‘ਮਨ ਕੀ ਬਾਤ’ ਪ੍ਰੋਗਰਾਮ ਨੂੰ ਸੁਣਨ ਸਮੇਂ ਭਾਜਪਾ ਆਗੂ।
ਲਹਿਰੀ ਸ਼ਾਹ ਮੰਦਰ ਵਿਖੇ ਭਾਜਪਾ ਵਰਕਰਾਂ ਨੇ ਸੁਣੀ ‘ਮਨ ਕੀ ਬਾਤ’
ਰੂਪਨਗਰ, 30 ਅਗਸਤ (ਸਤਨਾਮ ਸਿੰਘ ਸੱਤੀ)-ਭਾਜਪਾ ਰੂਪਨਗਰ ਸਰਕਲ ਵਲੋਂ ਸਰਕਲ ਪ੍ਰਧਾਨ ਜਗਦੀਸ਼ ਚੰਦਰ ਕਾਜਲਾ ਦੀ ਅਗਵਾਈ ਹੇਠ ਲਹਿਰੀ ਸ਼ਾਹ ਮੰਦਰ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 137ਵੇਂ ‘ਮਨ ਕੀ ਬਾਤ’ ਪ੍ਰੋਗਰਾਮ ਨੂੰ ਸੁਣਨ ਲਈ ਸਮਾਗਮ ਕਰਵਾਇਆ ਗਿਆ। ਇਸ ਮੌਕੇ ਭਾਜਪਾ ਸੰਸਦੀ ਬੋਰਡ ਮੈਂਬਰ ਇਕਬਾਲ ਸਿੰਘ ਲਾਲਪੁਰਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਰੂਪਨਗਰ, 30 ਅਗਸਤ (ਸਤਨਾਮ ਸਿੰਘ ਸੱਤੀ)-ਭਾਜਪਾ ਰੂਪਨਗਰ ਸਰਕਲ ਵਲੋਂ ਸਰਕਲ ਪ੍ਰਧਾਨ ਜਗਦੀਸ਼ ਚੰਦਰ ਕਾਜਲਾ ਦੀ ਅਗਵਾਈ ਹੇਠ ਲਹਿਰੀ ਸ਼ਾਹ ਮੰਦਰ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 137ਵੇਂ ‘ਮਨ ਕੀ ਬਾਤ’ ਪ੍ਰੋਗਰਾਮ ਨੂੰ ਸੁਣਨ ਲਈ ਸਮਾਗਮ ਕਰਵਾਇਆ ਗਿਆ। ਇਸ ਮੌਕੇ ਭਾਜਪਾ ਸੰਸਦੀ ਬੋਰਡ ਮੈਂਬਰ ਇਕਬਾਲ ਸਿੰਘ ਲਾਲਪੁਰਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਕਰੀਬ 150 ਕਾਰਜਕਰਤਾਵਾਂ ਅਤੇ ਸ਼ਹਿਰ ਵਾਸੀਆਂ ਨੇ ਇਕੱਠੇ ਪ੍ਰਧਾਨ ਮੰਤਰੀ ਦਾ ਸੰਦੇਸ਼ ਸੁਣਿਆ। ‘ਮਨ ਕੀ ਬਾਤ’ ਉਪਰੰਤ ਲਾਲਪੁਰਾ ਨੇ ਕਿਹਾ ਕਿ ਰੂਪਨਗਰ ਵਿਚ ਸਮਾਜ ਸੇਵਾ, ਸਵੱਛਤਾ, ਵਾਤਾਵਰਣ ਅਤੇ ਨੌਜਵਾਨਾਂ ਦੀ ਭਲਾਈ ਲਈ ਅਜਿਹੇ ਉਪਰਾਲੇ ਕੀਤੇ ਜਾਣ ਕਿ ਰੂਪਨਗਰ ਦਾ ਨਾਮ ਵੀ ਦੇਸ਼ ਪੱਧਰ ‘ਤੇ ਰੌਸ਼ਨ ਹੋਵੇ। ਉਨ੍ਹਾਂ ਹਿੰਦੂ-ਸਿੱਖ ਏਕਤਾ ਅਤੇ ਸਾਂਝੀਵਾਲਤਾ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਜਗਦੀਸ਼ ਚੰਦਰ ਕਾਜਲਾ ਨੇ ਕਿਹਾ ਕਿ ‘ਮਨ ਕੀ ਬਾਤ’ ਦੇਸ਼ ਵਾਸੀਆਂ ਨੂੰ ਏਕਤਾ, ਵਿਕਾਸ, ਨਸ਼ਾ ਮੁਕਤੀ ਅਤੇ ਰਾਸ਼ਟਰ ਸੇਵਾ ਲਈ ਪ੍ਰੇਰਿਤ ਕਰਦੀ ਹੈ। ਉਨ੍ਹਾਂ ਪ੍ਰੋਗਰਾਮ ਦੀ ਸਫਲਤਾ ਲਈ ਲਹਿਰੀ ਸ਼ਾਹ ਮੰਦਰ ਦੇ ਪ੍ਰਧਾਨ ਐਡਵੋਕੇਟ ਸੂਰਜ ਪ੍ਰਕਾਸ਼ ਕੌਸ਼ਲ ਅਤੇ ਮੰਦਰ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹੇਮੰਤ ਕਪਿਲਾ, ਹਿੰਮਤ ਸਿੰਘ ਗਿਰਨ, ਐਡਵੋਕੇਟ ਅਭਿਮਨਿਊ ਸਿੰਘ ਰਾਣਾ, ਮੋਨਿਕਾ ਸ਼ਰਮਾ, ਰਾਜ ਕੁਮਾਰ, ਮੁਕੇਸ਼ ਗੁਪਤਾ, ਜੀਤ ਰਾਮ ਵਰਮਾ, ਪੀ.ਪੀ. ਕੁਮਾਰ, ਹਿਮਾਂਸ਼ੂ ਕੱਕੜ, ਮਨਜੀਤ ਸਿੰਘ ਮਾਂਗਟ, ਸ਼ਿਵ ਕੱਕੜ, ਮੋਨੂ ਵਰਮਾ, ਚੇਤਨਾ ਵਰਮਾ, ਤਿਲਕ ਰਾਜ, ਵਿਜੇ ਸੈਣੀ, ਵੈਭਵ ਘਈ, ਪਾਰਸ਼ਵ ਜੈਨ, ਕੇਹਰ ਸਿੰਘ, ਰਵਿੰਦਰ ਸ਼ਰਮਾ, ਅਭਿਸ਼ੇਕ ਅਗਨੀਹੋਤਰੀ, ਰਾਜੀਵ ਕ੍ਰਿਪਲਾਨੀ, ਸਤਿੰਦਰ ਨਾਗੀ ਅਤੇ ਧਰਮਿੰਦਰ ਕੁਮਾਰ ਸਮੇਤ ਵੱਡੀ ਗਿਣਤੀ ਵਿਚ ਭਾਜਪਾ ਕਾਰਜਕਰਤਾ ਹਾਜ਼ਰ ਸਨ।