08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਡਾ. ਸੁਭਾਸ਼ ਸ਼ਰਮਾ ਦੇ ਪੰਜਾਬ ਭਾਜਪਾ ਦੇ ਸੀ: ਮੀਤ ਪ੍ਰਧਾਨ ਬਣਨ ਦੀ ਖ਼ੁਸ਼ੀ ’ਚ ਲੱਡੂ ਵੰਡੇ

ਸ੍ਰੀ ਅਨੰਦਪੁਰ ਸਾਹਿਬ, 7 ਅਗਸਤ (ਕਰਨੈਲ ਸਿੰਘ)- ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਵਲੋਂ ਬੀਤੇ ਦਿਨੀਂ ਐਲਾਨੀ ਸੂਬਾ ਕਾਰਜਕਾਰਨੀ ‘ਚ ਭਾਜਪਾ ਦੇ ਸੀਨੀਅਰ ਆਗੂ ਡਾ. ਸੁਭਾਸ਼ ਸ਼ਰਮਾ ਨੂੰ ਮੁੜ ਪੰਜਾਬ ਭਾਜਪਾ ਦਾ ਸੀ: ਮੀਤ ਪ੍ਰਧਾਨ ਨਿਯੁਕਤ ਕਰਨ ‘ਤੇ ਸਥਾਨਕ ਭਾਜਪਾਈਆਂ ‘ਚ ਭਾਰੀ ਖ਼ੁਸ਼ੀ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ ।

Ad Position 21
No active advertisement
ਅਜੀਤ ਡੈਸਕ 08-08-2026
ਸ੍ਰੀ ਅਨੰਦਪੁਰ ਸਾਹਿਬ, 7 ਅਗਸਤ (ਕਰਨੈਲ ਸਿੰਘ)- ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਵਲੋਂ ਬੀਤੇ ਦਿਨੀਂ ਐਲਾਨੀ ਸੂਬਾ ਕਾਰਜਕਾਰਨੀ ‘ਚ ਭਾਜਪਾ ਦੇ ਸੀਨੀਅਰ ਆਗੂ ਡਾ. ਸੁਭਾਸ਼ ਸ਼ਰਮਾ ਨੂੰ ਮੁੜ ਪੰਜਾਬ ਭਾਜਪਾ ਦਾ ਸੀ: ਮੀਤ ਪ੍ਰਧਾਨ ਨਿਯੁਕਤ ਕਰਨ ‘ਤੇ ਸਥਾਨਕ ਭਾਜਪਾਈਆਂ ‘ਚ ਭਾਰੀ ਖ਼ੁਸ਼ੀ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ । ਮੰਡਲ ਪ੍ਰਧਾਨ ਰਤਨ ਕੁਮਾਰ ਧਨੇੜਾ ਦੀ ਅਗਵਾਈ ‘ਚ ਭਾਜਪਾਈਆਂ ਵਲੋਂ ਅੱਜ ਸਥਾਨਕ ਭਗਤ ਰਵਿਦਾਸ ਚੌਂਕ ਵਿਖੇ ਲੱਡੂ ਵੰਡੇ ਗਏ। ਇਸ ਮੌਕੇ ਰਤਨ ਕੁਮਾਰ ਧਨੇੜਾ ਅਤੇ ਹੋਰ ਭਾਜਪਾਈਆਂ ਨੇ ਕਿਹਾ ਕਿ ਡਾ. ਸ਼ਰਮਾ ਦੇ ਮੁੜ ਸੀ: ਮੀਤ ਪ੍ਰਧਾਨ ਨਿਯੋਗਤ ਹੋਣ ਨਾਲ ਹਲਕੇ ਅੰਦਰ ਭਾਜਪਾ ਹੋਰ ਮਜ਼ਬੂਤੀ ਨਾਲ ਲੋਕ ਸੇਵਾ ਕਰੇਗੀ । ਉਨ੍ਹਾਂ ਕਿਹਾ ਕਿ ਉਹ ਜਲਦ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਲਈ ਮੁਹਿੰਮ ਆਰੰਭ ਕਰਨਗੇ ਅਤੇ ਪਾਰਟੀ ਪੰਜਾਬ ਵਿਧਾਨ ਸਭਾ ਦੀਆਂ ਆ ਰਹੀਆਂ ਚੋਣਾਂ ‘ਚ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ । ਇਸ ਮੌਕੇ ਉਨ੍ਹਾਂ ਨਾਲ ਅੰਮ੍ਰਿਤ ਲਾਲ ਘੋਗਾ, ਦਲਜੀਤ ਸਿੰਘ ਮਾਂਗੇਵਾਲ, ਕ੍ਰਿਸ਼ਨ ਕੁਮਾਰ ਅੱਤਰੀ ਜ਼ਿਲ੍ਹਾ ਸਕੱਤਰ, ਪ੍ਰਦੀਪ ਕੁਮਾਰ ਕੋਟਲਾ ਜਨਰਲ ਸਕੱਤਰ,ਰਵੀ ਦੱਤ ਮੀਂਢਵਾ, ਸੁਭਾਸ਼ ਬੱਢਲ, ਅਮਰ ਸਿੰਘ ਸੋਢੀ, ਸਤਵਿੰਦਰ ਸਿੰਘ, ਦੀਦਾਰ ਸਿੰਘ, ਸੰਨੀ ਜੈਲਦਾਰ, ਯੁਵਾ ਮੋਰਚਾ ਤੋਂ ਆਦਿੱਤਯ ਸ਼ਰਮਾ, ਜਸਵੀਰ ਸਿੰਘ, ਆਰਥ ਮਿੱਤਰ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਵਰਿੰਦਰ ਭੂੰਬਲਾ ਕੈਨੇਡਾ ’ਚ ਹੋ ਰਹੇ 60+ ਕ੍ਰਿਕਟ ਵਰਲਡ ਕੱਪ ਵਿਚ ਭਾਰਤੀ ਟੀਮ ਦੀ ਕਰਨਗੇ ਅਗਵਾਈ ਅਗਲੀ ਖ਼ਬਰ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਮਾਵਾਂ ਨੂੰ ਕੀਤਾ ਜਾਗਰੂਕ
Ad Position 24