12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਮਿੰਨੀ ਬੱਸ ਨੂੰ ਟਿੱਪਰ ਨੇ ਮਾਰੀ ਟੱਕਰ, ਟਿੱਪਰ ਚਾਲਕ ਸਮੇਤ 11 ਸਵਾਰੀਆਂ ਜ਼ਖਮੀ

ਨੂਰਪੁਰ ਬੇਦੀ, 11 ਅਗਸਤ (ਰਾਜੇਸ਼ ਚੌਧਰੀ ਤਖ਼ਤਗੜ੍ਹ)- ਸ੍ਰੀ ਅਨੰਦਪੁਰ ਸਾਹਿਬ ਤੋਂ ਨੂਰਪੁਰ ਬੇਦੀ ਦੀ ਤਰਫ ਆ ਰਹੀ ਇਕ ਮਿੰਨੀ ਬੱਸ ਨੂੰ ਪਿੰਡ ਸਿੰਘਪੁਰ ਵਿਖੇ ਟਿੱਪਰ ਵਲੋਂ ਪਿੱਛੇ ਤੋਂ ਟੱਕਰ ਮਾਰਨ ਦੇ ਚਲਦਿਆਂ ਬੱਸ ’ਚ ਸਵਾਰ ਕਰੀਬ ਇਕ ਦਰਜਨ ਸਵਾਰੀਆਂ ਜ਼ਖਮੀ ਹੋ ਗਈਆਂ, ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਸਿੰਘਪੁਰ ਵਿਖੇ ਆਸ ਪਾਸ ਦੇ ਦੁਕਾਨਦਾਰਾਂ ਅਤੇ ਰਾਹਗੀਰਾਂ ਨੇ ਇਲਾਜ ਲਈ ਦਾਖ਼ਲ ਕਰਵਾਇਆ। ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਅਨੰਦਪੁਰ ਸਾਹਿਬ ਤੋਂ ਨੂਰਪੁਰ ਬੇਦੀ ਨੂੰ ਆ ਰਹੀ ਇਹ ਪ੍ਰਾਈਵੇਟ ਮਿੰਨੀ ਬੱਸ ਸਵੇਰੇ ਕਰੀਬ ਅੱਠ ਕੁ ਵਜੇ ਪਿੰਡ ਸਿੰਘਪੁਰ ਵਿਖੇ ਕੁੱਝ ਸਵਾਰੀਆਂ ਨੂੰ ਉਤਾਰਨ ਉਪਰੰਤ ਜਦੋਂ ਮੁੜ ਰਵਾਨਾ ਹੋਈ ਤਾਂ ਪਿੱਛੇ ਤੋਂ ਆ ਰਹੇ ਇੱਕ ਲੱਦੇ ਹੋਏ ਟਿੱਪਰ ਵਲੋਂ ਬੱਸ ਨੂੰ ਜ਼ੋਰਦਾਰ ਟੱਕਰ ਮਾਰੀ ਗਈ।

Ad Position 21
No active advertisement
ਅਜੀਤ ਡੈਸਕ 12-08-2026
ਨੂਰਪੁਰ ਬੇਦੀ, 11 ਅਗਸਤ (ਰਾਜੇਸ਼ ਚੌਧਰੀ ਤਖ਼ਤਗੜ੍ਹ)- ਸ੍ਰੀ ਅਨੰਦਪੁਰ ਸਾਹਿਬ ਤੋਂ ਨੂਰਪੁਰ ਬੇਦੀ ਦੀ ਤਰਫ ਆ ਰਹੀ ਇਕ ਮਿੰਨੀ ਬੱਸ ਨੂੰ ਪਿੰਡ ਸਿੰਘਪੁਰ ਵਿਖੇ ਟਿੱਪਰ ਵਲੋਂ ਪਿੱਛੇ ਤੋਂ ਟੱਕਰ ਮਾਰਨ ਦੇ ਚਲਦਿਆਂ ਬੱਸ ’ਚ ਸਵਾਰ ਕਰੀਬ ਇਕ ਦਰਜਨ ਸਵਾਰੀਆਂ ਜ਼ਖਮੀ ਹੋ ਗਈਆਂ, ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਸਿੰਘਪੁਰ ਵਿਖੇ ਆਸ ਪਾਸ ਦੇ ਦੁਕਾਨਦਾਰਾਂ ਅਤੇ ਰਾਹਗੀਰਾਂ ਨੇ ਇਲਾਜ ਲਈ ਦਾਖ਼ਲ ਕਰਵਾਇਆ। ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਅਨੰਦਪੁਰ ਸਾਹਿਬ ਤੋਂ ਨੂਰਪੁਰ ਬੇਦੀ ਨੂੰ ਆ ਰਹੀ ਇਹ ਪ੍ਰਾਈਵੇਟ ਮਿੰਨੀ ਬੱਸ ਸਵੇਰੇ ਕਰੀਬ ਅੱਠ ਕੁ ਵਜੇ ਪਿੰਡ ਸਿੰਘਪੁਰ ਵਿਖੇ ਕੁੱਝ ਸਵਾਰੀਆਂ ਨੂੰ ਉਤਾਰਨ ਉਪਰੰਤ ਜਦੋਂ ਮੁੜ ਰਵਾਨਾ ਹੋਈ ਤਾਂ ਪਿੱਛੇ ਤੋਂ ਆ ਰਹੇ ਇੱਕ ਲੱਦੇ ਹੋਏ ਟਿੱਪਰ ਵਲੋਂ ਬੱਸ ਨੂੰ ਜ਼ੋਰਦਾਰ ਟੱਕਰ ਮਾਰੀ ਗਈ। ਇਸ ਦੌਰਾਨ ਬੱਸ ’ਚ ਸਵਾਰ ਕੁੱਝ ਸਵਾਰੀਆਂ ਦੇ ਜ਼ਖਮੀ ਹੋਣ ’ਤੇ ਇਕਦਮ ਚੀਕ ਚਿਹਾੜਾ ਮੱਚ ਗਿਆ। ਆਸ ਪਾਸ ਤੋਂ ਇਕੱਠੇ ਹੋਏ ਪਿੰਡ ਵਾਸੀਆਂ ਨੇ ਜ਼ਖਮੀ ਸਵਾਰੀਆਂ ਨੂੰ ਬੱਸ ’ਚੋਂ ਉਤਾਰ ਕੇ ਨਜ਼ਦੀਕੀ ਸਰਕਾਰੀ ਹਸਪਤਾਲ ਸਿੰਘਪੁਰ ਵਿਖੇ ਪਹੁੰਚਾਇਆ। ਇਸ ਹਾਦਸੇ ’ਚ ਬੱਸ ਚਾਲਕ ਦਾ ਬਚਾਅ ਹੋ ਗਿਆ, ਜਦਕਿ ਟਿੱਪਰ ਚਾਲਕ ਦੇ ਵੀ ਕੁੱਝ ਸੱਟਾਂ ਲੱਗੀਆਂ। ਬਸ ਚਾਲਕ ਰਾਮੂ ਨੇ ਦੱਸਿਆ ਕਿ ਜਦੋਂ ਉਹ ਸਵਾਰੀਆਂ ਉਤਾਰ ਕੇ ਨੂਰਪੁਰ ਬੇਦੀ ਲਈ ਰਵਾਨਾ ਹੋਣ ਲੱਗਾ ਤਾਂ ਅਚਾਨਕ ਪਿੱਛੋਂ ਆ ਰਹੇ ਟਿੱਪਰ ਨੇ ਉਨਾਂ ਦੀ ਬੱਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਉਸ ਨੇ ਦੱਸਿਆ ਕਿ ਬੜੀ ਮੁਸ਼ਕਿਲ ਨਾਲ ਬੱਸ ਨੂੰ ਕੰਟਰੋਲ ਕੀਤਾ ਗਿਆ, ਜਿਸ ’ਤੇ ਭਾਰੀ ਜਾਨੀ ਮਾਲੀ ਨੁਕਸਾਨ ਤੋਂ ਬਚਾਅ ਹੋ ਗਿਆ। ਮੌਕੇ ’ਤੇ ਪਹੁੰਚੇ ਥਾਨਾ ਮੁਖੀ ਗੁਰਮੁੱਖ ਸਿੰਘ ਨੇ ਆਖਿਆ ਕਿ ਉਹ ਹਾਦਸੇ ਦੀ ਜਾਂਚ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਉਕਤ ਟਿੱਪਰ ਲੱਦਿਆ ਹੋਇਆ ਸੀ, ਪਰ ਕੋਈ ਵੀ ਅਧਿਕਾਰੀ ਇਹ ਦੱਸਣ ’ ਚ ਨਕਾਮ ਰਿਹਾ ਕਿ ਇਸ ਪਾਬੰਦੀਸ਼ੁਦਾ ਮਾਰਗ ’ਤੇ ਦਿਨ ਸਮੇਂ ਇਹ ਟਿੱਪਰ ਕਿਵੇਂ ਪਹੁੰਚਿਆ। ਹਾਦਸੇ ’ਚ ਜਖਮੀ ਹੋਈਆਂ ਕੁੱਲ 11 ਸਵਾਰੀਆਂ ’ਚ ਸ਼ਾਮਿਲ ਹਰਜਿੰਦਰ ਕੌਰ ਪਿੰਡ ਸਮੀਰੋਵਾਲ, ਕਵਿਤਾ ਪਿੰਡ ਝੱਜ, ਰੁਪੇਸ਼ ਕੁਮਾਰ ਪਿੰਡ ਝੱਜ, ਹਿਮਾਨੀ ਪਿੰਡ ਕਰੂਰਾ ਖੁਰਦ, ਗੁਰਪ੍ਰੀਤ ਸਿੰਘ ਪਿੰਡ ਬਜਰੂੜ, ਅਨੁਰਾਧਾ ਪਿੰਡ ਝੱਜ, ਮਨਪ੍ਰੀਤ ਕੌਰ ਪਿੰਡ ਬਾੜੀਆਂ, ਪਿੰਕੀ ਪਿੰਡ ਝੱਜ, ਪ੍ਰੇਮ ਲਤਾ ਕਾਂਗੜ, ਰਾਣੀ ਪਿੰਡ ਝੱਜ ਤੇ ਜਸਵਿੰਦਰ ਕੌਰ ਪਿੰਡ ਸਿੰਘਪੁਰ ਦਾ ਹਸਪਤਾਲ ਵਿਚ ਇਲਾਜ ਜਾਰੀ ਹੈ। ਉਕਤ ਜ਼ਖਮੀਆਂ ਚੋਂ ਗੁਰਪ੍ਰੀਤ ਸਿੰਘ ਨਿਵਾਸੀ ਬਜਰੂੜ ਨੂੰ ਗੰਭੀਰ ਹਾਲਤ ਦੇ ਚਲਦਿਆਂ ਰੈਫਰ ਕੀਤਾ ਗਿਆ ਹੈ। ਬਸ ਚਾਲਕ ਅਨੁਸਾਰ ਉਕਤ ਬੱਸ ਵਿਚ ਕਰੀਬ 30 ਤੋਂ 35 ਸਵਾਰੀਆਂ ਸਨ।
Ad Position 22
No active advertisement
ਪਿਛਲੀ ਖ਼ਬਰ ਵੋਟਰ ਸੂਚੀ ਦੀ ਸੁਧਾਈ ਦੇ ਦੂਜੇ ਪੜਾਅ ਸੰਬੰਧੀ ਅਧਿਕਾਰੀਆਂ ਦੀ ਜ਼ਿਲ੍ਹਾ ਪੱਧਰੀ ਟ੍ਰੇਨਿੰਗ ਕਰਵਾਈ ਅਗਲੀ ਖ਼ਬਰ ਨੀਟ ’ਚ ਪਹਿਲੇ ਯਤਨ ਦੀ ਬਾਜ਼ੀ ਮਾਰਨ ਵਾਲੇ ਸਵਾਂਸ਼ ਸੇਕਰੀ ਨੂੰ ਸਿੱਖਿਆ ਮੰਤਰੀ ਬੈਂਸ ਨੇ ਦਿੱਤੀ ਮੁਬਾਰਕਬਾਦ
Ad Position 24