19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਸ੍ਰੀ ਚਮਕੌਰ ਸਾਹਿਬ ਇਲਾਕੇ ਦੇ ਕਿਸਾਨਾਂ/ਪੰਚਾਇਤਾਂ ਦੀ ਮੀਟਿੰਗ

ਸ੍ਰੀ ਚਮਕੌਰ ਸਾਹਿਬ, 18 ਅਗਸਤ (ਜਗਮੋਹਣ ਸਿੰਘ ਨਾਰੰਗ)- ਇੱਥੇ ਇਲਾਕੇ ਦੇ ਵੱਖ ਵੱਖ ਪਿੰਡਾਂ ਦੇ ਕਿਸਾਨਾਂ,ਪੰਚਾਇਤਾਂ ਅਤੇ ਇਲਾਕਾ ਵਾਸੀਆਂ ਨੇ ਇੱਕ ਇਕੱਠ ਕਰਕੇ ਪ੍ਰਵਾਸੀ ਗੁੱਜਰਾਂ ਨੂੰ ਅਪੀਲ ਕੀਤੀ ਕਿ ਉਹ ਖੁੱਲ੍ਹੇ ‘ਚ ਪਸ਼ੂਆਂ ਨੂੰ ਚਾਰਨਾਂ ਬੰਦ ਕਰਨ ਨਹੀਂ ਤਾਂ ਉਨ੍ਹਾਂ ਤੇ ਕਾਨੂੰਨ ਅਨੁਸਾਰ ਕਾਰਵਾਈ ਕਰਵਾਈ ਜਾਵੇਗੀ। ਇਸ ਇਕੱਠ ਵਿਚ ਗ੍ਰਾਮ ਪੰਚਾਇਤ ਕਤਲੌਰ, ਕੰਧੋਲਾ, ਸੈਦਪੁਰ, ਹਰਿਓ,ਰਾਏਪੁਰ, ਮਾਣੇਮਾਜਰਾ, ਸੰਧੂਆਂ, ਧੌਲਰਾਂ ਤੇ ਪਿੰਡ ਭੂਰੜੇ, ਦੇ ਪੰਚ ਸਰਪੰਚ, ਸਮੇਤ ਇਲਾਕੇ ਦੀਆਂ ਕਈ ਪੰਚਾਇਤਾਂ, ਕਿਸਾਨ ਜਥੇਬੰਦੀਆਂ, ਕੌਂਸਲਰ ਅਤੇ ਇਲਾਕਾ ਨਿਵਾਸੀਆਂ ਨੇ ਸ਼ਮੂਲੀਅਤ ਕੀਤੀ ।

Ad Position 21
No active advertisement
ਅਜੀਤ ਡੈਸਕ 19-08-2026
ਸ੍ਰੀ ਚਮਕੌਰ ਸਾਹਿਬ, 18 ਅਗਸਤ (ਜਗਮੋਹਣ ਸਿੰਘ ਨਾਰੰਗ)- ਇੱਥੇ ਇਲਾਕੇ ਦੇ ਵੱਖ ਵੱਖ ਪਿੰਡਾਂ ਦੇ ਕਿਸਾਨਾਂ,ਪੰਚਾਇਤਾਂ ਅਤੇ ਇਲਾਕਾ ਵਾਸੀਆਂ ਨੇ ਇੱਕ ਇਕੱਠ ਕਰਕੇ ਪ੍ਰਵਾਸੀ ਗੁੱਜਰਾਂ ਨੂੰ ਅਪੀਲ ਕੀਤੀ ਕਿ ਉਹ ਖੁੱਲ੍ਹੇ ‘ਚ ਪਸ਼ੂਆਂ ਨੂੰ ਚਾਰਨਾਂ ਬੰਦ ਕਰਨ ਨਹੀਂ ਤਾਂ ਉਨ੍ਹਾਂ ਤੇ ਕਾਨੂੰਨ ਅਨੁਸਾਰ ਕਾਰਵਾਈ ਕਰਵਾਈ ਜਾਵੇਗੀ। ਇਸ ਇਕੱਠ ਵਿਚ ਗ੍ਰਾਮ ਪੰਚਾਇਤ ਕਤਲੌਰ, ਕੰਧੋਲਾ, ਸੈਦਪੁਰ, ਹਰਿਓ,ਰਾਏਪੁਰ, ਮਾਣੇਮਾਜਰਾ, ਸੰਧੂਆਂ, ਧੌਲਰਾਂ ਤੇ ਪਿੰਡ ਭੂਰੜੇ, ਦੇ ਪੰਚ ਸਰਪੰਚ, ਸਮੇਤ ਇਲਾਕੇ ਦੀਆਂ ਕਈ ਪੰਚਾਇਤਾਂ, ਕਿਸਾਨ ਜਥੇਬੰਦੀਆਂ, ਕੌਂਸਲਰ ਅਤੇ ਇਲਾਕਾ ਨਿਵਾਸੀਆਂ ਨੇ ਸ਼ਮੂਲੀਅਤ ਕੀਤੀ । ਮੀਟਿੰਗ ਵਿਚ ਹਾਜ਼ਰ ਆਗੂਆਂ ਨੇ ਸਰਬਸੰਮਤੀ ਨਾਲ ਇਹ ਮਤਾ ਪਾਸ ਕੀਤਾ ਕਿ ਪਿੰਡਾਂ ਅਤੇ ਸ਼ਹਿਰਾਂ ਵਿਚ ਇਨ੍ਹਾਂ ਪ੍ਰਵਾਸੀ ਗੁੱਜਰ ਭਾਈਚਾਰੇ ਵਲੋਂ ਜੋ ਪਸ਼ੂ ਖੁੱਲ੍ਹੇਆਮ ਛੱਡੇ ਜਾਂਦੇ ਹਨ, ਉਹ ਸੜਕੀ ਹਾਦਸਿਆਂ ਦਾ ਕਾਰਨ ਬਣ ਰਹੇ ਹਨ ਅਤੇ ਨਾਲ ਫ਼ਸਲਾਂ/ਬੂਟਿਆਂ ਦੀ ਬਰਬਾਦੀ ਵੀ ਕਰ ਰਹੇ ਹਨ।