05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਜ਼ਿਲ੍ਹਾ ਪ੍ਰਧਾਨ ਮਲੂਕਾ ਦੀ ਅਗਵਾਈ ’ਚ ਸੈਂਕੜੇ ਨੌਜਵਾਨ ਭਾਜਪਾ ’ਚ ਹੋਏ ਸ਼ਾਮਿਲ ਸੂਬੇ ਦੀ ਤਰੱਕੀ ਲਈ ਆਮ ਲੋਕਾਂ ਦੀ ਭਾਜਪਾ ’ਤੇ ਟੇਕ : ਗੁਰਪ੍ਰੀਤ ਮਲੂਕਾ

ਰਾਮਪੁਰਾ ਫੂਲ, 4 ਨਵੰਬਰ (ਹੇਮੰਤ ਕੁਮਾਰ ਸ਼ਰਮਾ): ਹਲਕਾ ਰਾਮਪੁਰਾ ਤੇ ਤਲਵੰਡੀ ਸਾਬੋ ’ਚ ਭਾਜਪਾ ਨੇ ਉਸ ਸਮੇਂ ਰਾਜਸੀ ਵਿਰੋਧੀ ਧਿਰਾਂ ਨੂੰ ਵੱਡਾ ਸਿਆਸੀ ਝਟਕਾ ਦਿੱਤਾ, ਜਦ ਉਪਰੋਤਕ ਹਲਕਿਆਂ ਦੇ ਵੱਖ-ਵੱਖ ਰਾਜਨੀਤਕ ਪਾਰਟੀਆਂ ਨਾਲ ਸਬੰਧਿਤ ਸੈਂਕੜੇ ਨੌਜਵਾਨ ਭਾਜਪਾ ’ਚ ਸ਼ਾਮਲ ਹੋ ਗਏ। ਜਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ ਗੁਰਪ੍ਰੀਤ ਸਿੰਘ ਮਲੂਕਾ ਦੀ ਅਗਵਾਈ ’ਚ ਯੁਵਾ ਵਿੰਗ ਵਲੋਂ ਰਾਮਪੁਰਾ ਸ਼ਹਿਰ ਦੀ ਪੰਚਾਇਤੀ ਧਰਮਸ਼ਾਲਾ ’ਚ ਕਰਵਾਏ ਗਏ ਸਮਾਗਮ ਦੌਰਾਨ ਭਾਜਪਾ ਦਾ ਪੱਲਾ ਫ਼ੜਨ ਵਾਲੇ ਅਮਨਦੀਪ ਸ਼ੇਰਗਿੱਲ ਬੁਰਜਗਿਲ, ਮੋਹਿਤ ਰਾਮਪੁਰਾ, ਸ਼ਿਵਾ ਸ਼ਰਮਾ ਰਾਮਪੁਰਾ, ਕਰਨਦੀਪ ਰਾਮਪੁਰਾ, ਗੇਵੀ ਰਾਮਪੁਰਾ, ਹਰਪ੍ਰੀਤ ਸਿੰਘ ਰਾਮਪੁਰਾ, ਅਵਨੀਤ ਸ਼ੇਰਗਿੱਲ, ਅਰਸ਼ਦੀਪ ਸ਼ੇਰਗਿੱਲ ਬੁਰਜਗਿਲ, ਅੰਮ੍ਰਿਤਪਾਲ ਸ਼ੇਰਗਿੱਲ ਬੁਰਜਗਿਲ, ਅਕਾਸ਼ਪਦੀਪ ਸਿੰਘ ਭਗਤਾ, ਕੁਲਦੀਪ ਸਿੰਘ, ਗਾਹਲਾ ਭਾਈਰੂਪਾ, ਜਸਕਰਨ ਸਿੰਘ ਮਲੀ ਫੂਲ, ਗੁਰਵਿੰਦਰ ਸਿੰਘ ਰਾਮਾ, ਜਗਦੀਪ ਸਿੰਘ ਰਾਮਸਰਾ, ਅਕਾਸ਼ਪ੍ਰੀਤ ਸਿੰਘ ਰਮਸਰਾ, ਅਜੇ ਕੁਮਾਰ ਰਾਮਸਰਾ, ਅਸ਼ੀਸ਼ ਕੁਮਾਰ ਰਾਮਸਰਾ, ਮੇਵਾ ਸਿੰਘ ਰਾਮਸਰਾ , ਜਗਦੀਪ ਸਿੰਘ ਤਲਵੰਡੀ ਸਾਬੋ, ਬਾਵਾ ਸਿੰਘ ਤਲਵੰਡੀ ਸਾਬੋ ਨੂੰ ਗੁਰਪ੍ਰੀਤ ਸਿੰਘ ਮਲੂਕਾ ਜਸਪ੍ਰੀਤ ਸਿੰਘ ਜੱਸਾ, ਕਿਸਾਨ ਵਿੰਗ ਸੂਬਾ ਸਕੱਤਰ ਬੂਟਾ ਭਾਈਰੂਪਾ, ਮੀਤ ਪ੍ਰਧਾਨ ਗੁਰਤੇਜ ਸਿੰਘ ਰਾਣਾ ਫੂਲ, ਜਰਨਲ ਸਕੱਤਰ ਮੇਜਰ ਸਿੰਘ ਬਰਾੜ, ਜਰਨਲ ਸਕੱਤਰ ਕਰਮਪਾਲ ਸਿੰਘ ਭੁੱਲਰ, ਘੱਟ ਗਿਣਤੀ ਮੋਰਚਾ ਪ੍ਰਧਾਨ ਭਾਰਤ ਭੂਸ਼ਨ ਜੈਨ, ਸਰਕਲ ਪ੍ਰਧਾਨ ਸੱਤਪਾਲ ਸ਼ਰਮਾ, ਸਟੇਟ ਮੈਂਬਰ ਕਿਸਾਨ ਵਿੰਗ ਗੁਰਵਿੰਦਰ ਬੱਲ੍ਹੋ ਨੇ ਸਨਮਾਨਿਤ ਕੀਤਾ।

Ad Position 21
No active advertisement
ਅਜੀਤ ਡੈਸਕ 05-11-2026
ਰਾਮਪੁਰਾ ਫੂਲ, 4 ਨਵੰਬਰ (ਹੇਮੰਤ ਕੁਮਾਰ ਸ਼ਰਮਾ): ਹਲਕਾ ਰਾਮਪੁਰਾ ਤੇ ਤਲਵੰਡੀ ਸਾਬੋ ’ਚ ਭਾਜਪਾ ਨੇ ਉਸ ਸਮੇਂ ਰਾਜਸੀ ਵਿਰੋਧੀ ਧਿਰਾਂ ਨੂੰ ਵੱਡਾ ਸਿਆਸੀ ਝਟਕਾ ਦਿੱਤਾ, ਜਦ ਉਪਰੋਤਕ ਹਲਕਿਆਂ ਦੇ ਵੱਖ-ਵੱਖ ਰਾਜਨੀਤਕ ਪਾਰਟੀਆਂ ਨਾਲ ਸਬੰਧਿਤ ਸੈਂਕੜੇ ਨੌਜਵਾਨ ਭਾਜਪਾ ’ਚ ਸ਼ਾਮਲ ਹੋ ਗਏ। ਜਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ ਗੁਰਪ੍ਰੀਤ ਸਿੰਘ ਮਲੂਕਾ ਦੀ ਅਗਵਾਈ ’ਚ ਯੁਵਾ ਵਿੰਗ ਵਲੋਂ ਰਾਮਪੁਰਾ ਸ਼ਹਿਰ ਦੀ ਪੰਚਾਇਤੀ ਧਰਮਸ਼ਾਲਾ ’ਚ ਕਰਵਾਏ ਗਏ ਸਮਾਗਮ ਦੌਰਾਨ ਭਾਜਪਾ ਦਾ ਪੱਲਾ ਫ਼ੜਨ ਵਾਲੇ ਅਮਨਦੀਪ ਸ਼ੇਰਗਿੱਲ ਬੁਰਜਗਿਲ, ਮੋਹਿਤ ਰਾਮਪੁਰਾ, ਸ਼ਿਵਾ ਸ਼ਰਮਾ ਰਾਮਪੁਰਾ, ਕਰਨਦੀਪ ਰਾਮਪੁਰਾ, ਗੇਵੀ ਰਾਮਪੁਰਾ, ਹਰਪ੍ਰੀਤ ਸਿੰਘ ਰਾਮਪੁਰਾ, ਅਵਨੀਤ ਸ਼ੇਰਗਿੱਲ, ਅਰਸ਼ਦੀਪ ਸ਼ੇਰਗਿੱਲ ਬੁਰਜਗਿਲ, ਅੰਮ੍ਰਿਤਪਾਲ ਸ਼ੇਰਗਿੱਲ ਬੁਰਜਗਿਲ, ਅਕਾਸ਼ਪਦੀਪ ਸਿੰਘ ਭਗਤਾ, ਕੁਲਦੀਪ ਸਿੰਘ, ਗਾਹਲਾ ਭਾਈਰੂਪਾ, ਜਸਕਰਨ ਸਿੰਘ ਮਲੀ ਫੂਲ, ਗੁਰਵਿੰਦਰ ਸਿੰਘ ਰਾਮਾ, ਜਗਦੀਪ ਸਿੰਘ ਰਾਮਸਰਾ, ਅਕਾਸ਼ਪ੍ਰੀਤ ਸਿੰਘ ਰਮਸਰਾ, ਅਜੇ ਕੁਮਾਰ ਰਾਮਸਰਾ, ਅਸ਼ੀਸ਼ ਕੁਮਾਰ ਰਾਮਸਰਾ, ਮੇਵਾ ਸਿੰਘ ਰਾਮਸਰਾ , ਜਗਦੀਪ ਸਿੰਘ ਤਲਵੰਡੀ ਸਾਬੋ, ਬਾਵਾ ਸਿੰਘ ਤਲਵੰਡੀ ਸਾਬੋ ਨੂੰ ਗੁਰਪ੍ਰੀਤ ਸਿੰਘ ਮਲੂਕਾ ਜਸਪ੍ਰੀਤ ਸਿੰਘ ਜੱਸਾ, ਕਿਸਾਨ ਵਿੰਗ ਸੂਬਾ ਸਕੱਤਰ ਬੂਟਾ ਭਾਈਰੂਪਾ, ਮੀਤ ਪ੍ਰਧਾਨ ਗੁਰਤੇਜ ਸਿੰਘ ਰਾਣਾ ਫੂਲ, ਜਰਨਲ ਸਕੱਤਰ ਮੇਜਰ ਸਿੰਘ ਬਰਾੜ, ਜਰਨਲ ਸਕੱਤਰ ਕਰਮਪਾਲ ਸਿੰਘ ਭੁੱਲਰ, ਘੱਟ ਗਿਣਤੀ ਮੋਰਚਾ ਪ੍ਰਧਾਨ ਭਾਰਤ ਭੂਸ਼ਨ ਜੈਨ, ਸਰਕਲ ਪ੍ਰਧਾਨ ਸੱਤਪਾਲ ਸ਼ਰਮਾ, ਸਟੇਟ ਮੈਂਬਰ ਕਿਸਾਨ ਵਿੰਗ ਗੁਰਵਿੰਦਰ ਬੱਲ੍ਹੋ ਨੇ ਸਨਮਾਨਿਤ ਕੀਤਾ। ਗੁਰਪ੍ਰੀਤ ਮਲੂਕਾ ਨੇ ਕਿਹਾ ਕਿ ਸੂਬੇ ਦੀ ਮੌਜੂਦਾ ਸਰਕਾਰ ਤੋਂ ਹਰ ਵਰਗ ਨਿਰਾਸ਼ ਹੈ, ਪੰਜਾਬ ਜੋ ਕਦੇ ਦੇਸ਼ ਦਾ ਮੋਹਰੀ ਸੂਬਾ ਸੀ, ਅੱਜ ਸਰਕਾਰ ਦੀ ਮਾੜੀ ਕਾਰਗੁਜਾਰੀ ਕਾਰਨ ਹਰ ਮੁਹਾਜ ’ਤੇ ਸੰਘਰਸ਼ ਕਰ ਰਿਹਾ ਹੈ। ਸੂਬੇ ’ਚ ਅਮਨ ਕਨੂੰਨ ਦੀ ਸਥਿਤੀ ’ਤੇ ਸਰਕਾਰ ਦਾ ਕੋਈ ਕੰਟਰੋਲ ਨਹੀਂ ਰਿਹਾ, ਨਸ਼ਿਆਂ ਨਾਲ ਹੋਣ ਵਾਲੀਆਂ ਮੌਤਾਂ ਆਮ ਵਰਤਾਰਾ ਹੈ। ਪੰਜਾਬ ਨੂੰ ਮੁੜ ਪੈਰਾ ਸਿਰ ਕਰਨ ਲਈ ਸੂਬੇ ’ਚ ਡਬਲ ਇੰਜਨ ਦੀ ਸਰਕਾਰ ਬਣਾਉਣੀ ਸਮੇਂ ਦੀ ਲੋੜ ਹੈ। ਸੂਬੇ ਦੀ ਤਰੱਕੀ ਤੇ ਖੁਸ਼ਹਾਲੀ ਲਈ ਹੁਣ ਆਮ ਲੋਕਾਂ ਦੀ ਭਾਜਪਾ ’ਤੇ ਹੀ ਟੇਕ ਹੈ। ਗੁਰਪ੍ਰੀਤ ਮਲੂਕਾ ਨੇ ਦਾਅਵਾ ਕੀਤਾ ਕਿ ਵੱਖ-ਵੱਖ ਪਾਰਟੀਆਂ ਦੇ ਕਈ ਵੱਡੇ ਆਗੂ ਉਨ੍ਹਾਂ ਦੇ ਸੰਪਰਕ ’ਚ ਹਨ ਤੇ ਆਉਣ ਵਾਲੇ ਦਿਨਾਂ ’ਚ ਉਹ ਭਾਜਪਾ ’ਚ ਸ਼ਾਮਲ ਹੋਣਗੇ। ਇਸ ਮੌਕੇ ਐਡਵੋਕੇਟ ਜਸਪ੍ਰੀਤ ਸਿੰਘ, ਕੁਲਦੀਪ ਸਿੰਘ ਚੇਲਾ, ਹਰਵੰਤ ਸਿੰਘ ਗੁੰਮਟੀ ਅਤੇ ਜ਼ਿਲ੍ਹਾ ਮੀਡੀਆ ਕਨਵੀਨਰ ਰਤਨ ਸ਼ਰਮਾ ਮਲੂਕਾ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਰਾਹੁਲ ਗਾਂਧੀ ਦੀ ਸੰਗਰੂਰ ’ਚ ਹੋਣ ਵਾਲੀ ਇਨਸਾਫ਼ ਰੈਲੀ ਨੂੰ ਲੈ ਕੇ ਕਾਂਗਰਸੀ ਵਰਕਰ ਪੱਬਾਂ ਭਾਰ-ਕੋਟਫੱਤਾ/ਕੋਟਸ਼ਮੀਰ ਅਗਲੀ ਖ਼ਬਰ ਏਮਜ਼ ਬਠਿੰਡਾ ਵਲੋਂ ਛਾਤੀ ਦੇ ਕੈਂਸਰ ਬਾਰੇ ਜਾਗਰੂਕਤਾ ਲਈ ਦੋ ਰੋਜ਼ਾ ਪ੍ਰੋਗਰਾਮ ਕਰਵਾਇਆ
Ad Position 24