ਸੇਵਾ ਮ ੁਕਤੀ ’ਤੇ ਵਿਸ਼ੇਸ਼
ਏ.ਪੀ.ਆਰ.ਓ. ਸੰਜੀਵ ਕੁਮਾਰ ਸ਼ਰਮਾ
ਨੰਗਲ- ਸੰਜੀਵ ਕੁਮਾਰ ਸ਼ਰਮਾ ਅੱਜ ਸੇਵਾਮੁਕਤ ਹੋ ਰਹੇ ਹਨ । ਤਿੰਨ ਦਹਾਕੇ ਦੀ ਸ਼ਾਨਦਾਰ ਸੇਵਾ ਦੇ ਦੌਰਾਨ ਇਸ ਅਧਿਕਾਰੀ ਨੇ ‘’ ਵਰਕ ਕਲਚਰ’’ ਦੀ ਉਦਾਹਰਨ ਸਮਾਜ ਨੂੰ ਦਿੱਤੀ।
ਨੰਗਲ- ਸੰਜੀਵ ਕੁਮਾਰ ਸ਼ਰਮਾ ਅੱਜ ਸੇਵਾਮੁਕਤ ਹੋ ਰਹੇ ਹਨ । ਤਿੰਨ ਦਹਾਕੇ ਦੀ ਸ਼ਾਨਦਾਰ ਸੇਵਾ ਦੇ ਦੌਰਾਨ ਇਸ ਅਧਿਕਾਰੀ ਨੇ ‘’ ਵਰਕ ਕਲਚਰ’’ ਦੀ ਉਦਾਹਰਨ ਸਮਾਜ ਨੂੰ ਦਿੱਤੀ। 15 ਅਗਸਤ 26 ਜਨਵਰੀ ਅਤੇ ਦੀਵਾਲੀ ਦੀ ਰਾਸ਼ਟਰੀ ਛੁੱਟੀ ਨੂੰ ਛੱਡ ਕੇ ਇਹ ਅਧਿਕਾਰੀ ਹਮੇਸ਼ਾ ਹੀ ਦਫ਼ਤਰ ਲਈ ਸਮਰਪਿਤ ਰਿਹਾ । ਸੰਜੀਵ ਕੁਮਾਰ ਕਦੇ ਵੀ ਦਫ਼ਤਰ ਦੇਰੀ ਨਾਲ ਨਹੀਂ ਆਏ । ਭਾਖੜਾ ਡੈਮ ਦੇਖਣ ਆਉਂਦੇ ਸੈਲਾਨੀਆਂ ਦੀ ਉਹ ਹਰ ਮਦਦ ਕਰਦੇ ਹਨ । ਜਦੋਂ ਤੋਂ ਕੇਂਦਰ ਸਰਕਾਰ ਨੇ ਭਾਖੜਾ ਡੈਮ ਦੇਖਣ ‘ਤੇ ਰੋਕ ਲਾਈ ਹੈ, ਉਦੋਂ ਤੋਂ ਇਸ ਅਧਿਕਾਰੀ ਦੀ ਇਹ ਕੋਸ਼ਿਸ਼ ਰਹੀ ਕਿ ਹਰ ਸੈਲਾਨੀ ਨੂੰ ਮਾਡਲ ਰੂਮ ਲਿਜਾਅ ਕੇ ਸਾਰੀ ਜਾਣਕਾਰੀ ਦਿੱਤੀ ਜਾਵੇ । ਏ.ਪੀ.ਆਰ ਓ. ਸੰਜੀਵ ਕੁਮਾਰ ਸ਼ਰਮਾ ਸ਼੍ਰੀ ਸਨਾਤਨ ਸਭਾ ਨੰਗਲ ਨਾਲ ਵੀ ਜੁੜੇ ਹਨ ਅਤੇ ਸਭਾ ਦੀ ਸਮਾਜ ਸੇਵੀ ਸਰਗਰਮੀਆਂ ‘ਚ ਮੋਹਰੀ ਰਹਿੰਦੇ ਹਨ। ਭਾਖੜਾ ਡੈਮ ਦੇ ਚੀਫ਼ ਇੰਜੀਨੀਅਰ ਸੀ.ਪੀ.ਸਿੰਘ ਨੇ ਏ.ਪੀ.ਆਰ.ਓ. ਸੰਜੀਵ ਕੁਮਾਰ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਦੇਖਦਿਆਂ ਦੇ ਸੇਵਾ ਕਾਲ ‘ਚ ਵਾਧਾ ਕੀਤਾ ਹੈ ਅਤੇ ਚੇਅਰਮੈਨ ਬੀ.ਬੀ.ਐਮ.ਬੀ. ਮਨੋਜ ਤ੍ਰਿਪਾਠੀ ਨੇ ਐਕਸਟੈਂਸ਼ਨ ਪ੍ਰਵਾਨਗੀ ਦਿੱਤੀ ਹੈ ।