ਵਿਸ਼ਵ ਸਟ੍ਰੋਕ ਦਿਵਸ ਮੌਕੇ ਆਮ ਆਦਮੀ ਕਲੀਨਿਕ ਵਿਖੇ ਜਾਗਰੂਕਤਾ ਕੈਂਪ
ਮਾਨਸਾ, 29 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਸਿਹਤ ਵਿਭਾਗ ਵਲੋਂ ਸਥਾਨਕ ਆਮ ਆਦਮੀ ਕਲੀਨਿਕ ਵਿਖੇ ਵਿਸ਼ਵ ਸਟ੍ਰੋਕ ਦਿਵਸ ਮੌਕੇ ਜਾਗਰੂਕਤਾ ਕੈਂਪ ਲਗਾਇਆ ਗਿਆ। ਡਾ.
ਮਾਨਸਾ, 29 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਸਿਹਤ ਵਿਭਾਗ ਵਲੋਂ ਸਥਾਨਕ ਆਮ ਆਦਮੀ ਕਲੀਨਿਕ ਵਿਖੇ ਵਿਸ਼ਵ ਸਟ੍ਰੋਕ ਦਿਵਸ ਮੌਕੇ ਜਾਗਰੂਕਤਾ ਕੈਂਪ ਲਗਾਇਆ ਗਿਆ। ਡਾ. ਕੰਵਲਪ੍ਰੀਤ ਕੌਰ ਬਰਾੜ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਕਿਹਾ ਕਿ ਜੀਵਨ ਸ਼ੈਲੀ ਵਿਚ ਸੁਧਾਰ ਲਿਆ ਕੇ ਹੀ ਗੰਭੀਰ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਦਸਿਆ ਕਿ ਸਟ੍ਰੋਕ ਖ਼ਤਰਨਾਕ ਤੇ ਲਾਚਾਰਤਾ ਵਾਲੀ ਬਿਮਾਰੀ ਹੈ ਅਤੇ ਵਿਸ਼ਵ ਪੱਧਰ ’ਤੇ ਹਰ 4 ਵਿਅਕਤੀਆਂ ’ਚੋਂ ਇਕ ਇਸ ਦਾ ਨਾ-ਮੁਰਾਦ ਰੋਗ ਦਾ ਸ਼ਿਕਾਰ ਹੋ ਰਿਹਾ ਹੈ। ਮੈਡੀਕਲ ਮਾਹਿਰਾਂ ਮੁਤਾਬਿਕ ਚਿਹਰੇ ’ਚ ਇੱਕ ਦਮ ਟੇਢਾਪਣ ਆਉਣਾ, ਬਾਂਹ ਜਾਂ ਲੱਤਾਂ ਦੀ ਕਮਜ਼ੋਰੀ ਅਤੇ ਬੋਲਣ ਜਾਂ ਬੋਲੀ ਸਮਝਣ ’ਚ ਤਕਲੀਫ਼ ਆਉਣਾ ਇਸ ਦੇ ਮੁੱਖ ਲੱਛਣ ਮੰਨੇ ਜਾਂਦੇ ਹਨ। ਸਟ੍ਰੋਕ ਇਕ ਮੈਡੀਕਲ ਐਮਰਜੈਂਸੀ ਹੈ ਅਤੇ ਲੱਛਣ ਪਤਾ ਲੱਗਣ ਤੋਂ ਸਾਢੇ ਚਾਰ ਘੰਟੇ ਵਿਚਕਾਰ ਇਸ ਦਾ ਇਲਾਜ ਕੀਤਾ ਜਾ ਸਕਦਾ ਹੈ, ਇਸ ਸਮੇਂ (ਪਹਿਲੇ ਸਾਢੇ ਚਾਰ ਘੰਟੇ) ਨੂੰ ਗੋਲਡਨ ਪੀਰੀਅਡ ਜਾਂ ਵਿੰਡੋ ਪੀਰੀਅਡ ਕਿਹਾ ਜਾਂਦਾ ਹੈ। ਵਿਜੈ ਕੁਮਾਰ ਜੈਨ ਜ਼ਿਲ੍ਹਾ ਮਾਸ ਮੀਡੀਆ ਅਤੇ ਸੂਚਨਾ ਅਫ਼ਸਰ ਨੇ ਸਪਸ਼ਟ ਕੀਤਾ ਕਿ ਅੱਜ ਕੱਲ੍ਹ ਨਵੀਂ ਪੀੜ੍ਹੀ ’ਚ ਵੀ ਸਟ੍ਰੋਕ ਦੀ ਸਮੱਸਿਆ ਸਾਹਮਣੇ ਆ ਰਹੀ ਹੈ। ਉਨ੍ਹਾਂ ਸਟ੍ਰੋਕ ਤੋਂ ਬਚਣ ਲਈ ਕੁਝ ਪਰਹੇਜ਼ਾਂ ਦੀ ਸਲਾਹ ਦਿੰਦਿਆਂ ਰੋਜ਼ਾਨਾ ਕਸਰਤ ਕਰਨਾ, ਬਲੱਡ ਪ੍ਰੈਸ਼ਰ ਤੇ ਬਲੱਡ ਸ਼ੂਗਰ ’ਤੇ ਨਿਯੰਤਰਨ ਕਰਨਾ, ਸਿਗਰਟਨੋਸ਼ੀ ਤੋਂ ਪਰਹੇਜ਼, ਰਿਸ਼ਟ-ਪੁਸ਼ਟ ਖ਼ੁਰਾਕ ਲੈਣਾ ਅਤੇ ਤਣਾਅ ਰਹਿਤ ਜੀਵਨ ਬਤੀਤ ਕਰਨਾ ਸ਼ਾਮਿਲ ਹੈ। ਇਸ ਮੌਕੇ ਡਾ. ਰਮਨਦੀਪ ਕੌਰ, ਡਾ. ਖੁਸ਼ਵਿੰਦਰ ਸ਼ਰਮਾ, ਦਰਸ਼ਨ ਸਿੰਘ ਸੂਚਨਾ ਅਫ਼ਸਰ, ਸੰਤੋਸ਼ ਭਾਰਤੀ, ਪ੍ਰਤਾਪ ਸਿੰਘ, ਬਲਜੀਤ ਸਿੰਘ, ਕ੍ਰਿਸ਼ਨ ਕੁਮਾਰ, ਨਵਦੀਪ ਸ਼ਰਮਾ, ਵੀਰਪਾਲ ਕੌਰ, ਗੌਰਵ ਘੰਡ ਆਦਿ ਹਾਜ਼ਰ ਸਨ।