18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਵੈੱਟਲੈਂਡ ਦੀ ਸਫ਼ਾਈ ਕਰਕੇ ਪ੍ਰਭਾਤ ਭੱਟੀ ਨੇ ਮਨਾਇਆ ਆਪਣਾ ਜਨਮ ਦਿਨ <br/>

Ad Position 21
No active advertisement
ਅਜੀਤ ਡੈਸਕ 01-03-2026
ਨੰਗਲ, 28 ਫਰਵਰੀ (ਪ੍ਰੀਤਮ ਸਿੰਘ ਬਰਾਰੀ)-ਵਾਤਾਵਰਣ ਅਤੇ ਪੰਛੀ ਪ੍ਰੇਮੀ ਪ੍ਰਭਾਤ ਭੱਟੀ ਨੇ ਆਪਣੇ 60ਵੇਂ ਜਨਮਦਿਨ ਨੂੰ ਸਮਰਪਿਤ ਇੱਕ ਸਫ਼ਾਈ ਮੁਹਿੰਮ ਦਾ ਆਯੋਜਨ ਕਰਕੇ ਸਤਲੁਜ ਵੈੱਟਲੈਂਡ ਦੇ ਕੰਢਿਆਂ ਦੀ ਸਫ਼ਾਈ ਕਰਕੇ ਆਪਣਾ 60ਵਾਂ ਜਨਮਦਿਨ ਮਨਾਇਆ | ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਪ੍ਰਭਾਤ ਭੱਟੀ ਨੇ ਕਿਹਾ ਕਿ ਇਹ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਨੰਗਲ ਨੂੰ ਅੰਤਰਰਾਸ਼ਟਰੀ ਵੈਟਲੈਂਡ ਦਾ ਅਹੁਦਾ ਮਿਲਿਆ ਹੋਇਆ ਹੈ ਅਤੇ ਇੱਥੇ ਹਰ ਸਾਲ ਹਜ਼ਾਰਾਂ ਪਰਵਾਸੀ ਪੰਛੀ ਆ ਕੇ ਪ੍ਰਵਾਸ ਕਰਦੇ ਹਨ | ਇੱਥੇ ਹੀ ਬਸ ਨਹੀਂ ਨੰਗਲ ਨੂੰ ਵੇਖਣ ਦੇ ਲਈ ਹਰ ਸਾਲ ਹਜ਼ਾਰਾਂ ਸੈਲਾਨੀ ਵੀ ਆਉਂਦੇ ਹਨ, ਪਰ ਜਦੋਂ ਉਹ ਵੈਟਲੈਂਡ ਤੇ ਪਹੁੰਚਦੇ ਹਨ ਤਾਂ ਇਹ ਗੰਦਗੀ ਦੇਖ ਕੇ ਉਹਨਾਂ ਦਾ ਵੀ ਮਨ ਉਦਾਸ ਹੁੰਦਾ ਹੈ | ਉਹਨਾਂ ਨੇ ਕਿਹਾ ਕਿ ਸਾਡਾ ਨੈਤਿਕ ਫਰਜ਼ ਹੈ ਕੀ ਅਸੀਂ ਵੈਟਲੈਂਡ ਏਰੀਏ ਨੂੰ ਸਾਫ ਸੁਥਰਾ ਰੱਖੀਏ | ਇਸ ਮੌਕੇ ਕੌਂਸਲਰ ਦੀਪਕ ਨੰਦਾ, ਡਾ. ਜੀ.ਐਸ. ਚੱਠਾ, ਡਾ. ਸਤਵੀਰ ਸਿੰਘ, ਵਿਨੋਦ ਬਾਲੀ, ਦਵਿੰਦਰ ਸ਼ਰਮਾ, ਸੁਰਜੀਤ ਸਿੰਘ, ਸੀਨੀਅਰ ਸਿਟੀਜ਼ਨ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਡੀ.ਆਰ. ਧਾਮੀ, ਬਲਰਾਮ ਸਿੰਘ, ਬਹੁਲ ਨੰਦਾ, ਰਾਹੁਲ ਨੰਦਾ, ਉਦੈ ਕੁਮਾਰ, ਦੇਸ਼ਰਾਜ, ਆਦਿ ਵਿਸ਼ੇਸ਼ ਤੌਰ 'ਤੇ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਲੋਹਗੜ੍ਹ ਫਿੱਡੇ ਵਿਖੇ ਬਾਬਾ ਮਸਤ ਜੀ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਕਰਵਾਇਆ <br/> ਅਗਲੀ ਖ਼ਬਰ ਸਰਕਾਰੀ ਕਾਲਜ ਗੁਰੂ ਕਾ ਖੂਹ ਮੁੰਨੇ ਵਿਖੇ ਸਾਲਾਨਾ ਖੇਡ ਮੇਲਾ ਤੇ ਇਨਾਮ ਵੰਡ ਸਮਾਗਮ ਸਮਾਪਤ <br/>
Ad Position 24