17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਕਿਸਾਨੀ ਅੰਦੋਲਨ ਦੀ ਪੰਜਵੀਂ ਵਰ੍ਹੇਗੰਢ ਮੌਕੇ ਕੀਤਾ ਟਰੈਕਟਰ ਮਾਰਚ <br/>

Ad Position 21
No active advertisement
ਅਜੀਤ ਡੈਸਕ 29-01-2026
ਸ੍ਰੀ ਅਨੰਦਪੁਰ ਸਾਹਿਬ, 28 ਜਨਵਰੀ (ਕਰਨੈਲ ਸਿੰਘ)-ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਇੱਥੇ ਵੱਖ-ਵੱਖ ਕਿਸਾਨ-ਮਜ਼ਦੂਰ ਜਥੇਬੰਦੀਆਂ ਨੇ ਕਿਸਾਨ ਅੰਦੋਲਨ ਦੀ ਪੰਜਵੀਂ ਵਰੇ੍ਹਗੰਢ ਮੌਕੇ ਬੀਤੇ ਕੱਲ੍ਹ ਇੱਥੇ ਵਿਸ਼ਾਲ ਟਰੈਕਟਰ ਮਾਰਚ ਕੀਤਾ ਗਿਆ | ਸਥਾਨਕ ਪੰਜ ਪਿਆਰਾ ਪਾਰਕ ਤੋਂ ਸ਼ੁਰੂ ਹੋਇਆਂ ਟਰੈਕਟਰ ਮਾਰਚ ਨਵੀਂ ਅਬਾਦੀ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਹਮਣੇ ਤੋਂ ਹੁੰਦਾ ਹੋਇਆ ਬੱਸ ਸਟੈਂਡ, ਅਗੰਮਪੁਰ ਟੀ ਪੁਆਇੰਟ, ਗੰਗੂਵਾਲ, ਮਾਂਗੇਵਾਲ, ਡੱਬਰੀ ਸੂਰੇਵਾਲ ਅਤੇ ਪਿੰਡ ਢੇਰ ਵਿਖੇ ਸਮਾਪਤ ਹੋਇਆ | ਇਸ ਮਾਰਚ 'ਚ ਇਲਾਕੇ ਦੇ ਕਿਸਾਨਾਂ ਮਜ਼ਦੂਰਾਂ ਨੇ ਵੱਡੀ ਗਿਣਤੀ 'ਚ ਭਾਗ ਲਿਆ | ਕਿਸਾਨਾਂ ਨੇ ਆਪਣੇ ਟਰੈਕਟਰਾਂ ਉੱਤੇ ਜਥੇਬੰਦੀਆਂ ਦੇ ਝੰਡਿਆਂ ਤੋਂ ਇਲਾਵਾ ਤਿਰੰਗੇ ਝੰਡੇ ਵੀ ਲਗਾਏ ਹੋਏ ਸਨ | ਕਿਸਾਨ ਆਗੂਆਂ ਨੇ ਦੱਸਿਆ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਦੇਸ਼ 'ਚ ਸੰਯੁਕਤ ਕਿਸਾਨ ਮੋਰਚੇ ਵਲੋਂ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈ | ਉਨ੍ਹ ਾਂ ਦੋਸ ਲਗਾਇਆ ਕਿ ਕਿਸਾਨਾਂ ਦੀਆਂ ਭੱਖਦੀਆਂ ਮੰਗਾਂ ਨੂੰ ਕੇਂਦਰ ਤੇ ਪੰਜਾਬ ਸਰਕਾਰ ਗੰਭੀਰਤਾ ਨਾਲ ਨਹੀਂ ਲੈ ਰਹੀ ਹੈ, ਜੋ ਵਾਅਦੇ ਕੇਂਦਰ ਸਰਕਾਰ ਨੇ ਕਿਸਾਨੀ ਅੰਦੋਲਨ ਦੌਰਾਨ ਕੀਤੇ ਸਨ | ਮੋਦੀ ਸਰਕਾਰ ਉਸ ਸਮਝੌਤੇ ਤੋਂ ਮੁੱਕਰ ਗਈ ਹੈ | ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਕੇਂਦਰ ਦੀ ਮੋਦੀ ਸਰਕਾਰ ਖੇਤੀ ਸਬੰਧੀ ਕੋਈ ਸਮਝੌਤਾ ਕਰਦੀ ਹੈ ਤਾਂ ਇਹ ਦੇਸ਼ ਦੀ ਕਿਸਾਨੀ ਲਈ ਮੌਤ ਦੇ ਵਾਰੰਟ ਸਾਬਤਾ ਹੋਣਗੇ | ਕਿਸਾਨ ਆਗੂਆਂ ਨੇ ਕਿਹਾ ਕਿ ਦੇਸ਼ ਅੰਦਰ 12 ਫ਼ਰਵਰੀ ਨੂੰ ਕੇਂਦਰ ਦੀ ਸਰਕਾਰ ਖ਼ਿਲਾਫ਼ ਇਤਿਹਾਸਕ ਹੜਤਾਲ ਕੀਤੀ ਜਾ ਰਹੀ ਹੈ | ਇਸ ਮੌਕੇ ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹ ਾ ਪ੍ਰਧਾਨ ਕਾਮਰੇਡ ਸੁਰਜੀਤ ਸਿੰਘ ਢੇਰ, ਗੁਰਨਾਮ ਸਿੰਘ ਔਲਖ, ਪ੍ਰਧਾਨ ਜੈਮਲ ਸਿੰਘ ਭੜੀ, ਮਾ. ਕਿਰਪਾਲ ਸਿੰਘ ਭੱਟੋਂ, ਤਰਸੇਮ ਬੜਵਾ, ਕਪਿਲ ਮਹਿੰਦਲੀ ਤੋਂ ਇਲਾਵਾ ਮਹਿੰਦਰ ਸਿੰਘ ਸੰਗਤਪੁਰ, ਤਰਸੇਮ ਲਾਲ ਸੁਖਸਾਲ, ਇੰਦਰਜੀਤ ਸਿੰਘ ਫੌਜੀ, ਸੂਬੇਦਾਰ ਗੁਰਨਾਮ ਸਿੰਘ ਭੰਗਲ, ਪਿ੍ੰਸ ਬੱਢਲ, ਗੁਲਜਾਰ ਸਿੰਘ ਨੰਗਲੀ, ਦਰਸ਼ਨ ਸਿੰਘ ਬੜਵਾ, ਸੁਰਿੰਦਰ ਸਿੰਘ ਬਰੂਵਾਲ, ਕਰਮ ਚੰਦ ਗਨਾਰੂ, ਸੁਰਜੀਤ ਸਿੰਘ ਮੀਂਢਵਾ, ਗੱਜਣ ਸਿੰਘ ਲੋਦੀਪਰ, ਕਰਮ ਸਿੰਘ ਮੀਂਢਵਾ, ਕਾਮਰੇਡ ਦਵਿੰਦਰ ਕੁਮਾਰ ਨੰਗਲੀ, ਰਾਮਪਾਲ ਤਾਰਾਪੁਰ, ਜਸ਼ਨ ਸਿੰਘ ਬੈਂਸ, ਸੋਨੀ ਲੰਬੜ ਮਜਾਰਾ, ਪ੍ਰੇਮ ਪਾਲ ਪਿੰਕਾ, ਬਲਵੀਰ ਸਿੰਘ ਅਟਵਾਲ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਰਮਜੀਤ ਸਿੰਘ ਚੱਢਾ ਨਹੀਂ ਰਹੇ, ਸਸਕਾਰ ਅੱਜ <br/> ਅਗਲੀ ਖ਼ਬਰ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਪਿੰਡ ਤਖਤਗੜ੍ਹ ਸਮੇਤ ਹੋਰ ਪਿੰਡਾਂ 'ਚ ਚੱਲ ਰਹੇ ਖੇਡ ਮੈਦਾਨਾਂ ਦੇ ਕੰਮ ਦਾ ਲ...
Ad Position 24