ਡੋਗਰਾ ਪੈਰਾ ਮੈਡੀਕਲ ਫਾਉਂਡੇਸ਼ਨ ਨੇ ਨੰਗਲ ਬਿਹਾਲਾਂ ਵਿਖੇ ਤਿਰੰਗਾ ਮਾਰਚ ਕੱਢਿਆ
ਨੰਗਲ ਬਿਹਾਲਾਂ, 14 ਅਗਸਤ (ਵਿਨੋਦ ਮਹਾਜਨ)- ਡੋਗਰਾ ਪੈਰਾ ਮੈਡੀਕਲ ਫਾਉਂਡੇਸ਼ਨ ਅਤੇ ਡੋਗਰਾ ਪਬਲਿਕ ਸਕੂਲ ਦੇ ਸਾਂਝੇ ਸਹਿਯੋਗ ਨਾਲ ਨੰਗਲ ਬਿਹਾਲਾਂ ਵਿਖੇ ਆਜ਼ਾਦੀ ਦਿਵਸ ਨੂੰ ਸਮਰਪਿਤ ਤਿਰੰਗਾ ਮਾਰਚ ਕੱਢਿਆ ਗਿਆ। ਇਸ ਮੌਕੇ ਵਿਦਿਆਰਥੀਆਂ ਵਲੋਂ ਇਨਕਲਾਬ ਜ਼ਿੰਦਾਬਾਦ, ਭਾਰਤ ਮਾਤਾ ਦੀ ਜੈ, ਜੈ ਜਵਾਨ ਜੈ ਕਿਸਾਨ, ਵੰਦੇ ਮਾਤਰਮ ਆਦਿ ਦੇ ਨਾਰੇ ਲਗਾ ਕੇ ਪੁਰੇ ਪਿੰਡ ਨੂੰ ਦੇਸ਼ ਭਗਤੀ ਦੇ ਰੰਗ ਵਿਚ ਰੰਗ ਦਿੱਤਾ।
ਨੰਗਲ ਬਿਹਾਲਾਂ, 14 ਅਗਸਤ (ਵਿਨੋਦ ਮਹਾਜਨ)- ਡੋਗਰਾ ਪੈਰਾ ਮੈਡੀਕਲ ਫਾਉਂਡੇਸ਼ਨ ਅਤੇ ਡੋਗਰਾ ਪਬਲਿਕ ਸਕੂਲ ਦੇ ਸਾਂਝੇ ਸਹਿਯੋਗ ਨਾਲ ਨੰਗਲ ਬਿਹਾਲਾਂ ਵਿਖੇ ਆਜ਼ਾਦੀ ਦਿਵਸ ਨੂੰ ਸਮਰਪਿਤ ਤਿਰੰਗਾ ਮਾਰਚ ਕੱਢਿਆ ਗਿਆ। ਇਸ ਮੌਕੇ ਵਿਦਿਆਰਥੀਆਂ ਵਲੋਂ ਇਨਕਲਾਬ ਜ਼ਿੰਦਾਬਾਦ, ਭਾਰਤ ਮਾਤਾ ਦੀ ਜੈ, ਜੈ ਜਵਾਨ ਜੈ ਕਿਸਾਨ, ਵੰਦੇ ਮਾਤਰਮ ਆਦਿ ਦੇ ਨਾਰੇ ਲਗਾ ਕੇ ਪੁਰੇ ਪਿੰਡ ਨੂੰ ਦੇਸ਼ ਭਗਤੀ ਦੇ ਰੰਗ ਵਿਚ ਰੰਗ ਦਿੱਤਾ। ਤਿਰੰਗਾ ਮਾਰਚ ਦੌਰਾਨ ਡੋਗਰਾ ਪੈਰਾ ਮੈਡੀਕਲ ਫਾਉਂਡੇਸ਼ਨ ਦੇ ਚੇਅਰਮੈਨ ਡਾਕਟਰ ਰਜੇਸ਼ ਡੋਗਰਾ ਅਤੇ ਸਮੂਹ ਸਟਾਫ਼ ਨੇ ਭਾਰਤ ਰਤਨ ਡਾਕਟਰ ਬੀ ਆਰ ਅੰਬੇਡਕਰ ਚੌਂਕ ਵਿਚ ਬਾਬਾ ਸਾਹਿਬ ਦੀ ਮੂਰਤੀ ਨੂੰ ਫੁੱਲਾਂ ਦੇ ਹਾਰ ਪਾਏ। ਇਸ ਉਪਰੰਤ ਤਿਰੰਗਾ ਮਾਰਚ ਮਹਾਰਾਣਾ ਪ੍ਰਤਾਪ ਚੌਂਕ ਅਤੇ ਸਹੀਦੀ ਸਮਾਰਕ ਚੌਂਕ ਪਹੁੰਚਿਆ ਜਿੱਥੇ ਚੇਅਰਮੈਨ ਡਾਕਟਰ ਡੋਗਰਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਾਨੂੰ ਆਜ਼ਾਦੀ ਵੱਡੇ ਸੰਘਰਸ਼ ਅਤੇ ਬਲੀਦਾਨਾਂ ਤੋਂ ਬਾਅਦ ਮਿਲੀ ਹੈ। ਇਸ ਨੂੰ ਸੰਭਾਲ ਕੇ ਰੱਖਿਆ ਜਾਵੇ ਅਤੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਬਣਾ ਕੇ ਰੱਖਿਆ ਜਾਵੇ। ਇਸ ਮੌਕੇ ਡੋਗਰਾ ਪੈਰਾ ਮੈਡੀਕਲ ਫਾਉਂਡੇਸ਼ਨ ਦੇ ਵਿਦਿਆਰਥੀ, ਸਟਾਫ਼, ਪਤਵੰਤੇ ਸੱਜਣ ਅਤੇ ਪਿੰਡ ਵਾਸੀ ਹਾਜ਼ਰ ਸਨ।