17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਕੰਪਿਊਟਰ ਫੈਕਲਟੀ ਮੈਡਮ ਦੀ ਡੈਪੂਟੇਸ਼ਨ ਵਿਰੁੱਧ ਲੋਕਾਂ ਵਲੋਂ ਸਕੂਲ ਚਨੌਲੀ ਬਸੀ ਦੇ ਗੇਟ ਮੂਹਰੇ ਰੋਸ ਧਰਨਾ <br/>

Ad Position 21
No active advertisement
ਅਜੀਤ ਡੈਸਕ 29-01-2026
ਨੂਰਪੁਰ ਬੇਦੀ, 28 ਜਨਵਰੀ (ਰਾਜੇਸ਼ ਚੌਧਰੀ ਤਖਤਗੜ੍ਹ)-ਸ.ਸ.ਸ.ਸ. ਸਕੂਲ ਚਨੌਲੀ ਬਸੀ ਦੀ ਇਕ ਕੰਪਿਊਟਰ ਫੈਕਲਟੀ ਮੈਡਮ ਨੂੰ ਡੈਪੂਟੇਸ਼ਨ ਤੇ ਹੋਰ ਸਕੂਲ ਵਿਚ ਭੇਜੇ ਜਾਣ ਦੇ ਵਿਰੋਧ ਵਿਚ ਪਿੰਡ ਚਨੌਲੀ ਬਸੀ ਦੇ ਲੋਕਾਂ ਨੇ ਇਕੱਠੇ ਹੋ ਕੇ ਸਕੂਲ ਦੇ ਗੇਟ ਮੂਹਰੇ ਰੋਸ ਧਰਨਾ ਦਿੱਤਾ ਅਤੇ ਡੈਪੂਟੇਸ਼ਨ ਰੱਦ ਕਰਨ ਦੀ ਮੰਗ ਕੀਤੀ | ਇਸ ਰੋਸ ਧਰਨੇ ਦੌਰਾਨ ਪੰਜਾਬ ਸਰਕਾਰ ਦੀਆਂ ਸਿੱਖਿਆ ਸਬੰਧੀ ਗ਼ਲਤ ਨੀਤੀਆਂ ਦੀ ਜ਼ੋਰਦਾਰ ਅਲੋਚਨਾ ਕਰਦਿਆਂ ਕੁਲਵਿੰਦਰ ਸਿੰਘ ਸਰਪੰਚ ਪਿੰਡ ਚਨੌਲੀ, ਭੁਪਿੰਦਰ ਸਿੰਘ ਸਾਬਕਾ ਸਰਪੰਚ ਪਿੰਡ ਚਨੌਲੀ, ਬਾਦਲ ਸਿੰਘ ਮੱਲ੍ਹੀ, ਗੁਰਚਰਨ ਸਿੰਘ ਧੰਨਾ, ਇੰਦਰਜੀਤ ਸਿੰਘ, ਕੁਲਜਿੰਦਰ ਸਿੰਘ ਲਾਲਪੁਰਾ ਸਾਬਕਾ ਸਰਪੰਚ, ਗੁਰਵਿੰਦਰ ਸਿੰਘ ਨੰਬਰਦਾਰ, ਜਰਨੈਲ ਸਿੰਘ ਪੰਚ ਬਸੀ, ਫੁੰਮਣ ਸਿੰਘ ਪੰਚ ਬਸੀ, ਰਵੀਪਾਲ ਬਸੀ, ਸੇਵਾ ਮੁਕਤ ਮੁੱਖ ਅਧਿਆਪਕ ਬਲੀ ਸਿੰਘ, ਅਮਰੀਕ ਸਿੰਘ ਸਮੀਰੋਵਾਲ, ਜਸਵੰਤ ਸਿੰਘ, ਰਾਜਕੁਮਾਰੀ ਚੇਅਰਮੈਨ, ਅਸ਼ੋਕ ਕੁਮਾਰ ਸੈਣੀ, ਅੰਕੂ ਪੰਡਿਤ, ਮੀਨਾ ਰਾਣੀ ਆਦਿ ਨੇ ਕਿਹਾ ਕਿ ਸਰਕਾਰੀ ਹੁਕਮਾਂ ਉਪਰੰਤ ਉਕਤ ਮੈਡਮ ਚਨੌਲੀ ਬਸੀ ਸਕੂਲ ਵਿਚ ਜੁਆਇਨ ਕਰ ਗਏ ਸਨ | ਸਰਦੀਆਂ ਦੀਆਂ ਛੁੱਟੀਆਂ ਉਪਰੰਤ ਉਨਾਂ ਨੂੰ ਸਕੂਲ ਵਿਚ ਆਇਆ ਨੂੰ ਸਿਰਫ਼ ਇਕ ਹਫ਼ਤਾ ਵੀ ਨਹੀਂ ਸੀ ਹੋਇਆ ਕਿ ਮੁੜ ਉਨਾਂ ਦੇ ਡੈਪੂਟੇਸ਼ਨ ਦੇ ਹੁਕਮ ਕਰ ਦਿੱਤੇ ਗਏ | ਉਨ੍ਹਾਂ ਦੱਸਿਆ ਕਿ ਉਕਤ ਮੈਡਮ ਦੇ ਪਿਛਲੇ ਚਾਰ ਸਾਲ ਤੋਂ ਡੈਪੂਟੇਸ਼ਨ ਤੇ ਜਾਣ ਕਾਰਨ ਸਿਰਫ਼ ਇੱਕ ਅਧਿਆਪਕ ਹੀ ਛੇਵੀਂ ਜਮਾਤ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਕੰਪਿਊਟਰ ਦੀ ਸਿੱਖਿਆ ਦੇ ਰਿਹਾ ਹੈ | ਲੋਕਾਂ ਨੇ ਕਿਹਾ ਕਿ ਅਸੀਂ ਆਪਣੇ ਬੱਚੇ ਵੱਖ-ਵੱਖ ਪ੍ਰਾਈਵੇਟ ਸਕੂਲਾਂ ਤੋਂ ਹਟਾ ਕੇ ਇਸ ਸਕੂਲ ਵਿਚ ਦਾਖਲ ਕਰਵਾਏ ਸਨ ਤੇ ਬੱਚਿਆਂ ਦੀ ਪੜ੍ਹਾਈ ਬਹੁਤ ਵਧੀਆ ਚੱਲ ਰਹੀ ਸੀ, ਪਰ ਹੁਣ ਸਕੂਲ ਵਿਚ ਪੰਜ ਪੋਸਟਾਂ ਖ਼ਾਲੀ ਹਨ ਅਤੇ ਕੁੱਝ ਅਧਿਆਪਕ ਵੀ ਡੈਪੂਟੇਸ਼ਨ ਤੇ ਹੋਰ ਸਕੂਲਾਂ ਵਿਚ ਜਾ ਰਹੇ ਹਨ, ਜਿਸ ਨਾਲ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ | ਉਨਾਂ ਕਿਹਾ ਕਿ ਜੇਕਰ ਸਕੂਲ ਵਿਚ ਅਧਿਆਪਕਾਂ ਦੀ ਕਮੀ ਨੂੰ ਦੂਰ ਨਹੀਂ ਕੀਤਾ ਗਿਆ ਅਤੇ ਅਧਿਆਪਕਾਂ ਦਾ ਡੈਪੂਟੇਸ਼ਨ ਰੱਦ ਨਹੀਂ ਕੀਤਾ ਗਿਆ ਤਾਂ ਮਜਬੂਰੀ ਵਿਚ ਸਾਨੂੰ ਆਪਣੇ ਬੱਚੇ ਇਸ ਸਕੂਲ ਤੋਂ ਹਟਾ ਕੇ ਕਿਸੇ ਹੋਰ ਸਕੂਲ ਵਿਚ ਪਾਉਣ ਲਈ ਮਜਬੂਰ ਹੋਣਾ ਪਵੇਗਾ | ਪਿੰਡ ਵਾਸੀਆਂ ਨੇ ਦੱਸਿਆ ਕਿ ਉਕਤ ਕੰਪਿਊਟਰ ਫੈਕਲਟੀ ਟੀਚਰ 29 ਜਨਵਰੀ ਤੱਕ ਛੁੱਟੀ ਤੇ ਚੱਲ ਰਹੇ ਹਨ | ਇਕੱਠੇ ਹੋਏ ਮਾਪਿਆਂ ਤੇ ਪਿੰਡ ਵਾਸੀਆਂ ਸਹਿਤ ਗ੍ਰਾਮ ਪੰਚਾਇਤ ਨੇ ਸਿੱਖਿਆ ਵਿਭਾਗ ਨੂੰ 4 ਦਿਨ ਦਾ ਅਲਟੀਮੇਟਮ ਦਿੰਦਿਆਂ ਕਿਹਾ ਅਗਰ ਉਕਤ ਅਧਿਆਪਕਾ ਦਾ ਡੈਪੂਟੇਸ਼ਨ ਰੱਦ ਨਾ ਕੀਤਾ ਗਿਆ ਤਾਂ ਉਹ ਸਕੂਲ ਨੂੰ ਤਾਲਾ ਲਗਾ ਕੇ ਪੱਕੇ ਤੌਰ 'ਤੇ ਗੇਟ ਮੂਹਰੇ ਡਟ ਜਾਣਗੇ | ਲੋਕਾਂ ਵਲੋਂ ਸਕੂਲ ਪਿ੍ੰਸੀਪਲ ਨੂੰ ਮੰਗ ਪੱਤਰ ਵੀ ਦਿੱਤਾ ਗਿਆ | ਪਿ੍ੰਸੀਪਲ ਸ਼ਰਨਜੀਤ ਕੌਰ ਨੇ ਕਿਹਾ ਕਿ ਮੰਗ ਪੱਤਰ ਵਾਰੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਦੇਣਗੇ |

Ad Position 22
No active advertisement
ਪਿਛਲੀ ਖ਼ਬਰ ਡੀ. ਸੀ. ਨੇ ਵੱਖ-ਵੱਖ ਦਫ਼ਤਰਾਂ ਦੀ ਕੀਤੀ ਚੈਕਿੰਗ <br/> ਅਗਲੀ ਖ਼ਬਰ ਨੂਰਪੁਰ ਬੇਦੀ ਇਲਾਕੇ 'ਚ ਪਈ ਬਾਰਿਸ਼ ਨਾਲ ਪਿੰਡਾਂ ਦੀਆਂ ਲਿੰਕ ਸੜਕਾਂ ਨੇ ਧਾਰਿਆ ਛੱਪੜ ਦਾ ਰੂਪ <br/>
Ad Position 24