ ਪਹਿਲਾ ਅਤੇ ਅਨੰਦਪੁਰ ਸਾਹਿਬ ‘ਬੀ’ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਨੈੱਟਬਾਲ ਦੇ 14 ਸਾਲਾਂ ਲੜਕਿਆਂ ਵਿਚ ਨੇਤਾ ਜੀ ਮਾਡਲ ਸਕੂਲ ਰੂਪਨਗਰ ਨੇ ਪਹਿਲਾ ਅਤੇ ਗਾਰਡਨ ਵੈਲੀ ਸਕੂਲ ਬੇਲਾ ਨੇ ਦੂਜਾ ਸਥਾਨ ਹਾਸਲ ਕੀਤਾ। 17 ਸਾਲਾਂ ਵਰਗ ਵਿਚ ਗਾਰਡਨ ਵੈਲੀ ਸਕੂਲ ਬੇਲਾ ਨੇ ਪਹਿਲਾ ਅਤੇ ਨੇਤਾ ਜੀ ਮਾਡਲ ਸਕੂਲ ਨੇ ਦੂਜਾ ਸਥਾਨ ਹਾਸਲ ਕੀਤਾ, ਜਦਕਿ 21 ਸਾਲਾ ਵਰਗ ਵਿਚ ਚਮਕੌਰ ਸਾਹਿਬ ਨੇ ਪਹਿਲਾ ਅਤੇ ਨੇਤਾ ਜੀ ਸਕੂਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਜ਼ਿਲ੍ਹਾ ਖੇਡ ਅਫ਼ਸਰ ਜਗਜੀਵਨ ਸਿੰਘ ਗਿੱਲ ਨੇ ਜੇਤੂ ਖਿਡਾਰੀਆਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ। ਮੁਕਾਬਲਿਆਂ ਨੂੰ ਸਫਲ ਬਣਾਉਣ ਵਿਚ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਕਰਨ ਮਹਿਤਾ, ਜੀ.ਐਸ. ਚੀਮਾ, ਹਰਿੰਦਰ ਸਿੰਘ, ਸ਼ੀਲ ਭਗਤ, ਵੰਦਨਾ, ਲਵਜੀਤ ਸਿੰਘ ਕੰਗ, ਰਣਧੀਰ ਸਿੰਘ, ਅਮਰਜੀਤ ਸਿੰਘ, ਗੁਰਜਿੰਦਰ ਸਿੰਘ ਚੀਮਾ, ਸੁਸ਼ੀਲ ਕੁਮਾਰ, ਜਗਰੂਪ ਸਿੰਘ, ਇੰਦਰਜੀਤ ਸਿੰਘ, ਹਰਵਿੰਦਰ ਕੌਰ, ਅੰਮ੍ਰਿਤ ਕੌਰ, ਰਵਿੰਦਰ ਕੌਰ, ਪਿੰਕਾਸ਼ ਧੀਮਾਨ, ਕਰਨਦੀਪ, ਦਰਪਾਲ ਸਿੰਘ, ਰਾਬਿੰਦਰ ਸਿੰਘ ਰੱਬੀ, ਧਰਮਿੰਦਰ ਸਿੰਘ ਭੰਗੂ, ਨਰੇਸ਼ ਰਾਜੌਰੀਆ, ਰਿਤੂ ਬਾਲਾ, ਨਵਦੀਪ ਸਿੰਘ, ਸੁਨੀਤਾ ਰਾਣੀ, ਸਤਨਾਮ ਸਿੰਘ, ਅਮਨਦੀਪ ਸਿੰਘ ਢੰਗਰਾਲੀ, ਗੁਰ ਇੰਦਰਜੀਤ ਸਿੰਘ ਮਾਨ, ਕੁਲਵੰਤ ਸਿੰਘ ਕੋਟਲਾ ਨਿਹੰਗ ਅਤੇ ਗੁਰਮੀਤ ਸਿੰਘ ਨੇ ਯੋਗਦਾਨ ਪਾਇਆ। ਏਅਰ ਪਿਸਟਲ ਅਤੇ ਏਅਰ ਰਾਈਫਲ (ਐਨ.ਆਰ.) ਦੇ ਮੁਕਾਬਲੇ 3 ਅਕਤੂਬਰ ਅਤੇ ਏਅਰ ਪਿਸਟਲ ਤੇ ਏਅਰ ਰਾਈਫਲ (ਆਈ.ਐਸ.ਐਫ.) ਦੇ ਮੁਕਾਬਲੇ 4 ਅਕਤੂਬਰ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਵਿਖੇ ਹੋਣਗੇ।
Ad Position 22
No active advertisement
ਪਿਛਲੀ ਖ਼ਬਰ ਪ੍ਰਿੰਸੀਪਲ ਕਿਰਨ ਸ਼ਰਮਾ ਦਾ ਵਿਦਾਇਗੀ ਸਮਾਗਮ ਯਾਦਗਾਰੀ ਹੋ ਨਿੱਬੜਿਆ ਅਗਲੀ ਖ਼ਬਰ 550 ਦਿਨ ਪੂਰੇ ਹੋਣ ’ ਤੇ ‘ ਯੁੱਧ ਨਸ਼ਿਆਂ ਵਿਰੁੱਧ ’ ਮੁਹਿੰਮ ਦਾ ਅਗਲਾ ਪੜਾਅ ਸ਼ੁਰੂ ਪਿੰਡ-ਪਿੰਡ ਮੀਟਿੰਗਾਂ ਰਾਹੀਂ ਲੋਕਾਂ...
Ad Position 24