27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਭੋਜੇਮਾਜਰਾ ਦੇ ਪੁਲ ਦੀ ਟੁੱਟੀ ਹੋਈ ਰੇਲਿੰਗ ਅਤੇ ਮੁੱਖ ਮਾਰਗ ਤੋਂ ਨੀਵਾਂ ਹੋਣ ਕਾਰਨ ਕਦੇ ਵੀ ਵਾਪਰ ਸਕਦੈ ਹਾਦਸਾ

ਸ੍ਰੀ ਚਮਕੌਰ ਸਾਹਿਬ, 27 ਸਤੰਬਰ (ਜਗਮੋਹਣ ਸਿੰਘ ਨਾਰੰਗ)- ਨਜ਼ਦੀਕੀ ਪਿੰਡ ਭੋਜੇਮਾਜਰੇ ਵਿਖੇ ਸਰਹਿੰਦ ਨਹਿਰ ਦਾ ਮੁੱਖ ਮਾਰਗ ਤੋਂ ਕਾਫ਼ੀ ਨੀਵਾਂ ਬਣਿਆ ਪੁਲ ਅਤੇ ਪੁਲ ਦੀ ਟੁੱਟੀ ਰੇਲਿੰਗ ਕਾਰਨ ਕਦੇ ਵੀ ਅਣਹੋਣੀ ਘਟਨਾ ਵਾਪਰ ਸਕਦੀ ਹੈ। ਸ੍ਰੀ ਚਮਕੌਰ ਸਾਹਿਬ ਤੋਂ ਰੂਪਨਗਰ ਮੁੱਖ ਮਾਰਗ ਜੋ 2014 ਵਿਚ ਉੱਚਾ ਕਰਕੇ ਚੌੜਾ ਤੇ ਨਵਾਂ ਬਣਾਇਆ ਗਿਆ ਸੀ, ਜਿਸ ਕਾਰਨ ਭੋਜੇਮਾਜਰਾ ਦਾ ਨਹਿਰ ਵਾਲਾ ਪੁਲ ਕਰੀਬ ਡੇਢ ਫੁੱਟ ਨੀਵਾਂ ਰਹਿ ਗਿਆ ਸੀ, ਜਿਸ ਕਾਰਨ ਗੰਨੇ ਦੀ ਭਰੀ ਟਰਾਲੀ ਟਰੈਕਟਰ ਇੱਥੋਂ ਲੰਘਣੀ ਔਖੀ ਸੀ ਕਿਉਂਕਿ ਪੁਲ ਨੀਵਾਂ ਹੋਣ ਕਾਰਨ ਮੁੱਖ ਸੜਕ ’ਤੇ ਚੜ੍ਹਨ ਲੱਗਿਆ ਟਰੈਕਟਰ ਟਰਾਲੀ ਪਿੱਛੇ ਵੱਲ ਮੁੜ ਜਾਂਦੇ ਸਨ ਤੇ ਹਮੇਸ਼ਾ ਅਣਹੋਣੀ ਵਾਪਰਨ ਦਾ ਡਰ ਬਣਿਆ ਰਹਿੰਦਾ ਸੀ ,ਜਿਸ ਕਾਰਨ ਭਾਰੀ ਵਾਹਨ ਇੱਥੋਂ ਲੰਘਣ ਦੀ ਬਜਾਏ 10-12 ਕਿੱਲੋਮੀਟਰ ਲੰਮਾ ਪੈਡਾਂ ਤੈਅ ਕਰਕੇ ਆਪਣੀ ਮੰਜ਼ਿਲ ਵੱਲ ਅੱਗੇ ਵਧਦੇ ਸਨ, ਇਸ ਪੁਲ ਨੂੰ ਉੱਚਾ ਚੁੱਕਣ ਲਈ ਸਬੰਧਿਤ ਪਿੰਡਾਂ ਵਾਲੇ ਪਿਛਲੇ 10-12 ਸਾਲਾਂ ਤੋਂ ਸਰਕਾਰਾਂ ਨੂੰ ਗੁਹਾਰ ਲਗਾਉਂਦੇ ਆ ਰਹੇ ਹਨ,ਪਰ ਕੋਈ ਸੁਣਵਾਈ ਨਹੀਂ ਹੋਈ।

Ad Position 21
No active advertisement
ਟੁੱਟੀ ਰੇਲਿੰਗ ਵਿਖਾ ਰਹੇ ਕਿਸਾਨ। ਤਸਵੀਰ: ਜਗਮੋਹਣ ਸਿੰਘ ਨਾਰੰਗ 28-09-2026
