ਫੂਡ ਸੇਫ਼ਟੀ ਟੀਮ ਵਲੋਂ ਖਾਣ-ਪੀਣ ਵਾਲੀਆਂ ਵਸਤਾਂ ਦੀ ਚੈਕਿੰਗ
ਮਾਨਸਾ, 29 ਅਕਤੂਬਰ (ਸੱਭਿ. ਪ੍ਰਤੀ.)
ਮਾਨਸਾ, 29 ਅਕਤੂਬਰ (ਸੱਭਿ.ਪ੍ਰਤੀ.)- ਤਿਉਹਾਰਾਂ ਦੇ ਮੱਦੇਨਜ਼ਰ ਫੂਡ ਸੇਫ਼ਟੀ ਦੀਆਂ ਟੀਮਾਂ ਵਲੋਂ ਜ਼ਿਲੇ੍ਹ ’ਚ ਵੱਖ-ਵੱਖ ਥਾਵਾਂ ’ਚ ਖਾਣ-ਪੀਣ ਵਾਲੀਆਂ ਵਸਤਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਸਰਦੂਲਗੜ੍ਹ ਵਿਖੇ ਅਚਨਚੇਤ ਚੈਕਿੰਗ ਦੌਰਾਨ ਮਠਿਆਈਆਂ ਦੇ ਨਮੂਨੇ ਭਰੇ ਗਏ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਮਿਆਰੀ ਖਾਦ ਪਦਾਰਥਾਂ ਦੀ ਵਿਕਰੀ ਲਈ ਸਦਾ ਪ੍ਰਤੀਬੱਧ ਹੈ। ਫੂਡ ਸੇਫ਼ਟੀ ਟੀਮ ਨੇ ਕਰਿਆਨਾ, ਮਿਠਾਈ ਵਿਕੇ੍ਰਤਾਵਾਂ, ਰੇਹੜੀ-ਫੜੀ ਤੇ ਵੇਚਣ ਵਾਲੇ ਭੋਜਨ ਵਿਕੇ੍ਰਤਾਵਾਂ ਨੂੰ ਮਿਆਰੀ ਖ਼ੁਰਾਕ ਸਮਗਰੀ ਦੀ ਵਰਤੋਂ ਕਰਨ ਦੀ ਹਦਾਇਤ ਕਰਦਿਆਂ ਖਾਦ ਪਦਾਰਥਾਂ ’ਚ ਰਸਾਇਣਿਕ ਰੰਗਾਂ ਦਾ ਪ੍ਰਯੋਗ ਨਾ ਕਰਨ, ਰਜਿਸਟਰੇਸ਼ਨ/ਲਾਇਸੈਂਸ ਬਣਵਾਉਣ ਲਈ ਕਿਹਾ।