ਕਾਮਰੇਡ ਗੁਰਦਿਆਲ ਸਿੰਘ ਢੇਰ ਦੀ ਮਨਾਈ ਸੱਤਵੀਂ ਬਰਸੀ ਭਾਜਪਾ ਅਤੇ ਆਪ ਨੂੰ ਸੱਤਾ ਤੋਂ ਦੂਰ ਕਰਨਾ ਸਮੇਂ ਦੀ ਮੁੱਖ ਲੋੜ -ਕਾਮਰੇਡ ਸੁਖਵਿੰਦਰ ਸਿੰਘ ਸੇਖੋਂ
ਢੇਰ, 24 ਸਤੰਬਰ (ਸ਼ਿਵ ਕੁਮਾਰ ਕਾਲੀਆ)-ਨਜ਼ਦੀਕੀ ਪਿੰਡ ਢੇਰ ਵਿਖੇ ਸੀ. ਪੀ.
ਢੇਰ, 24 ਸਤੰਬਰ (ਸ਼ਿਵ ਕੁਮਾਰ ਕਾਲੀਆ)-ਨਜ਼ਦੀਕੀ ਪਿੰਡ ਢੇਰ ਵਿਖੇ ਸੀ.ਪੀ.ਆਈ.ਐੱਮ. ਦੇ ਉੱਘੇ ਆਗੂ ਰਹੇ ਕਾਮਰੇਡ ਗੁਰਦਿਆਲ ਸਿੰਘ ਢੇਰ ਦੀ ਸੱਤਵੀਂ ਬਰਸੀ ਅੱਜ ਉਨ੍ਹਾਂ ਦੇ ਗ੍ਰਹਿ ਵਿਖੇ ਕਾਮਰੇਡ ਰਾਮ ਕਿਸ਼ਨ ਦਬਕੇਹੜਾ ਅਤੇ ਮਾਸਟਰ ਤਾਰਾ ਸਿੰਘ ਨਾਹਲ ਦੀ ਪ੍ਰਧਾਨਗੀ ਹੇਠ ਮਨਾਈ ਗਈ। ਇਸ ਮੌਕੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਸੇਖੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਾਮਰੇਡ ਗੁਰਦਿਆਲ ਸਿੰਘ ਢੇਰ ਇੱਕ ਯੁੱਗ ਪੁਰਸ਼ ਸਨ। ਉਨ੍ਹਾਂ ਜਿੱਥੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕੀਤਾ ਉੱਥੇ ਉਹ ਪਾਰਟੀ ਨਾਲ ਹਮੇਸ਼ਾ ਹੀ ਚਟਾਨ ਵਾਂਗ ਖੜੇ ਰਹੇ। ਉਨ੍ਹਾਂ ਪਿੰਡ ਦੇ ਲੰਬਾ ਸਮਾਂ ਸਰਪੰਚ ਰਹੇ। ਇਲਾਕੇ ਵਿਚ ਪੁਲਿਸ ਦੀਆਂ ਧੱਕੇਸ਼ਾਹੀਆਂ ਦਾ ਡਟ ਕੇ ਵਿਰੋਧ ਕੀਤਾ। ਉਨ੍ਹਾਂ ਨੇ ਸੀ.ਪੀ.ਆਈ.ਐਮ. ਨੂੰ ਮਜ਼ਬੂਤ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਉਹ ਪਾਰਟੀ ਵਲੋਂ ਚਲਾਏ ਗਏ ਜੇਲ੍ਹ ਭਰੋ ਅੰਦੋਲਨ ਕਾਰਨ ਜੇਲ੍ਹ ਵੀ ਗਏ। ਇਸ ਮੌਕੇ ਤੇ ਉਨ੍ਹਾਂ ਨੇ ਜੁੜੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਇਹ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨ ਮਜ਼ਦੂਰ ਵਿਰੋਧੀ ਫ਼ੈਸਲੇ ਲਗਾਤਾਰ ਲੈ ਰਹੀ ਹੈ। ਸੰਵਿਧਾਨ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਭਾਜਪਾ ਦੀ ਜਥੇਬੰਦੀ ਆਰ.ਐੱਸ.