ਸ੍ਰੀ ਚਮਕੌਰ ਸਾਹਿਬ, 27 ਸਤੰਬਰ (ਜਗਮੋਹਣ ਸਿੰਘ ਨਾਰੰਗ)- ਨਜ਼ਦੀਕੀ ਪਿੰਡ ਭੋਜੇਮਾਜਰੇ ਵਿਖੇ ਸਰਹਿੰਦ ਨਹਿਰ ਦਾ ਮੁੱਖ ਮਾਰਗ ਤੋਂ ਕਾਫ਼ੀ ਨੀਵਾਂ ਬਣਿਆ ਪੁਲ ਅਤੇ ਪੁਲ ਦੀ ਟੁੱਟੀ ਰੇਲਿੰਗ ਕਾਰਨ ਕਦੇ ਵੀ ਅਣਹੋਣੀ ਘਟਨਾ ਵਾਪਰ ਸਕਦੀ ਹੈ। ਸ੍ਰੀ ਚਮਕੌਰ ਸਾਹਿਬ ਤੋਂ ਰੂਪਨਗਰ ਮੁੱਖ ਮਾਰਗ ਜੋ 2014 ਵਿਚ ਉੱਚਾ ਕਰਕੇ ਚੌੜਾ ਤੇ ਨਵਾਂ ਬਣਾਇਆ ਗਿਆ ਸੀ, ਜਿਸ ਕਾਰਨ ਭੋਜੇਮਾਜਰਾ ਦਾ ਨਹਿਰ ਵਾਲਾ ਪੁਲ ਕਰੀਬ ਡੇਢ ਫੁੱਟ ਨੀਵਾਂ ਰਹਿ ਗਿਆ ਸੀ, ਜਿਸ ਕਾਰਨ ਗੰਨੇ ਦੀ ਭਰੀ ਟਰਾਲੀ ਟਰੈਕਟਰ ਇੱਥੋਂ ਲੰਘਣੀ ਔਖੀ ਸੀ ਕਿਉਂਕਿ ਪੁਲ ਨੀਵਾਂ ਹੋਣ ਕਾਰਨ ਮੁੱਖ ਸੜਕ ’ਤੇ ਚੜ੍ਹਨ ਲੱਗਿਆ ਟਰੈਕਟਰ ਟਰਾਲੀ ਪਿੱਛੇ ਵੱਲ ਮੁੜ ਜਾਂਦੇ ਸਨ ਤੇ ਹਮੇਸ਼ਾ ਅਣਹੋਣੀ ਵਾਪਰਨ ਦਾ ਡਰ ਬਣਿਆ ਰਹਿੰਦਾ ਸੀ ,ਜਿਸ ਕਾਰਨ ਭਾਰੀ ਵਾਹਨ ਇੱਥੋਂ ਲੰਘਣ ਦੀ ਬਜਾਏ 10-12 ਕਿੱਲੋਮੀਟਰ ਲੰਮਾ ਪੈਡਾਂ ਤੈਅ ਕਰਕੇ ਆਪਣੀ ਮੰਜ਼ਿਲ ਵੱਲ ਅੱਗੇ ਵਧਦੇ ਸਨ, ਇਸ ਪੁਲ ਨੂੰ ਉੱਚਾ ਚੁੱਕਣ ਲਈ ਸਬੰਧਿਤ ਪਿੰਡਾਂ ਵਾਲੇ ਪਿਛਲੇ 10-12 ਸਾਲਾਂ ਤੋਂ ਸਰਕਾਰਾਂ ਨੂੰ ਗੁਹਾਰ ਲਗਾਉਂਦੇ ਆ ਰਹੇ ਹਨ,ਪਰ ਕੋਈ ਸੁਣਵਾਈ ਨਹੀਂ ਹੋਈ। ਹੁਣ ਇਸ ਪੁਲ ਦੀ ਮੁੱਖ ਮਾਰਗ ਵੱਲ ਲੱਗਦੀ ਰੇਲਿੰਗ ਵੀ ਟੁੱਟ ਚੁੱਕੀ ਹੈ ,ਜਿਸ ਕਾਰਨ ਪੁਲ ਤੋਂ ਲੰਘਣਾ ਹੋਰ ਮੁਸ਼ਕਿਲ ਭਰਿਆ ਹੈ। ਕਿਉਂਕਿ ਇਹ ਨਹਿਰ ਪਾਣੀ ਨਾਲ ਭਰੀ ਹੋਈ ਚੱਲਦੀ ਹੈ। ਚੇਅਰਮੈਨ ਪਰਮਜੀਤ ਸਿੰਘ ਖੇੜੀ ਸਲਾਬਤਪੁਰ, ਕਿਸਾਨ ਆਗੂ ਗੁਰਮੀਤ ਸਿੰਘ ਢਿੱਲੋਂ ਭੋਜੇਮਾਜਰਾ, ਸਾਬਕਾ ਚੇਅਰਮੈਨ ਸ਼ਮਸ਼ੇਰ ਸਿੰਘ ਭੋਜੇਮਾਜਰਾ, ਸਾਬਕਾ ਸਰਪੰਚ ਜਸਪਾਲ ਸਿੰਘ, ਜਸਵੀਰ ਸਿੰਘ ਢਿੱਲੋਂ, ਗੁਰਿੰਦਰ ਸਿੰਘ, ਸੁਖਵਿੰਦਰ ਸਿੰਘ, ਗੁਰਿੰਦਰ ਮਾਹਲ, ਕਮਲਜੀਤ ਸਿੰਘ, ਮੇਜਰ ਸਿੰਘ, ਮਲਕੀਤ ਸਿੰਘ ਚਾਹਲ, ਪਵਨਪ੍ਰੀਤ ਸਿੰਘ ਆਦਿ ਨੇ ਦੱਸਿਆ ਕਿ ਇਹ ਪੁਲ ਸ੍ਰੀ ਚਮਕੌਰ ਸਾਹਿਬ ਅਤੇ ਮੁੱਖ ਮਾਰਗ ਨਾਲ ਦਰਜਨ ਦੇ ਕਰੀਬ ਪਿੰਡਾਂ ਨੂੰ ਆਪਸ ’ਚ ਜੋੜਦਾ ਹੈ, ਜਿਸ ਨਾਲ ਕਿਸਾਨ ਆਪਣੀ ਫ਼ਸਲ ਸ੍ਰੀ ਚਮਕੌਰ ਸਾਹਿਬ, ਰੋਪੜ ਮੰਡੀ ਤੱਕ ਅਤੇ ਗੰਨਾ ਮਿਲ ਤੱਕ ਪੁੱਜਦੀ ਕਰਦੇ ਹਨ। ਕੁੱਝ ਸਮਾਂ ਪਹਿਲਾਂ ਪੁਲ ਹੇਠਾਂ ਫਸੀ ਬੂਟੀ, ਝਾੜੀਆਂ ਤੇ ਫ਼ੈਕਟਰੀਆਂ ਵਾਲਿਆਂ ਵਲੋਂ ਸੁੱਟਿਆ ਗਿਆ ਕਬਾੜ ਆਦਿ ਨੂੰ ਕੱਢਣ ਲਈ ਨਹਿਰੀ ਵਿਭਾਗ ਵਲੋਂ ਰੇਲਿੰਗ ਨੂੰ ਤੋੜਿਆ ਗਿਆ ਸੀ। ਪਰ ਕਾਫ਼ੀ ਸਮਾ ਬੀਤ ਜਾਣ ਦੇ ਬਾਵਜੂਦ ਰੇਲਿੰਗ ਦੀ ਮੁਰੰਮਤ ਨਹੀਂ ਕੀਤੀ ਗਈ ਤੇ ਲੋਕਾਂ ਦੀ ਜਾਨਾਂ ਨੂੰ ਜੋਖ਼ਮ ਵਿਚ ਪਾਇਆ ਹੋਇਆ ਹੈ। ਇਨ੍ਹਾਂ ਕਿਹਾ ਕਿ ਜੀਰੀ ਦਾ ਸੀਜ਼ਨ ਚੱਲਣ ਕਾਰਨ ਟਰੈਕਟਰ ਟਰਾਲੀਆਂ ਦਾ ਆਉਣ ਜਾਣ ਜ਼ਿਆਦਾ ਹੈ। ਪੁਲ ਦੀ ਰੇਲਿੰਗ ਟੁੱਟਣ ਕਾਰਨ ਡਰ ਬਣਿਆ ਹੋਇਆ ਹੈ। ਇਲਾਕੇ ਦੀਆਂ ਸਮੁੱਚੀਆਂ ਕਿਸਾਨ ਜਥੇਬੰਦੀਆਂ ਅਤੇ ਇਲਾਕਾ ਨਿਵਾਸੀਆਂ ਦੀ ਮੰਗ ਹੈ ਕਿ ਪੁਲ ਨੂੰ ਉੱਚਾ ਕੀਤਾ ਜਾਵੇ ਅਤੇ ਰੇਲਿੰਗ ਦੀ ਮੁਰੰਮਤ ਕਰਕੇ ਲਾਂਘਾ ਸੁਰੱਖਿਅਤ ਬਣਾਇਆ ਜਾਵੇ।
Ad Position 22
No active advertisement
ਪਿਛਲੀ ਖ਼ਬਰ ਮੁੱਖ ਚੋਣ ਕਮਿਸ਼ਨਰ ਦੇ ਅਸਤੀਫ਼ੇ ਵਾਲੇ ਪੱਤਰ ‘ਜਾਅਲੀ’-ਚੋਣ ਕਮਿਸ਼ਨ ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਪਿੰਡਾਂ ਵਿਚ ਸਾਂਝੇ ਸਮਾਜਿਕ ਸਮਾਗਮਾਂ ਲਈ ਉਸਾਰੇ ਜਾ ਰਹੇ ਕਮਿਊਨਿਟੀ ਸੈਂਟਰ - ਹਰਜੋਤ ਬੈਂਸ
Ad Position 24