ਭਗਤ ਪੂਰਨ ਸਿੰਘ ਦੀਆਂ ਸਿੱਖਿਆਵਾਂ ’ਤੇ ਚੱਲਣ ਦਾ ਪ੍ਰਣ ਲਿਆ
ਨੰਗਲ, 25 ਸਤੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਸੀਨੀਅਰ ਸਿਟੀਜਨ ਕੌਂਸਲ ਦੀ ਇੱਕ ਵਿਸ਼ੇਸ਼ ਇਕੱਤਰਤਾ ਉੱਘੇ ਸਿੱਖਿਆ ਸਾਸ਼ਤਰੀ ਸ੍ਰੀ ਦੇਵਰਾਮ ਧਾਮੀ ਦੀ ਸਰਪ੍ਰਸਤੀ ਹੇਠ ਹੋਈ। ਇਸ ਮੀਟਿੰਗ ’ਚ ਭਗਤ ਪੂਰਨ ਸਿੰਘ ਦੀਆਂ ਸਿੱਖਿਆਵਾਂ ’ਤੇ ਚੱਲਣ ਦਾ ਪ੍ਰਣ ਲਿਆ ਗਿਆ।
ਨੰਗਲ, 25 ਸਤੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਸੀਨੀਅਰ ਸਿਟੀਜਨ ਕੌਂਸਲ ਦੀ ਇੱਕ ਵਿਸ਼ੇਸ਼ ਇਕੱਤਰਤਾ ਉੱਘੇ ਸਿੱਖਿਆ ਸਾਸ਼ਤਰੀ ਸ੍ਰੀ ਦੇਵਰਾਮ ਧਾਮੀ ਦੀ ਸਰਪ੍ਰਸਤੀ ਹੇਠ ਹੋਈ। ਇਸ ਮੀਟਿੰਗ ’ਚ ਭਗਤ ਪੂਰਨ ਸਿੰਘ ਦੀਆਂ ਸਿੱਖਿਆਵਾਂ ’ਤੇ ਚੱਲਣ ਦਾ ਪ੍ਰਣ ਲਿਆ ਗਿਆ। ਮੀਟਿੰਗ ’ਚ ਇਸ ਵਿਚਾਰ ’ਤੇ ਚਰਚਾ ਹੋਈ ਕਿ ਇਹ ਬੋਨਸ ਦੀ ਜ਼ਿੰਦਗੀ ਹੈ ਅਤੇ ਇਸ ਲਈ ਸਮਾਜ ਸੇਵਾ ਅਤੇ ਚੌਗਿਰਦੇ ਦੀ ਰਾਖੀ ਲਈ ਕੰਮ ਕਰਨਾ ਚਾਹੀਦਾ ਹੈ। ਇਸ ਮੌਕੇ ’ਤੇ ਚੇਅਰਮੈਨ ਇੰਡੀਅਨ ਮੈਡੀਕਲ ਐਸੋਸੀਏਸ਼ਨ ਚੈਪਟਰ ਨੰਗਲ ਡਾ. ਅਸ਼ੌਕ ਸ਼ਰਮਾ ਨੂੰ ਸਨਮਾਨਿਤ ਵੀ ਕੀਤਾ ਗਿਆ। ਨਗਰ ਸੁਧਾਰ ਟਰਸੱਟ ਦੇ ਸਾਬਕਾ ਚੇਅਰਮੈਨ ਰਾਕੇਸ਼ ਨਈਅਰ ਨੇ ਡਾ. ਅਸ਼ੌਕ ਸ਼ਰਮਾ ਬਾਰੇ ਦੱਸਿਆ ਜਿਹੜੇ ਪਰਵਾਸੀ ਪੰਜਾਬੀ ਫਰੈਂਡਜ਼ ਕਲੱਬ, ਭਾਰਤ ਵਿਕਾਸ ਪ੍ਰੀਸ਼ਦ ਜਾਗਰਤੀ ਸੰਸਥਾ, ਸਹੇਲੀ ਫਾਊਂਡੇਸ਼ਨ ਨਾਲ ਜੁੜੇ ਹਨ ਅਤੇ ਨਿਰੰਤਰ ਵਿਦਿਆਰਥੀ ਭਲਾਈ ਕਰ ਰਹੇ ਹਨ। ਇਸ ਮੌਕੇ ’ਤੇ ਡਾ: ਅਨਿਲ ਗੁਪਤਾ, ਇੰਜੀਨੀਅਰ ਸੁਰਿੰਦਰ ਸਿੰਘ, ਰਾਜ ਕੁਮਾਰ ਖੰਨਾ, ਓ.ਪੀ. ਪੁਰੀ, ਧਿਆਨੂੰ ਦਾਸ, ਸੁਭਾਸ਼ ਸ਼ਰਮਾ ਪੱਤਰਕਾਰ, ਰਨਬੀਰ ਸਿੰਘ ਸੈਣੀ ਕਾਰਗਿਲ ਦੇ ਮਹਾਨ ਸ਼ਹੀਦ ਕੈਪਟਨ ਅਮੋਲ ਕਾਲੀਆ ਦੇ ਪਿਤਾ ਸ੍ਰੀ ਸੱਤਪਾਲ ਕਾਲੀਆ, ਆਰ.ਐਸ. ਐਸ. ਪ੍ਰਚਾਰਕ ਗਿਆਨ ਜੀ, ਪ੍ਰੇਮਨਾਥ ਪ੍ਰੇਮੀ, ਨਰਿੰਦਰ ਕਾਲਰਾ ਆਦਿ ਹਾਜ਼ਰ ਸਨ।