ਐੱਸ. ਦੇਸ਼ ਦੀ ਆਜ਼ਾਦੀ ਵਿਚ ਕੋਈ ਵੀ ਯੋਗਦਾਨ ਨਹੀਂ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਜਦੋਂ ਇੱਥੇਨੌਲ ਮਿਸ਼ਰਤ ਪੈਟਰੋਲ ਨੀਤੀ ਲਾਗੂ ਕਰ ਰਹੀ ਸੀ ਤਾਂ ਇਹ ਭਰੋਸਾ ਦਿੱਤਾ ਗਿਆ ਸੀ ਕਿ ਈਥਨੌਲ ਜਾਂ ਕਿਸੇ ਵੀ ਈਥਨੌਲ ਮਿਸ਼ਰਤ ਪੈਟਰੋਲ ਦੀ ਕੀਮਤ ਆਮ ਪੈਟਰੋਲ ਨਾਲੋਂ ਘੱਟ ਹੋਵੇਗੀ। ਅੱਜ ਲਗਭਗ ਉਸੇ ਕੀਮਤ ਤੇ ਪੈਟਰੋਲ ਵੇਚਿਆ ਜਾ ਰਿਹਾ ਹੈ। ਇਸ ਮੌਕੇ ’ਤੇ ਡੀ.ਵਾਈ.ਐਫ.ਆਈ. ਦੇ ਸੂਬਾਈ ਆਗੂ ਸੁਖਵਿੰਦਰ ਸਿੰਘ ਨਾਗੀ, ਜ਼ਿਲ੍ਹਾ ਸਕੱਤਰ ਕਾਮਰੇਡ ਬਜਿੰਦਰ ਪੰਡਿਤ, ਜ਼ਿਲ੍ਹਾ ਸਕੱਤਰੇਤ ਕਾਮਰੇਡ ਸੁਰਜੀਤ ਸਿੰਘ ਢੇਰ, ਨਰਿੰਦਰ ਸਿੰਘ ਮਾਵੀ, ਵਿਦਿਆਰਥੀ ਆਗੂ ਪ੍ਰਤਾਪ ਸਿੰਘ ਰਾਣਾ, ਜਗੀਰ ਸਿੰਘ ਰੌਲੀ, ਗਿਆਨੀ ਰਾਮਪਾਲ ਸਿੰਘ ਭਲਾਣ ਨੇ ਵੀ ਕਾਮਰੇਡ ਢੇਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ’ਤੇ ਕਾਮਰੇਡ ਗੁਰਦਿਆਲ ਸਿੰਘ ਦੇ ਸਪੁੱਤਰ ਜਸਵਿੰਦਰ ਸਿੰਘ ਭੰਗਲ, ਕੁਲਵਿੰਦਰ ਸਿੰਘ ਭੰਗਲ, ਸਿਕੰਦਰ ਸਿੰਘ ਭੰਗਲ ਤੇ ਹੋਰ ਪਰਿਵਾਰਿਕ ਮੈਂਬਰ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਮੌਕੇ ’ਤੇ ਸਤਨਾਮ ਸਿੰਘ, ਗੁਰਦੇਵ ਸਿੰਘ ਬਾਗ਼ੀ, ਸੋਮ ਸਿੰਘ ਕਰਤਾਰਪੁਰ, ਰਜਿੰਦਰ ਸਿੰਘ ਡੋਡ, ਰਘਵੀਰ ਸਿੰਘ ਦਰਸੀ, ਰਕੇਸ਼ ਬਾਲੀ ਕਲਸੇੜਾ, ਅਮਰਜੀਤ ਸਿੰਘ ਹੋਲਗੜ,ਤੈਲੂ ਰਾਮ, ਪ੍ਰੋਮਿਲਾ ਦੇਵੀ, ਬਲਵੰਤ ਕੌਰ, ਜਸਵੀਰ ਕੌਰ ਭੰਗਲ, ਮਾਸਟਰ ਰਜਿੰਦਰ ਸਿੰਘ ਸੈਣੀ ਮਾਜਰਾ, ਰਘਵੀਰ ਸਿੰਘ ਭੰਗਲ, ਗੁਰਦਿਆਲ ਸਿੰਘ ਅਟਵਾਲ, ਪ੍ਰੇਮ ਸਿੰਘ ਅਟਵਾਲ, ਸੂਬੇਦਾਰ ਗੁਰਨਾਮ ਸਿੰਘ, ਇੰਦਰਜੀਤ ਸਿੰਘ ਫ਼ੌਜੀ, ਚਰਨ ਸਿੰਘ ਅਟਵਾਲ, ਸੂਬੇਦਾਰ ਹਰਜਾਪ ਸਿੰਘ ਭੰਗਲ, ਰੌਸ਼ਨ ਸਿੰਘ, ਬਿਕਰ ਸਿੰਘ ਗਿੱਲ, ਸੋਹਣ ਲਾਲ, ਵਿਨੋਦ ਕੁਮਾਰ, ਪਰਮਜੀਤ ਸਿੰਘ ਕਾਕੂ, ਬਲਵਿੰਦਰ ਸਿੰਘ ਬਿੰਦਰ, ਡਾਕਟਰ ਰਵਿੰਦਰ ਨਾਥ, ਰਜਿੰਦਰ ਕੌਰ ਸੂਰੇਵਾਲ, ਹੁਕਮ ਸਿੰਘ, ਭਗਤ ਸਿੰਘ ਬਿਕੋ ਸਮੇਤ ਹੋਰ ਸਾਥੀ ਵੱਡੀ ਗਿਣਤੀ ਵਿਚ ਹਾਜ਼ਰ ਸਨ।