23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਪੁਰਖਾਲੀ ਬੱਸ ਸਟਾਪ ’ ਤੇ ਦੋ ਧਿਰਾਂ ਵਿਚਕਾਰ ਜ਼ਬਰਦਸਤ ਝੜਪ , ਇੱਕ ਨੌਜਵਾਨ ਗੰਭੀਰ ਜ਼ਖ਼ਮੀ

ਰੂਪਨਗਰ, 22 ਸਤੰਬਰ (ਸਟਾਫ਼ ਰਿਪੋਰਟਰ)-ਰੂਪਨਗਰ ਸ਼ਹਿਰ ਦੇ ਪੁਰਖਾਲੀ ਬੱਸ ਸਟਾਪ ਵਿਖੇ ਅੱਜ ਦੋ ਧਿਰਾਂ ਵਿਚਕਾਰ ਹੋਈ ਜ਼ਬਰਦਸਤ ਝੜਪ ਦੌਰਾਨ ਇੱਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ, ਜਦਕਿ ਦੂਜੀ ਧਿਰ ਦਾ ਵੀ ਇੱਕ ਵਿਅਕਤੀ ਜ਼ਖ਼ਮੀ ਹੋਇਆ ਹੈ। ਦੋਵਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਰੂਪਨਗਰ ਦਾਖਲ ਕਰਵਾਇਆ ਗਿਆ।

Ad Position 21
No active advertisement
ਅਜੀਤ ਡੈਸਕ 23-09-2026
ਰੂਪਨਗਰ, 22 ਸਤੰਬਰ (ਸਟਾਫ਼ ਰਿਪੋਰਟਰ)-ਰੂਪਨਗਰ ਸ਼ਹਿਰ ਦੇ ਪੁਰਖਾਲੀ ਬੱਸ ਸਟਾਪ ਵਿਖੇ ਅੱਜ ਦੋ ਧਿਰਾਂ ਵਿਚਕਾਰ ਹੋਈ ਜ਼ਬਰਦਸਤ ਝੜਪ ਦੌਰਾਨ ਇੱਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ, ਜਦਕਿ ਦੂਜੀ ਧਿਰ ਦਾ ਵੀ ਇੱਕ ਵਿਅਕਤੀ ਜ਼ਖ਼ਮੀ ਹੋਇਆ ਹੈ। ਦੋਵਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਰੂਪਨਗਰ ਦਾਖਲ ਕਰਵਾਇਆ ਗਿਆ। ਝੜਪ ਦੌਰਾਨ ਕਿਰਚਾਂ, ਕਿਰਪਾਨਾਂ ਆਦਿ ਹਥਿਆਰਾਂ ਦੀ ਵਰਤੋਂ ਹੋਣ ਦੀ ਗੱਲ ਸਾਹਮਣੇ ਆਈ ਹੈ। ਥਾਣਾ ਸਿਟੀ ਰੂਪਨਗਰ ਦੇ ਐੱਸ.ਐੱਚ.ਓ. ਪਵਨ ਕੁਮਾਰ ਨੇ ਦੱਸਿਆ ਕਿ ਦੋਵੇਂ ਧਿਰਾਂ ਵਿਚਕਾਰ ਪਿਛਲੇ ਕੁੱਝ ਦਿਨਾਂ ਤੋਂ ਵਿਵਾਦ ਚੱਲ ਰਿਹਾ ਸੀ ਅਤੇ ਪਹਿਲਾਂ ਵੀ ਝਗੜਾ ਹੋ ਚੁੱਕਾ ਹੈ। ਅੱਜ ਕਿਸੇ ਮਾਮਲੇ ਨੂੰ ਲੈ ਕੇ ਮੁੜ ਤਕਰਾਰ ਹੋਣ ਉਪਰੰਤ ਇੱਕ ਧਿਰ ਦੇ ਕੁੱਝ ਵਿਅਕਤੀ ਦੂਜੀ ਧਿਰ ਦੇ ਘਰ ਪੁੱਜ ਗਏ, ਜਿੱਥੇ ਦੋਵਾਂ ਧਿਰਾਂ ਵਿਚਕਾਰ ਝਗੜਾ ਹੋ ਗਿਆ। ਪੁਲਿਸ ਅਨੁਸਾਰ ਝਗੜੇ ਦਾ ਅਸਲ ਕਾਰਨ ਹਾਲੇ ਸਪਸ਼ਟ ਨਹੀਂ ਹੋ ਸਕਿਆ। ਹਾਲਾਂਕਿ, ਇੱਕ ਵਿਅਕਤੀ ’ਤੇ ਨਸ਼ੇ ਨਾਲ ਸਬੰਧਿਤ ਕੁੱਝ ਦੋਸ਼ ਲਗਾਏ ਜਾਣ ਦੀ ਗੱਲ ਵੀ ਸਾਹਮਣੇ ਆ ਰਹੀ ਹੈ। ਪੁਲਿਸ ਅਨੁਸਾਰ ਝੜਪ ਦੌਰਾਨ ਮਾਜਰੀ ਠੇਕੇਦਾਰਾਂ ਨਾਲ ਸਬੰਧਿਤ ਨੌਜਵਾਨ ਸ਼ੰਟੀ ਗੰਭੀਰ ਜ਼ਖ਼ਮੀ ਹੋਇਆ ਹੈ, ਜਿਸ ਦਾ ਤੇਜੂ ਨਾਲ ਝਗੜਾ ਹੋਣ ਦੀ ਗੱਲ ਦੱਸੀ ਗਈ ਹੈ। ਤੇਜੂ ਦੇ ਇੱਕ ਸਾਥੀ ਨੂੰ ਵੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਘਟਨਾ ਤੋਂ ਬਾਅਦ ਪਰਖਾਲੀ ਬੱਸ ਸਟਾਪ ’ਤੇ ਕੁੱਝ ਸਮੇਂ ਲਈ ਹਫੜਾ-ਦਫੜੀ ਵਾਲਾ ਮਾਹੌਲ ਬਣਿਆ ਰਿਹਾ। ਇੱਕ ਧਿਰ ਨਾਲ ਕੁੱਝ ਵਿਅਕਤੀਆਂ ਦੇ ਨਿਹੰਗ ਸਿੰਘ ਬਾਣੇ ਵਿਚ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ। ਐੱਸ.ਐੱਚ.ਓ. ਨੇ ਕਿਹਾ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਸਬੰਧਿਤ ਵਿਅਕਤੀਆਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਤੱਥਾਂ ਦੇ ਆਧਾਰ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਮੋਰਚੇ ਨੇ ਕੀਤਾ ਸਖ਼ਤ ਵਿਰੋਧ , ਕਨਵੀਨਰ ਗੌਰਵ ਰਾਣਾ ਨੇ ਚੁੱਕੇ ਸਵਾਲ ਅਗਲੀ ਖ਼ਬਰ ਆਊਟਸੋਰਸ ਮੁਲਾਜ਼ਮਾਂ ਵਲੋਂ ਨਿਯੁਕਤੀ ਪੱਤਰ ਨਾ ਮਿਲਣ ’ ਤੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਸੰਘਰਸ਼ ਸ਼ੁਰੂ ਕਰਨ ਦੀ ਦਿੱਤੀ ਚਿਤ...
Ad Position 24