ਟੈਕਨੀਕਲ ਸਰਵਿਸਿਜ਼ ਯੂਨੀਅਨ ( ਭੰਗਲ ) ਦੀ ਸ੍ਰੀ ਅਨੰਦਪੁਰ ਸਾਹਿਬ ਸਬ ਡਵੀਜ਼ਨ ਇਕਾਈ ਦੀ ਹੋਈ ਚੋਣ ਲਾਈਨਮੈਨ ਹਿੰਮਤ ਸਿੰਘ ਪ੍ਰਧਾਨ ਅਤੇ ਗਗਨਦੀਪ ਸਕੱਤਰ ਚੁਣੇ
ਸ੍ਰੀ ਅਨੰਦਪੁਰ ਸਾਹਿਬ, 24 ਸਤੰਬਰ (ਕਰਨੈਲ ਸਿੰਘ)-ਟੈਕਨੀਕਲ ਸਰਵਿਸਜ ਯੂਨੀਅਨ (ਭੰਗਲ) ਦੀਆਂ 41ਵੀਆਂ ਚੋਣ ਸਰਗਰਮੀਆਂ ਤਹਿਤ ਅੱਜ ਸਬ ਡਵੀਜ਼ਨ ਸ੍ਰੀ ਅਨੰਦਪੁਰ ਸਾਹਿਬ ਅਤੇ ਭਨੱਪਲੀ ਦੀ ਚੋਣ ਕੀਤੀ ਗਈ । ਜਿਸ ’ਚ ਸਬ ਡਵੀਜ਼ਨ ਦੇ ਸਮੂਹ ਮੈਂਬਰਾਂ ਵਲੋਂ ਸ਼ਮੂਲੀਅਤ ਕੀਤੀ ਗਈ ।
ਟ
ਟੈਕਨੀਕਲ ਸਰਵਿਸਿਜ਼ ਯੂਨੀਅਨ (ਭੰਗਲ) ਸ੍ਰੀ ਅਨੰਦਪੁਰ ਸਾਹਿਬ ਸਬ-ਡਵੀਜ਼ਨ ਇਲਾਕੇ ਦੀ ਚੋਣ ਮੌਕੇ ਚੋਣ ਨਿਗਰਾਨ ਨੂੰ ਕਾਰਵਾਈ ਰਜਿਸਟਰ ਸੌਂਪ ਦੇ ਅਹੁਦੇਦਾਰਾਂ ਦੀ ਤਸਵੀਰ ।
25-09-2026
ਸ੍ਰੀ ਅਨੰਦਪੁਰ ਸਾਹਿਬ, 24 ਸਤੰਬਰ (ਕਰਨੈਲ ਸਿੰਘ)-ਟੈਕਨੀਕਲ ਸਰਵਿਸਜ ਯੂਨੀਅਨ (ਭੰਗਲ) ਦੀਆਂ 41ਵੀਆਂ ਚੋਣ ਸਰਗਰਮੀਆਂ ਤਹਿਤ ਅੱਜ ਸਬ ਡਵੀਜ਼ਨ ਸ੍ਰੀ ਅਨੰਦਪੁਰ ਸਾਹਿਬ ਅਤੇ ਭਨੱਪਲੀ ਦੀ ਚੋਣ ਕੀਤੀ ਗਈ । ਜਿਸ ’ਚ ਸਬ ਡਵੀਜ਼ਨ ਦੇ ਸਮੂਹ ਮੈਂਬਰਾਂ ਵਲੋਂ ਸ਼ਮੂਲੀਅਤ ਕੀਤੀ ਗਈ । ਇਸ ਚੋਣ ਦੌਰਾਨ ਸਬ ਡਵੀਜ਼ਨ ਸਕੱਤਰ ਹਿੰਮਤ ਸਿੰਘ ਵਲੋਂ ਸਬ ਡਵੀਜ਼ਨ ਕਮੇਟੀ ਦੀ ਰਿਪੋਰਟ ਪੇਸ਼ ਕੀਤੀ ਗਈ ਅਤੇ ਕਮਲ ਨੀਤਨ ਕੁਮਾਰ ਖ਼ਜ਼ਾਨਚੀ ਵਲੋਂ ਵਿੱਤ ਰਿਪੋਰਟ ਪੇਸ਼ ਕੀਤੀ ਗਈ। ਜਿਸ ਨੂੰ ਸਮੂਹ ਸਬ ਡਵੀਜ਼ਨ ਦੇ ਮੈਂਬਰਾਂ ਵਲੋਂ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ ਅਤੇ ਸਬ ਡਵੀਜ਼ਨ ਪ੍ਰਧਾਨ ਜਸਪਾਲ ਕੁਮਾਰ ਵਲੋਂ ਪੁਰਾਣੀ ਕਮੇਟੀ ਭੰਗ ਕਰਕੇ ਨਵੇਂ ਕਮੇਟੀ ਦੀ ਚੋਣ ਕਰਨ ਲਈ ਚੋਣ ਨਿਗਰਾਨ ਕਮੇਟੀ ਨੂੰ ਕਾਰਵਾਈ ਰਜਿਸਟਰ ਸੌਂਪਿਆ ਗਿਆ ਅਤੇ ਚੋਣ ਨਿਗਰਾਨ ਕਮੇਟੀ ਵਲੋਂ ਸਬ ਡਵੀਜ਼ਨ ਕਮੇਟੀ ਦੀ ਚੋਣ ਕੀਤੀ ਗਈ ਜਿਸ ’ਚ ਸਬ ਡਵੀਜ਼ਨ ਪ੍ਰਧਾਨ ਹਿੰਮਤ ਸਿੰਘ, ਸੀਨੀਅਰ ਮੀਤ ਪ੍ਰਧਾਨ ਪ੍ਰਦੀਪ ਕੁਮਾਰ, ਮੀਤ ਪ੍ਰਧਾਨ ਕਮਲਧੀਰ, ਸਕੱਤਰ ਗਗਨਦੀਪ, ਸਹਾਇਕ ਸਕੱਤਰ ਸੁਖਜਿੰਦਰ ਸਿੰਘ ਅਤੇ ਖ਼ਜ਼ਾਨਚੀ ਨੀਤਨ ਕੁਮਾਰ, ਸਹਾਇਕ ਖ਼ਜ਼ਾਨਚੀ ਜਸਵੰਤ ਸਿੰਘ ਸਰਬ ਸੰਮਤੀ ਨਾਲ ਚੁਣੇ ਗਏ । ਸਮੂਹ ਸਾਥੀਆਂ ਵਲੋਂ ਚੋਣ ਨਿਗਰਾਨ ਕਮੇਟੀ ਨੂੰ ਵਿਸ਼ਵਾਸ ਦਵਾਇਆ ਗਿਆ ਕਿ ਯੂਨੀਅਨ ਦੇ ਹਰ ਕੰਮਾਂ ਅਤੇ ਸੰਘਰਸ਼ ਲਈ ਸਾਥੀ ਦਿਨ ਰਾਤ ਮਿਹਨਤ ਕਰਨਗੇ ਅਤੇ ਹਰ ਪ੍ਰੋਗਰਾਮ ਨੂੰ ਧੜੱਲੇ ਨਾਲ ਲਾਗੂ ਕਰਨਗੇ । ਅੱਜ ਦੀ ਇਸ ਚੋਣ ਨਿਗਰਾਨ ਦੀ ਪ੍ਰਧਾਨਗੀ ਤਰਸੇਮ ਲਾਲ ਡਵੀਜ਼ਨ ਪ੍ਰਧਾਨ ਅਤੇ ਜਰਨੈਲ ਸਿੰਘ ਸਕੱਤਰ ਵਲੋਂ ਨਿਭਾਈ ਗਈ ਅਤੇ ਸੂਬਾ ਖ਼ਜ਼ਾਨਚੀ ਸੰਤੋਖ ਸਿੰਘ ਤੇ ਸਰਕਲ ਖ਼ਜ਼ਾਨਚੀ ਰਾਮ ਕ੍ਰਿਸ਼ਨ ਬੈਂਸ, ਬਲਵਿੰਦਰ ਸਿੰਘ ਜੇ.ਈ., ਤਜਿੰਦਰ ਸਿੰਘ ਜੇ.ਈ., ਮਨਮੋਹਨ ਸਿੰਘ, ਦੀਪਕ ਕੁਮਾਰ, ਸੰਜੀਵ ਕੁਮਾਰ, ਰਿਸ਼ਵ ਸ਼ਰਮਾ, ਕਰਨ ਕੁਮਾਰ, ਭੂਮੀਕ, ਚਰਨਜੀਤ ਸਿੰਘ, ਜਸਪਾਲ ਸਿੰਘ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ ਅਤੇ ਹਾਜ਼ਰ ਮੈਂਬਰਾਂਨ ਨੇ ਚੁਣੀ ਹੋਈ ਕਮੇਟੀ ਨੂੰ ਮੁਬਾਰਕਬਾਦ ਦਿੱਤੀ ਗਈ ।