08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਨੂਰਪੁਰ ਬੇਦੀ-ਸਰਾਂ ਪੱਤਣ ਮਾਰਗ ਨੂੰ ਚੌੜਾ ਕਰਨ ਦਾ ਕੰਮ ਸ਼ੁਰੂ

Ad Position 21
No active advertisement
ਅਜੀਤ ਡੈਸਕ 20-02-2026
ਨੂਰਪੁਰ ਬੇਦੀ, 19 ਫਰਵਰੀ (ਹਰਦੀਪ ਸਿੰਘ ਢੀਂਡਸਾ)-ਨੂਰਪੁਰ ਬੇਦੀ-ਸਰਾਂ ਪੱਤਣ ਮਾਰਗ ਨੂੰ ਚੌੜਾ ਕਰਨ ਦਾ ਕੰਮ ਜੰਗੀ ਪੱਧਰ ਤੇ ਸ਼ੁਰੂ ਹੋ ਗਿਆ ਹੈ | ਇਸ ਮਾਰਗ ਨੂੰ 18 ਫੁੱਟ ਤੋਂ ਚੌੜਾ ਕਰਕੇ 23 ਫੁੱਟ ਕੀਤਾ ਜਾ ਰਿਹਾ ਹੈ ਜਿਸ ਨਾਲ ਇਸ ਮਾਰਗ ਤੇ ਆਵਾਜਾਈ ਸੌਖੀ ਹੋਣ ਦੇ ਨਾਲ ਨਾਲ ਹਾਦਸੇ ਵੀ ਘੱਟਣਗੇ | ਦੱਸਣਯੋਗ ਹੈ ਕਿ ਲੰਬੇ ਅਰਸੇ ਬਾਅਦ ਇਸ ਮਾਰਗ ਨੂੰ ਚੌੜਾ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ | ਸਰਾਂ ਪੱਤਣ 'ਤੇ ਪਹਿਲਾਂ ਢੋਲਾ ਵਾਲਾ ਪੁਲ ਹੋਣ ਕਾਰਨ ਇਸ ਮਾਰਗ ਤੇ ਵਾਹਨਾਂ ਦੀ ਆਵਾਜਾਈ ਘੱਟ ਸੀ | ਪਰ ਨੂਰਪੁਰ ਬੇਦੀ ਇਲਾਕੇ ਵਿਚ ਮਾਈਨਿੰਗ ਕਾਰਨ ਇੱਥੋਂ ਲੰਘਦੇ ਟਿੱਪਰਾਂ ਨੇ ਇਸ ਮਾਰਗ ਨੂੰ ਨਸ਼ਟ ਕਰਨ ਵਿਚ ਆਪਣਾ ਯੋਗਦਾਨ ਪਾਇਆ | ਹੈਵੀ ਲੋਡ ਵਾਲੇ ਵਾਹਨਾਂ ਕਾਰਨ ਇਸ ਮਾਰਗ ਦੀ ਖਸਤਾ ਹਾਲਤ ਬਣਦੀ ਰਹੀ ਹੈ | ਪਰ ਹੁਣ ਇਸ ਮਾਰਗ ਦੇ ਚੌੜਾ ਹੋਣ ਨਾਲ ਇਲਾਕੇ ਵਿਚ ਆਵਾਜਾਈ ਲਈ ਵਾਹਨ ਚਾਲਕਾਂ ਨੂੰ ਵੱਡੀ ਰਾਹਤ ਮਿਲੇਗੀ | ਸ਼ੁਰੂਆਤੀ ਦੌਰ ਵਿਚ ਪਿੰਡ ਬਸੀ ਅਤੇ ਬੜਵਾ ਲਾਗੇ ਇਸ ਮਾਰਗ ਨੂੰ ਚੌੜਾ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ | ਹਲਕਾ ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਇਲਾਕੇ ਦੀਆਂ ਸਾਰੀਆਂ ਸੜਕਾਂ ਨੂੰ ਚੌੜਾ ਕਰਕੇ ਬਣਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਆਉਣ ਵਾਲੇ ਮਹੀਨਿਆਂ ਵਿਚ ਨੂਰਪੁਰ ਬੇਦੀ ਇਲਾਕੇ ਵਿਚ ਨਵੀਆਂ ਨਿਕੋਰ ਸੜਕਾਂ ਲੋਕਾਂ ਨੂੰ ਰਾਹਤ ਦੇਣਗੀਆਂ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਹਲਕੇ ਦੀਆਂ ਸੜਕਾਂ ਦੀ ਹਾਲਤ ਸੁਧਾਰੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਪੰਜ ਸੀਟਰ ਕਾਰ 'ਤੇ ਦਾਖ਼ਲਾ ਟੈਕਸ 130 ਰੁਪਏ, ਇਨੋਵਾ 'ਤੇ 170 ਦੀ ਲੱਗੇਗੀ ਪਰਚੀ ਹਿਮਾਚਲ ਪ੍ਰਦੇਸ਼ ਦੀ ਟੋਲ ਗੰਡਾਸਾ... ਅਗਲੀ ਖ਼ਬਰ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਤੇ ਜ਼ਮੀਨ 'ਤੇ ਪਹਿਲਾਂ ਹੱਕ ਦੇਣ ਲਈ ਖ਼ਾਸ ਕਾਨੂੰਨ ਬਣਾਇਆ ਜਾਵੇ- ਰਾਣਾ
Ad Position 24