31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਨਿਯੁਕਤੀ ਪੱਤਰ ਨਾ ਜਾਰੀ ਕਰਨ ਦੇ ਰੋਸ ਵਜੋਂ ਰੋਸ ਮਾਰਚ ਦੌਰਾਨ ਥਰਮਲ ਦੇ ਕੱਚੇ ਕਾਮੇ। ਸਾਂਝੀ ਥਰਮਲ ਕੰਟਰੈਕਟਰ ਵਰਕਰ ਯੂਨੀਅਨ ਵਲੋਂ ਘਨੌਲੀ ਵਿਖੇ ਰੋਸ ਮਾਰਚ

ਘਨੌਲੀ, 30 ਅਗਸਤ (ਪ. ਪ.)

Ad Position 21
No active advertisement
ਅਜੀਤ ਡੈਸਕ 31-08-2026
ਘਨੌਲੀ, 30 ਅਗਸਤ (ਪ.ਪ.)-ਸਾਂਝੀ ਥਰਮਲ ਕੰਟਰੈਕਟਰ ਵਰਕਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਪਿਛਲੇ ਕਈ ਦਿਨਾਂ ਤੋਂ ਥਰਮਲ ਪਲਾਂਟ ਦੇ ਮੇਨ ਗੇਟ ’ਤੇ ਬੈਠੇ ਹੋਏ ਵਰਕਰਾਂ ਵਲੋਂ ਅੱਜ ਘਨੌਲੀ ਬਾਜ਼ਾਰ ਵਿਚ ਆਪਣੀਆਂ ਜਾਇਜ਼ ਅਤੇ ਹੱਕੀ ਮੰਗਾਂ ਨੂੰ ਲੈ ਕੇ ਰੋਸ ਮਾਰਚ ਕੀਤਾ ਗਿਆ। ਸੰਘਰਸ਼ ਕਮੇਟੀ ਦੇ ਕਨਵੀਨਰ ਰਾਜਕੁਮਾਰ ਤਿਵਾੜੀ ਅਤੇ ਸਕੱਤਰ ਅਮਰਜੀਤ ਸਿੰਘ ਵਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਥਰਮਲ ਪਲਾਂਟ ਵਿਚ ਕੰਮ ਕਰਦੇ ਵਰਕਰਾਂ ਨੂੰ ਨਿਯੁਕਤੀ ਪੱਤਰ ਦੇਣ ਦੇ ਮਾਮਲੇ ਵਿਚ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਵਲੋਂ ਵਾਰ-ਵਾਰ ਲਾਰੇਬਾਜ਼ੀ ਦੀ ਨੀਤੀ ਅਪਣਾਈ ਜਾ ਰਹੀ ਹੈ। ਬਿਜਲੀ ਮੰਤਰੀ ਪੰਜਾਬ ਅਤੇ ਸੀ.ਐਮ.ਡੀ. ਪਾਵਰਕਾਮ ਨੇ ਮਿਤੀ 13.08.2026 ਨੂੰ ਸੰਘਰਸ਼ ਕਮੇਟੀ ਨੂੰ ਵਿਸ਼ਵਾਸ ਦਿਵਾਇਆ ਸੀ, ਕਿ ਮਿਤੀ 23.08.26 ਤੱਕ ਕੰਟਰੈਕਟਰ ਵਰਕਰਾਂ ਨੂੰ ਨਿਯੁਕਤੀ ਪੱਤਰ ਦੇ ਦਿੱਤੇ ਜਾਣਗੇ। ਪ੍ਰੰਤੂ ਇਹ ਵਾਅਦਾ ਅਜੇ ਤੱਕ ਵੀ ਵਫ਼ਾ ਨਹੀਂ ਹੋਇਆ। ਜਿਸ ਕਾਰਨ ਕੰਟਰੈਕਟਰ ਵਰਕਰਾਂ ਵਿਚ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਪ੍ਰਤੀ ਰੋਸ ਦਿਨੋਂ ਦਿਨ ਵੱਧ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜੇਕਰ ਉਨ੍ਹਾਂ ਦੀਆਂ ਆਸਾਂ ਨੂੰ ਬੂਰ ਨਾ ਪਿਆ ਤਾਂ ਇਲਾਕੇ ਦੇ ਮੋਹਤਵਾਰ ਵਿਅਕਤੀਆਂ ਅਤੇ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਮਿਤੀ 1 ਸਤੰਬਰ 2026 ਨੂੰ ਰੋਪੜ ਬਾਜ਼ਾਰ ਵਿਚ ਰੋਸ ਮਾਰਚ ਕਰਦੇ ਹੋਏ ਹਲਕਾ ਵਿਧਾਇਕ ਦਿਨੇਸ਼ ਚੱਢਾ ਦੇ ਦਫ਼ਤਰ ਵਿਖੇ ਰੋਸ ਦਿਖਾਵਾ ਕੀਤਾ ਜਾਵੇਗਾ। ਅੱਜ ਦੇ ਰੋਸ ਮਾਰਚ ਵਿਚ ਆਰ ਕੇ ਤਿਵਾੜੀ, ਅਮਰਜੀਤ ਸਿੰਘ, ਮੱਖਣ ਸਿੰਘ, ਮਹਿੰਦਰ ਸਿੰਘ, ਬਲਜੀਤ ਸਿੰਘ, ਰਜਿੰਦਰ ਸਿੰਘ, ਜਗਵਿੰਦਰ ਸਿੰਘ ਜੱਗੀ, ਗਗਨਦੀਪ ਸਿੰਘ ਹੈਪੀ ਨੂੰਹੋ, ਕੈਪਟਨ ਅਮਰਿੰਦਰ ਸਿੰਘ, ਸੁਖਦੀਪ ਸਿੰਘ, ਹਰਜਿੰਦਰ ਸਿੰਘ, ਭੁਪਿੰਦਰ ਸਿੰਘ, ਵਿਵੇਕ ਸਿੰਘ, ਦਵਿੰਦਰ ਪਾਂਡੇ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਕੰਟਰੈਕਟਰ ਵਰਕਰ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਯਾਦਗਾਰੀ ਹੋ ਨਿੱਬੜੀ ਪੰਜਾਬ ਪ੍ਰਧਾਨ ਕਮਲ ਚੌਹਾਨ ਟੇਡੇਵਾਲ ਵਲੋਂ ਟਿੱਬਾ ਨੰਗਲ ਵਿਖੇ ਕਰਵਾਈ ਮੈਗਾ ਅਥਲੈਟਿਕਸ ਚੈਂਪੀਅਨਸ਼ਿਪ ਅਗਲੀ ਖ਼ਬਰ ਵਿਧਾਇਕ ਚੱਢਾ ਨੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਜਥਾ ਕੀਤਾ ਰਵਾਨਾ
Ad Position 24