ਬੈਠਕ ਵਿਚ ਪਹੁੰਚੇ ਗੁੱਜਰ ਭਾਈਚਾਰੇ ਦੇ ਕੁੱਝ ਵਿਅਕਤੀਆਂ ਦੀ ਮੌਜੂਦਗੀ ਵਿਚ ਇਹ ਫ਼ੈਸਲਾ ਸੁਣਾਇਆ ਗਿਆ ਕਿ ਅੱਗੇ ਤੋਂ ਕੋਈ ਵੀ ਵਿਅਕਤੀ ਸੜਕਾਂ ਜਾਂ ਸ਼ਹਿਰਾਂ ਵਿਚ ਮੱਝਾਂ/ਪਸ਼ੂ ਚਰਾਉਣ ਲਈ ਨਹੀਂ ਲਿਆਵੇਗਾ। ਜੇਕਰ ਇਸ ਅਪੀਲ ਦੇ ਬਾਵਜੂਦ ਵੀ ਕੋਈ ਵਿਅਕਤੀ ਸੜਕਾਂ ‘ਤੇ ਪਸ਼ੂ ਚਰਾਉਂਦਾ ਫੜਿਆ ਗਿਆ, ਤਾਂ ਉਸ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ, ਜਿਸ ਦੀ ਸਮੁੱਚੀ ਜ਼ਿੰਮੇਵਾਰੀ ਸਬੰਧਿਤ ਪ੍ਰਵਾਸੀ ਗੁੱਜਰ ਭਾਈਚਾਰੇ ਦੀ ਹੋਵੇਗੀ। ਜਿਸ ਦੀ ਸਹਿਮਤੀ ਭਾਈਚਾਰੇ ਦੇ ਨੁਮਾਇੰਦਿਆਂ ਵਲੋਂ ਵੀ ਦਿੱਤੀ ਗਈ। ਮੀਟਿੰਗ ਦੌਰਾਨ ਕਿਸਾਨ ਜਥੇਬੰਦੀਆਂ ਅਤੇ ਇਲਾਕਾ ਨਿਵਾਸੀਆਂ ਨੇ ਸਪਸ਼ਟ ਕੀਤਾ ਕਿ ਜੇਕਰ ਪ੍ਰਸ਼ਾਸਨ ਜਾਂ ਸਬੰਧਿਤ ਧਿਰਾਂ ਨੇ ਇਸ ਮਸਲੇ ਨੂੰ ਗੰਭੀਰਤਾ ਨਾਲ ਨਾ ਲਿਆ, ਤਾਂ ਉਹ ਆਪਣੀਆਂ ਫ਼ਸਲਾਂ ਅਤੇ ਆਮ ਲੋਕਾਂ ਦੀ ਸੁਰੱਖਿਆ ਲਈ ਸੜਕਾਂ ‘ਤੇ ਉਤਰ ਕੇ ਵਿਰੋਧ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਕਿਸਾਨ ਆਗੂ ਜੁਝਾਰ ਸਿੰਘ ਗਧਰਾਮ ਭਾਰਤੀ ਕਿਸਾਨ ਯੂਨੀਅਨ ਖੋਸਾ ਸੂਬਾ ਮੀਤ ਪ੍ਰਧਾਨ, ਧਰਮਿੰਦਰ ਸਿੰਘ ਬਲਾਕ ਪ੍ਰਧਾਨ, ਸੁਰਿੰਦਰ ਸਿੰਘ ਸਰਪੰਚ ਕੰਧੋਲਾ, ਬਲਵਿੰਦਰ ਸਿੰਘ ਮੱਲ੍ਹੀ ਸਰਪੰਚ ਕਤਲੌਰ, ਮਲਕੀਤ ਸਿੰਘ ਸਰਪੰਚ ਸੈਦਪੁਰ, ਗੁਰਮੀਤ ਸਿੰਘ ਮਾਣੇਮਾਜਰਾ, ਸ਼ਮਸ਼ੇਰ ਸਿੰਘ ਭੰਗੂ, ਕੌਂਸਲਰ ਜਸਵਿੰਦਰ ਸਿੰਘ ਜੱਸਾ, ਮਾਮਰਾਜ, ਬਲਵਿੰਦਰ ਸਿੰਘ, ਰਘਬੀਰ ਸਿੰਘ ਰਾਣਾ ਤੇ ਕਿਸਾਨ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਕਾਂਗੜ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਪਿੰਡ ਓਇੰਦ ਦੇ ਕਬੱਡੀ ਕੱਪ ਤੇ ਕੁਸ਼ਤੀ ਦੰਗਲ ਦਾ ਪੋਸਟਰ ਜਾਰੀ
Ad Position 24