08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਬੈਂਕ ’ਚੋਂ ਪੈਸੇ ਕਢਵਾ ਕੇ ਨਿਕਲੇ ਵਿਅਕਤੀ ਨੂੰ ਕੁੱਝ ਸੁੰਘਾ ਕੇ 50 ਹਜ਼ਾਰ ਰੁਪਏ ਲੁੱਟੇ

ਸ੍ਰੀ ਚਮਕੌਰ ਸਾਹਿਬ, 7 ਅਗਸਤ (ਜਗਮੋਹਣ ਸਿੰਘ ਨਾਰੰਗ)-ਸ੍ਰੀ ਚਮਕੌਰ ਸਾਹਿਬ ਵਿਖੇ ਬੈਂਕ ਚੋਂ ਪੈਸੇ ਕਢਵਾ ਕੇ ਨਿਕਲੇ ਵਿਅਕਤੀ ਤੋਂ 50 ਹਜਾਰ ਰੁਪਏ ਲੁੱਟ ਲਏ। ਉਕਤ ਪੀੜਤ ਵਿਅਕਤੀ ਸਥਾਨਕ ਵਾਰਡ ਨੰਬਰ 1 (ਅਰਾਂਈਵਾੜਾ ਮੁੱਹਲਾ) ਦੇ ਵਸਨੀਕ ਗਿਆਨੀ ਅਵਤਾਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਉਸ ਨੇ ਇਥੋਂ ਦੇ ਸਟੇਟ ਬੈਂਕ ਆਫ ਇੰਡੀਆਂ ਦੀ ਸਥਾਨਕ ਬ੍ਰਾਂਚ ਤੋਂ 50 ਹਜਾਰ ਰੁਪਏ ਕਢਵਾਏ ਜਦੋਂ ਉਹ ਅਜੇ ਬੈਂਕ ਦੀ ਬਾਂਊਡਰੀ ਵਿਚ ਹੀ ਸੀ ਕਿ ਦੋਂ ਮੋਨੇ ਵਿਅਕਤੀਆਂ ਨੇ ਉਸ ਨੂੰ ਕੁੱਝ ਸੁੰਘਾ ਕੇ ਸੁੰਨ ਕਰ ਦਿੱਤਾ ਤੇ ਉਹ ਉਥੇ ਹੀ ਬੈਠ ਗਿਆ ਜਦੋਂ ਕੁੱਝ ਦੇਰ ਬਾਅਦ ਉਸ ਦੇ ਪੁੱਤਰ ਦਾ ਉਸ ਨੂੰ ਫੋਨ ਆਇਆ ਕਿ ਪੈਸੇ ਕਢਵਾ ਲਏ ਤਾਂ ਉਸ ਨੇ ਜਦੋਂ ਆਪਣੀ ਜੇਬ ਵਿਚ ਹੱਥ ਮਾਰਿਆ ਤਾਂ ਜੇਬ ਖਾਲੀ ਸੀ,ਉਹ ਸਮਝ ਗਿਆ ਕਿ ਉਸ ਨੂੰ ਉਕਤ ਮੋਨੇ ਵਿਅਕਤੀਆਂ ਨੇ ਹੀ ਕੁੱਝ ਸੁੰਘਾਇਆ ਹੈ ਕਿਉਂਕਿ ਉਹ ਬੈਂਕ ਦੇ ਅੰਦਰ ਵੀ ਉਸ ਕੋਲ ਖੜੇ ਸਨ।

Ad Position 21
No active advertisement
ਲੁੱਟ ਸੰਬੰਧੀ ਜਾਣਕਾਰੀ ਦੇ ਰਿਹਾ ਗਿਆਨੀ ਅਵਤਾਰ ਸਿੰਘ। ਤਸਵੀਰ: ਜਗਮੋਹਣ ਸਿੰਘ ਨਾਰੰਗ 08-08-2026
ਸ੍ਰੀ ਚਮਕੌਰ ਸਾਹਿਬ, 7 ਅਗਸਤ (ਜਗਮੋਹਣ ਸਿੰਘ ਨਾਰੰਗ)-ਸ੍ਰੀ ਚਮਕੌਰ ਸਾਹਿਬ ਵਿਖੇ ਬੈਂਕ ਚੋਂ ਪੈਸੇ ਕਢਵਾ ਕੇ ਨਿਕਲੇ ਵਿਅਕਤੀ ਤੋਂ 50 ਹਜਾਰ ਰੁਪਏ ਲੁੱਟ ਲਏ। ਉਕਤ ਪੀੜਤ ਵਿਅਕਤੀ ਸਥਾਨਕ ਵਾਰਡ ਨੰਬਰ 1 (ਅਰਾਂਈਵਾੜਾ ਮੁੱਹਲਾ) ਦੇ ਵਸਨੀਕ ਗਿਆਨੀ ਅਵਤਾਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਉਸ ਨੇ ਇਥੋਂ ਦੇ ਸਟੇਟ ਬੈਂਕ ਆਫ ਇੰਡੀਆਂ ਦੀ ਸਥਾਨਕ ਬ੍ਰਾਂਚ ਤੋਂ 50 ਹਜਾਰ ਰੁਪਏ ਕਢਵਾਏ ਜਦੋਂ ਉਹ ਅਜੇ ਬੈਂਕ ਦੀ ਬਾਂਊਡਰੀ ਵਿਚ ਹੀ ਸੀ ਕਿ ਦੋਂ ਮੋਨੇ ਵਿਅਕਤੀਆਂ ਨੇ ਉਸ ਨੂੰ ਕੁੱਝ ਸੁੰਘਾ ਕੇ ਸੁੰਨ ਕਰ ਦਿੱਤਾ ਤੇ ਉਹ ਉਥੇ ਹੀ ਬੈਠ ਗਿਆ ਜਦੋਂ ਕੁੱਝ ਦੇਰ ਬਾਅਦ ਉਸ ਦੇ ਪੁੱਤਰ ਦਾ ਉਸ ਨੂੰ ਫੋਨ ਆਇਆ ਕਿ ਪੈਸੇ ਕਢਵਾ ਲਏ ਤਾਂ ਉਸ ਨੇ ਜਦੋਂ ਆਪਣੀ ਜੇਬ ਵਿਚ ਹੱਥ ਮਾਰਿਆ ਤਾਂ ਜੇਬ ਖਾਲੀ ਸੀ,ਉਹ ਸਮਝ ਗਿਆ ਕਿ ਉਸ ਨੂੰ ਉਕਤ ਮੋਨੇ ਵਿਅਕਤੀਆਂ ਨੇ ਹੀ ਕੁੱਝ ਸੁੰਘਾਇਆ ਹੈ ਕਿਉਂਕਿ ਉਹ ਬੈਂਕ ਦੇ ਅੰਦਰ ਵੀ ਉਸ ਕੋਲ ਖੜੇ ਸਨ। ਇਸ ਲੁੱਟ ਦੀ ਸੂਚਨਾ ਉਸ ਨੇ ਆਪਣੇ ਪੁੱਤਰ ਨੂੰ ਦਿੱਤੀ ਤੇ ਉਸ ਨੇ ਬੈਂਕ ਅੰਦਰ ਸੂਚਿਤ ਕੀਤਾ ਤਾਂ ਉਨ੍ਹਾਂ ਇਸ ਦੀ ਸੂਚਨਾ ਪੁਲਿਸ ਨੂੰ ਦੇਣ ਲਈ ਕਹੀ। ਅਵਤਾਰ ਸਿੰਘ ਨੇ ਦੱਸਿਆ ਕਿ ਉਸ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਘਟਨਾ ਵਾਲੀ ਥਾਂ ਦਾ ਜਾਇਜਾ ਲਿਆ ਅਤੇ ਲੁਟੇਰਿਆਂ ਨੂੰ ਕਾਬੂ ਕਰਨ ਦਾ ਭਰੋਸਾ ਦਵਾਇਆ। ਗਿਆ ਨੀ ਅਵਤਾਰ ਸਿੰਘ ਨੇ ਦੱਸਿਆ ਕਿ ਅਗਲੇ ਮਹੀਨੇ ਉਸ ਦੀ ਬੇਟੀ ਦਾ ਵਿਆਹ ਹੈ ਜਿਸ ਲਈ ਉਸ ਨੇ ਬੈਂਕ ਵਿਚੋਂ ਇਹ ਰਕਮ ਕਢਵਾਈ ਸੀ। ਉਸ ਨੇ ਦੱਸਿਆ ਕਿ ਉਸ ਨੂੰ ਅਜੇ ਤੱਕ ਉਸ ਨੂੰ ਚੱਕਰ ਆ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਬੱਚਿਆਂ ’ਚ ਪੇਟ ਦੇ ਕੀੜਿਆਂ ਤੋਂ ਬਚਾਅ ਲਈ ਡੀਵਾਰਮਿੰਗ ਪ੍ਰਭਾਵਸ਼ਾਲੀ ਬਚਾਅ-ਡਾ. ਬੋਬੀ ਗੁਲਾਟੀ ਅਗਲੀ ਖ਼ਬਰ ਸੁਤੰਤਰਤਾ ਦਿਵਸ ਦੇ ਪ੍ਰਬੰਧਾਂ ਸਬੰਧੀ ਰੀਵਿਊ ਮੀਟਿੰਗ 10 ਨੂੰ
Ad Position 24