ਭਾਜਪਾ ਦੀ ਮੀਟਿੰਗ ’ਚ ਸੰਗਠਨ ਦੀ ਮਜ਼ਬੂਤੀ ਤੇ ਅਗਲੀ ਰਣਨੀਤੀ ’ਤੇ ਮੰਥਨ
ਬੁਢਲਾਡਾ , 29 ਅਕਤੂਬਰ ( ਸੁਨੀਲ ਮਨਚੰਦਾ )- ਭਾਰਤੀ ਜਨਤਾ ਪਾਰਟੀ ਦੇ ਮੰਡਲ ਬੁਢਲਾਡਾ ਦੀ ਕਾਰਜਕਾਰਨੀ ਮੀਟਿੰਗ ਸਰਕਲ ਪ੍ਰਧਾਨ ਨੋਨਾ ਘੰਢ ਦੀ ਪ੍ਰਧਾਨਗੀ ਹੇਠ ਹੋਈ । ਇਸ ਦੌਰਾਨ ਪਾਰਟੀ ਦੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਅਤੇ ਪਾਰਟੀ ਦੀਆਂ ਨੀਤੀਆਂ ਤੇ ਗਤੀਵਿਧੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਸਬੰਧੀ ਵਿਚਾਰ - ਵਟਾਂਦਰਾ ਕੀਤਾ ਗਿਆ ।
ਬੁਢਲਾਡਾ , 29 ਅਕਤੂਬਰ ( ਸੁਨੀਲ ਮਨਚੰਦਾ )- ਭਾਰਤੀ ਜਨਤਾ ਪਾਰਟੀ ਦੇ ਮੰਡਲ ਬੁਢਲਾਡਾ ਦੀ ਕਾਰਜਕਾਰਨੀ ਮੀਟਿੰਗ ਸਰਕਲ ਪ੍ਰਧਾਨ ਨੋਨਾ ਘੰਢ ਦੀ ਪ੍ਰਧਾਨਗੀ ਹੇਠ ਹੋਈ । ਇਸ ਦੌਰਾਨ ਪਾਰਟੀ ਦੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਅਤੇ ਪਾਰਟੀ ਦੀਆਂ ਨੀਤੀਆਂ ਤੇ ਗਤੀਵਿਧੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਸਬੰਧੀ ਵਿਚਾਰ - ਵਟਾਂਦਰਾ ਕੀਤਾ ਗਿਆ । ਵਰਕਰਾਂ ਨੂੰ ਪਾਰਟੀ ਦੇ ਪ੍ਰੋਗਰਾਮਾਂ ਤੇ ਨੀਤੀਆਂ ਨੂੰ ਘਰ - ਘਰ ਤੱਕ ਪਹੁੰਚਾਉਣ ਦੇ ਨਾਲ - ਨਾਲ ਜਥੇਬੰਦਕ ਗਤੀਵਿਧੀਆਂ ’ ਚ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ ਗਿਆ । ਇਸ ਤੋਂ ਇਲਾਵਾ ਆਉਣ ਵਾਲੇ ਸਮੇਂ ਦੀ ਰਣਨੀਤੀ ਤਿਆਰ ਕਰਨ , ਵਰਕਰਾਂ ਵਿਚਕਾਰ ਤਾਲਮੇਲ ਵਧਾਉਣ ਅਤੇ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਬਣਾਉਣ ਬਾਰੇ ਵੀ ਵਿਚਾਰ ਸਾਂਝੇ ਕੀਤੇ ਗਏ । ਇਸ ਮੌਕੇ ਮੰਡਲ ਬੁਢਲਾਡਾ ਦੇ ਅਬਜ਼ਰਵਰ ਸਤੀਸ਼ ਗੋਇਲ ਮਾਨਸਾ , ਗਗਨ ਸ਼ਰਮਾ ਬਰੇਟਾ , ਪਰਮਜੀਤ ਸਿੰਘ , ਕਾਕਾ ਅਮਰਿੰਦਰ ਸਿੰਘ ਦਾਤੇਵਾਸ , ਸੁਖਦਰਸ਼ਨ ਸ਼ਰਮਾ , ਸਤੀਸ਼ ਕੁਮਾਰ ਸਾਬਕਾ ਐਮ . ਸੀ ., ਓਮ ਪ੍ਰਕਾਸ਼ ਖਟਕ , ਅਮਨ ਕੁਮਾਰ ਗੁਰੂ , ਪਰਮਿੰਦਰ ਕੌਰ ਮਹਿਲਾ ਮੋਰਚਾ , ਹਰਜੀਤ ਸਿੰਘ ਕਾਲਾ , ਯਸ਼ਪਾਲ ਗਰਗ , ਪੁਨੀਤ ਸਿੰਗਲਾ , ਸਤੀਸ਼ ਗੋਇਲ ਆਦਿ ਹਾਜ਼ਰ ਸਨ ।