18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਲੋਹਗੜ੍ਹ ਫਿੱਡੇ ਵਿਖੇ ਬਾਬਾ ਮਸਤ ਜੀ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 01-03-2026
ਘਨੌਲੀ, 28 ਫਰਵਰੀ (ਜਸਵੀਰ ਸਿੰਘ ਸੈਣੀ)-ਲੋਹਗੜ੍ਹ ਫਿੱਡੇ ਦਾ ਬਾਬਾ ਮਸਤ ਜੀ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਦੇ ਤੀਜੇ ਦਿਨ ਅਹਿਮ ਮੁਕਾਬਲੇ ਹੋਏ | ਟੂਰਨਾਮੈਂਟ ਦੇ ਤੀਜੇ ਦਿਨ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਅਕਾਲੀ ਦਲ ਦੀ ਟੀਮ ਸੀਨੀਅਰ ਅਕਾਲੀ ਆਗੂ ਸੁਖਿੰਦਰਪਾਲ ਸਿੰਘ ਬੋਬੀ ਬੋਲਾ, ਬਲਾਕ ਪ੍ਰਧਾਨ ਸਵਰਜੀਤ ਸਿੰਘ ਬੋਬੀ ਬਹਾਦਰਪੁਰ ਸਮੇਤ ਆਗੂਆਂ ਨਾਲ ਉਚੇਚੇ ਤੌਰ 'ਤੇ ਸ਼ਮੂਲੀਅਤ ਕੀਤੀ | ਉਨ੍ਹਾਂ ਨਾਲ ਖਿਡਾਰੀਆਂ ਨੂੰ ਪ੍ਰੇਮ ਭਾਵਨਾ ਨਾਲ ਖੇਡ ਖੇਡਣ ਦੀਆਂ ਨਸੀਹਤ ਦਿੱਤੀ ਅਤੇ ਪ੍ਰਬੰਧਕਾਂ ਨੂੰ ਟੂਰਨਾਮੈਂਟ ਕਰਵਾਉਣ ਦੀ ਮੁਬਾਰਕਬਾਦ ਦਿੱਤੀ | ਇਸ ਸਬੰਧੀ ਸਰਪੰਚ ਸੁਖਜਿੰਦਰ ਸਿੰਘ ਜੌਹਲ ਨੇ ਦੱਸਿਆ ਅੱਜ ਦੇ ਹੋਏ ਅਹਿਮ ਮੁਕਾਬਲਿਆਂ ਦੌਰਾਨ ਢੱਕੀ ਨੇ ਨੂੰਹੋ ,ਘਨੋਲਾ ਨੇ ਥਲੀ, ਮਲਕਪੁਰ ਨੇ ਲੋਹਗੜ੍ਹ ਫਿੱਡੇ ਬੀ, ਘਨੌਲੀ ਨੇ ਚੱਕ ਢੇਰਾਂ, ਲੋਹਗੜ੍ਹ ਫਿੱਡੇ ਏ ਨੇ ਚੱਕ ਕਰਮਾਂ, ਘਨੋਲਾ ਨੇ ਨੂੰਹੋ ਕਲੋਨੀ, ਨੂੰ ਹਰਾ ਕੇ ਅਗਲੇ ਮੈਚਾਂ ਲਈ ਥਾਂ ਬਣਾਈ | ਇਸ ਮੌਕੇ ਜਸਪ੍ਰੀਤ ਸਿੰਘ ਕੈਨੇਡਾ, ਅਨਮੋਲ ਸਿੰਘ ਕੈਨੇਡਾ, ਮਨਵੀਰ ਸਿੰਘ ਕੈਨੇਡਾ, ਪ੍ਰੀਤ ਕੈਨੇਡਾ, ਗੁਰਪ੍ਰੀਤ ਸਿੰਘ ਕੈਨੇਡਾ, ਜੀਤੀ ਇਟਲੀ, ਪ੍ਰਭਜੋਤ ਸੈਣੀ, ਭੂਰਾ ਸੈਣੀ ਦਾ ਭਰਪੂਰ ਸਹਿਯੋਗ ਰਿਹਾ | ਇਸ ਮੌਕੇ ਸਰਪੰਚ ਸੁਖਜਿੰਦਰ ਸਿੰਘ ਜੋਹਲ, ਪਰਮਜੀਤ ਸਿੰਘ ਪੰਮੂ, ਅਵਤਾਰ ਸਿੰਘ ਬੱਗਾ ਹਰਿੰਦਰ ਸਿੰਘ ਬੁੱਗਾ, ਦਲਜੀਤ ਸਿੰਘ ਕਮਲ , ਗੁਰਬਚਨ ਸਿੰਘ , ਕਿਰਪਾਲ ਸਿੰਘ , ਪ੍ਰਦੀਪ ਸਿੰਘ ਜੋਹਲ, ਕਸ਼ਮੀਰ ਸਿੰਘ ਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਟੇਟ ਰੈੱਡ ਕਰਾਸ ਵਲੋਂ ਹੋਲਾ ਮਹੱਲੇ ਮੌਕੇ 10 ਐਂਬੂਲੈਂਸ ਲਗਾਈਆਂ <br/> ਅਗਲੀ ਖ਼ਬਰ ਵੈੱਟਲੈਂਡ ਦੀ ਸਫ਼ਾਈ ਕਰਕੇ ਪ੍ਰਭਾਤ ਭੱਟੀ ਨੇ ਮਨਾਇਆ ਆਪਣਾ ਜਨਮ ਦਿਨ <br/>
Ad Position 24